ਸੁੱਚਾ ਰੰਗੀਲਾ – ਮਨਦੀਪ ਮੈਂਡੀ ਨੇ ਕਿਸਾਨ ਸੰਘਰਸ਼ ਲਈ ਗਾਇਆ ‘ਪੰਜਾਬ ਤੋਂ ਦਿੱਲੀ’

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਦੋਆਬੇ ਦੀ ਪ੍ਰਸਿੱਧ ਇੰਟਰਨੈਸ਼ਨਲ ਦੋਗਾਣਾ ਜੋੜੀ ਸੁੱਚਾ ਰੰਗੀਲਾ – ਮਨਦੀਪ ਮੈਂਡੀ ਨੇ ਦਿੱਲੀ ਦੇ ਕਿਸਾਨ ਸੰਘਰਸ਼ ਨੂੰ ਲਾਮਬੰਦ ਕਰਦਿਆਂ ਇਹ ਨਵਾਂ ਟਰੈਕ ‘ਪੰਜਾਬ ਤੋਂ ਦਿੱਲੀ’ ਸੰਘਰਸ਼ ਕਰ ਰਹੇ ਯੋਧਿਆਂ ਨੂੰ ਸਮਰਪਿਤ ਕੀਤਾ ਹੈ। ਇਸ ਟਰੈਕ ਦੀ ਗੱਲਬਾਤ ਕਰਦਿਆਂ ਸੁੱਚਾ ਰੰਗੀਲਾ ਅਤੇ ਮੈਂਡੀ ਨੇ ਦੱਸਿਆ ਕਿ ਇਸ ਨੂੰ ਬਿੱਕਰ ਤਿੰਮੋਵਾਲ ਨੇ ਕਲਮਬੱਧ ਕੀਤਾ ਹੈ। ਇਸ ਦਾ ਸੰਗੀਤ ਸੁਰਜੀਤ ਪਹਾੜੀ ਪੁਰੀਆ ਨੇ ਦਿੱਤਾ ਹੈ। ਐਸ ਪੀ ਰਿਕਾਡਸ ਦੀ ਇਹ ਪੇਸ਼ਕਸ਼ ਸਮੁੱਚੇ ਰੂਪ ਵਿਚ ਕਿਸਾਨੀ ਅੰਦੋਲਨ ਨੂੰ ਸਮਰਪਿਤ ਹੈ ਅਤੇ ਕਾਲੇ ਕਾਨੂੰਨਾਂ ਨੂੰ ਵਾਪਿਸ ਕਰਵਾਉਣ ਲਈ ਇਸ ਗੀਤ ਵਿਚ ਸਮੁੱਚੀ ਟੀਮ ਨੇ ਕਰਾਰੀ ਚੋਟ ਮਾਰੀ ਹੈ। ਜ਼ਿਕਰਯੋਗ ਹੈ ਕਿ ਸੁੱਚਾ ਰੰਗੀਲਾ ਅਤੇ ਮਨਦੀਪ ਮੈਂਡੀ ਹਾਲ ਹੀ ਵਿਚ ਦਿੱਲੀ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਆਪਣੀ ਦਮਦਾਰ ਹਾਜ਼ਰੀ ਲਗਵਾ ਕੇ ਆਏ। ਜਿੱਥੋਂ ਉਨ੍ਹਾਂ ਨੇ ਸਮੁੱਚੇ ਕਿਸਾਨੀ ਭਾਈਚਾਰੇ ਨੂੰ ਫਤਿਹ ਹਾਸਲ ਕਰ ਕੇ ਵਾਪਿਸ ਘਰ ਮੁੜਨ ਦੀ ਅਪੀਲ ਕੀਤੀ।

Previous articleਇਕ ਦਿਨ ਲਈ ਅੰਨ ਤਿਆਗ ਕੇ ਕਿਸਾਨ ਦਿਵਸ ਮਨਾਇਆ
Next articleਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਲੋਕ ਕਰਨ ਪੁਲਿਸ ਦਾ ਸਹਿਯੋਗ – ਏ ਐਸ ਆਈ ਕੁਲਵੰਤ ਸਿੰਘ