ਸੁਸ਼ੀਲ ਮੋਦੀ ਨੇ ਰਾਜ ਸਭਾ ਲਈ ਨਾਮਜ਼ਦਗੀ ਭਰੀ

ਪਟਨਾ (ਸਮਾਜ ਵੀਕਲੀ) : ਭਾਜਪਾ ਦੇ ਸੀਨੀਅਰ ਆਗੂ ਸੁਸ਼ੀਲ ਕੁਮਾਰ ਮੋਦੀ ਨੇ ਬਿਹਾਰ ’ਚ ਰਾਜ ਸਭਾ ਦੀ ਜ਼ਿਮਨੀ ਚੋਣ ਲਈ ਅੱਜ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਇਹ ਸੀਟ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਦੇਹਾਂਤ ਕਾਰਨ ਖਾਲੀ ਹੋਈ ਸੀ। ਬਿਹਾਰ ਦੇ ਕਈ ਵਰ੍ਹੇ ਤੱਕ ਉਪ ਮੁੱਖ ਮੰਤਰੀ ਰਹੇ ਸੁਸ਼ੀਲ ਮੋਦੀ ਨੂੰ ਇਸ ਵਾਰ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਬਣੀ ਐੱਨਡੀਏ ਸਰਕਾਰ ’ਚ ਥਾਂ ਨਹੀਂ ਦਿੱਤੀ ਗਈ ਸੀ।

ਪਟਨਾ ਕਮਿਸ਼ਨਰ ਦੇ ਦਫ਼ਤਰ ’ਚ ਨਾਮਜ਼ਦਗੀ ਕਾਗਜ਼ ਭਰਨ ਸਮੇਂ ਨਿਤੀਸ਼ ਕੁਮਾਰ ਸਮੇਤ ਕਈ ਹੋਰ ਆਗੂ ਮੌਜੂਦ ਸਨ। ਨਿਤੀਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਮੰਤਰੀ ਮੰਡਲ ਦੇ ਸਾਬਕਾ ਸਾਥੀ ਨੂੰ ਇਥੇ ਵਧਾਈ ਦੇਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਸਨ ਕਿ ਸੁਸ਼ੀਲ ਮੋਦੀ ਉਪ ਮੁੱਖ ਮੰਤਰੀ ਬਣਦੇ ਪਰ ਇਹ ਫ਼ੈਸਲਾ ਭਾਜਪਾ ਨੇ ਲੈਣਾ ਸੀ ਕਿ ਉਹ ਬਿਹਾਰ ਦੀ ਸੇਵਾ ਕਿੰਝ ਕਰਨ।

Previous articleਕੋਵਿਡ-19: 3500 ਵਿਅਕਤੀਆਂ ਦੀ ਅੰਤਰਿਮ ਜ਼ਮਾਨਤ 45 ਦਿਨ ਵਧਾਈ
Next articleItaly unveils national Covid-19 vaccination plan