ਸੁਰਿੰਦਰ ਸ਼ਿੰਦਾ ਤੇ ਪਾਲੀ ਦੇਤਵਾਲੀਆ ਟਰੈਕ ‘ਦੇਖ ਕੇ ਯਾਰ ਬਣਾਇਆ ਕਰ’ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੁਪ੍ਰਸਿੱਧ ਗਾਇਕ ਸੁਰਿੰਦਰ ਸ਼ਿੰਦਾ ਅਤੇ ਪਾਲੀ ਦੇਤਵਾਲੀਆ ਵਲੋਂ ਸੰਯੁਕਤ ਰੂਪ ਵਿਚ ਇਕ ਸੰਦੇਸ਼ ਨੁਮਾ ਲੋਕ ਤੱਥ ਟਰੈਕ ‘ਦੇਖ ਕੇ ਯਾਰ ਬਣਾਇਆ ਕਰ’ ਅੱਜਕਲ ਬੇਹੱਦ ਚਰਚਾ ਕਰਵਾ ਰਿਹਾ ਹੈ। ਸ਼ੋਸ਼ਲ ਮੀਡੀਏ ਤੇ ਸਾਂਝੀ ਕੀਤੀ ਗਈ ਇਸ ਟਰੈਕ ਸਬੰਧੀ ਜਾਣਕਾਰੀ ਮੁਤਾਬਿਕ ਇਸ ਟਰੈਕ ਨੂੰ 4 ਸਤੰਬਰ ਨੂੰ ਰਿਲੀਜ਼ ਕੀਤਾ ਗਿਆ। ਜਿਸ ਨੂੰ ਦੋਨੋਂ ਗਾਇਕਾਂ ਨੇ ਫੌਕ ਲਹਿਜੇ ਦੇ ਅੰਦਾਜ਼ ਵਿਚ ਬਾਕਮਾਲ ਗਾਇਆ।

ਸ਼ੋਸ਼ਲ ਮੀਡੀਏ ਤੇ ਇਸ ਟਰੈਕ ਨੂੰ ਬੇਹੱਦ ਪ੍ਰਸਿੱਧੀ ਪ੍ਰਾਪਤ ਹੋ ਰਹੀ ਹੈ। ਇਸ ਦੇ ਬੋਲਾਂ ਨੂੰ ਗਾਇਕ ਪਾਲੀ ਦੇਤਵਾਲੀਆ ਨੇ ਰਚਿਆ ਜਦਕਿ ਸੰਗੀਤ ਸੁਨੀਲ ਵਰਮਾ ਨੇ ਰਵਾਇਤੀ ਅੰਦਾਜ਼ ਵਿਚ ਤਿਆਰ ਕੀਤਾ। ਸ਼ਾਨਦਾਰ ਵੀਡੀਓ ਅਜੇ ਸਿੰਘ ਵਲੋਂ ਦੋਨੋਂ ਗਾਇਕਾਂ ਦੀ ਬਣਾਈ ਇਸ ਦੇ ਪ੍ਰੋਡਿਊਸਰ ਕ੍ਰਿਸ਼ਨ ਚੰਦ ਅਰੋੜਾ ਹਨ। ਜ਼ਿਕਰਯੋਗ ਹੈ ਕਿ ਉਕਤ ਦੋਨੋਂ ਹੀ ਪੁਰਾਣੇ ਗਾਇਕ ਸੁਰਿੰਦਰ ਸ਼ਿੰਦਾ ਅਤੇ ਪਾਲੀ ਦੇਤਵਾਲੀਆ ਲਗਾਤਾਰ ਸੰਗੀਤ ਦੇ ਖੇਤਰ ਵਿਚ ਆਪਣੀਆਂ ਹਾਜ਼ਰੀਆਂ ਲਗਵਾ ਰਹੇ ਹਨ। ਉਨ੍ਹਾਂ ਦੀ ਲਗਾਈ ਗਈ ਇਸ ਹਾਜ਼ਰੀ ਨੂੰ ਵੀ ਲੋਕ ਪੁਖਤਾ ਢੰਗ ਨਾਲ ਪ੍ਰਵਾਨ ਕਰਨਗੇ। ਇਹ ਟਰੈਕ ਉਸਤਾਦ ਲਾਲ ਚੰਦ ਯਮਲਾ ਜੱਟ ਅਤੇ ਆਲਮ ਲੋਹਾਰ ਨੂੰ ਸਮਰਪਿਤ ਕਰਕੇ ਪੇਸ਼ ਕੀਤਾ ਗਿਆ ਹੈ।

Previous articleਗੁਰਬਖਸ਼ ਸ਼ੌਂਕੀ ਦਾ ‘ਪਿਆਸ’ ਟਰੈਕ ਸਰੋਤਿਆਂ ਦਾ ਖੱਟ ਰਿਹਾ ਭਰਪੂਰ ਪਿਆਰ
Next articleਹਸ਼ਮਤ – ਸੁਲਤਾਨਾਂ ‘ਆਮੀਨ’ ਟਰੈਕ ਨਾਲ ਮਚਾ ਰਹੀਆਂ ਹਨ ਸੰਗੀਤਕ ਧੁੰਮਾਂ