ਸੁਰਗ ਦਾ ਝੂਟਾ

ਪਵਨ ਪਰਵਾਸੀ ਜਰਮਨੀ

(ਸਮਾਜ ਵੀਕਲੀ)

ਜੇ ਲੈਣਾ ਸੁਰਗ ਦਾ ਝੂਟਾ ਚੜ ਅਮਲੀ ਦੇ ਮੋਢੇ ਨੀ।ਇਹ ਬੋਲ ਉਸ ਲੋਕ ਗਾਇਕ ਦੇ ਹਨ ਜਿਸ ਨੂੰ ਬਹੁਤੇ ਲੋਕ ਲੋਕਾਂ ਸਾਹਮਣੇ ਭੰਡ ਦੇ ਹਨ ਤੇ ਆਪ ਅੰਦਰਖਾਤੇ ਉਸਨੂੰ ਸੁਣਦੇ ਆ, ਜਾਣੀ ਕੇ ਅਮਰ ਸਿੰਘ ਚਮਕੀਲਾ।ਉਪਰਲਾ ਮੁਖੜਾ, ਜੇ ਲੈਣਾ ਸੁਰਗ ਦਾ ਝੂਟਾ ਚੜ ਅਮਲੀ ਦੇ ਮੋਢੇ ਨੀ, ਚਮਕੀਲੇ ਨੇ ਪਤਾ ਨੀ ਕਿਹੜੀ ਅਵਸਥਾ ਜਾਂ ਹਾਲਾਤ ਵਿੱਚ ਲਿਖਿਆ ਪਰ ਜੋ ਮੈਂ ਅੱਜ ਆਪਣੇ ਪਾਠਕਾਂ ਜਾਂ ਦੋਸਤਾਂ ਨਾਲ ਸਾਂਝਾ ਕਰਾਂਗਾ ਉਹ ਵਾਕਿਆ ਹੀ ਸੁਰਗ ਦਾ ਝੂਟਾ ਤਾਂ ਹੋਵੇਗਾ ਹੀ ਨਾਲ ਨਾਲ ਬੇਗਮਪੁਰਾ ਵੀ ਹੈ ਜਿਥੇ ਕਿਸੇ ਨੂੰ ਕੋਈ ਗ਼ਮ ਜਾਂ ਦੁੱਖ ਨਹੀਂ।

ਗੱਲ ਕਰਦੇ ਹਾਂ ਜਰਮਨੀ ਦੀ ਜਿਸ ਨੂੰ ਡੁਐਚਲੈਂਡ ਵੀ ਕਿਹਾ ਜਾਂਦਾ ਹੈ ਤੇ ਇਸਦੀ ਉਮਰ ਤਕਰੀਵਨ ਪੰਤਾਲੀ ਕੁ ਸਾਲ ਜਾਣੀ ਕੇ ਅੱਧਖੜ ਕੁ ਜਿਹਾ ਹੈ।ਪਰ ਇਸਨੇ ਆਪਣੀ ਚੜ੍ਹਦੀ ਜਵਾਨੀ ਵਿੱਚ ਇੰਨੀ ਕੁ ਮਿਹਨਤ ਕੀਤੀ ਕੇ ਅੱਜ ਇਥੇ ਜੰਨਤ ਜਾਣੀ ਕੇ ਸੁਰਗ ਜਾਂ ਸਵਰਗ ਆਪ ਆ ਕੇ ਇਥੇ ਰਹਿੰਦਾ ਹੈ।ਇਥੋਂ ਦੇ ਲੋਕਾਂ ਨੂੰ ਪੂਜਾ ਪਾਠ ਕਰਕੇ ਜਾਂ ਮਰ ਕੇ ਸਵਰਗ ਵਿੱਚ ਜਾਣ ਦੀ ਲਾਲਸਾ ਨਹੀਂ ਹੈ ਕਿਉਂਕਿ ਉਹ ਤਾਂ ਪਹਿਲਾਂ ਹੀ ਸਵਰਗ ਵਿੱਚ ਰਹਿੰਦੇ ਹਨ।

ਦੂਜੀ ਸੰਸਾਰ ਜੰਗ ਵਿੱਚ ਇਹ ਮੁਲਕ ਲਗਭਗ ਖ਼ਤਮ ਹੋ ਗਿਆ ਸੀ ਪਰ ਆਪਣੀ ਮਿਹਨਤ, ਲਗਨ ਅਤੇ ਇਮਾਨਦਾਰੀ ਕਰਕੇ ਅੱਜ ਯੂਰੋਪ ਦਾ ਸੱਭ ਤੋਂ ਮੋਹਰੀ ਅਤੇ ਅਰਥ ਵਿਵਸਥਾ ਵਿੱਚ ਆਪਣਾ ਕਿਲ੍ਹਾ ਬੜੀ ਮਜਬੂਤੀ ਨਾਲ ਗੱਡੀ ਬੈਠਾ ਹੈ।ਇਥੋਂ ਦਾ ਪਾਸਪੋਰਟ 170 ਦੇਸ਼ਾਂ ਵਿਚੋਂ 126 ਦੇਸ਼ਾਂ ਲਈ ਬਿਨਾਂ ਵੀਜ਼ਾ ਅਤੇ 36 ਦੇਸ਼ਾਂ ਲਈ ਆਨ ਆਰਾਇਵਲ ਵੀਜ਼ਾ ਕਰਕੇ ਜਾਣਿਆ ਜਾਂਦਾ ਹੈ।ਰੋਜਗਾਰ ਦੀ ਜਦੋ ਗੱਲ ਚੱਲਦੀ ਹੈ ਤਾਂ ਜਰਮਨੀ

ਵਿੱਚ ਤਕਰੀਵਨ 6 ਕੁ ਪਰਸੈਂਟ ਲੋਕ ਬੇਰੋਜਗਾਰ ਹਨ।ਇੱਥੋਂ ਦੇ ਲੋਕ ਆਪਣੇ ਦੇਸ਼ ਪ੍ਰਤੀ ਬਹੁਤ ਜਿਆਦਾ ਇਮਾਨਦਾਰ ਹਨ ਜਿਸ ਦੀ ਉਦਾਹਰਣ ਹਰ ਜਰਮਨ ਲੋਕ ਆਪਣਾ ਟੈਕਸ ਭਰਨਾ ਸੱਭ ਤੋਂ ਜਰੂਰੀ ਕੰਮ ਸਮਜਦਾ ਤੇ ਟੈਕਸ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕਰਦੇ। ਇਥੇ ਹਰ ਇਨਸਾਨ ਨੂੰ ਇਨਸਾਨ ਸਮਝਦੇ ਹੋਏ ਹਰ ਇਕ ਨਾਲ ਪਿਆਰ ਮੁਹੱਬਤ ਨਾਲ ਪੇਸ਼ ਆਉਣਾ ਜਰਮਨ ਲੋਕਾਂ ਦੀ ਖਾਸੀਅਤ ਹੈ।

ਵਾਤਾਵਰਣ ਇਨ੍ਹਾਂ ਕੁ ਸਾਫ ਤੇ ਸੋਹਣਾ ਹੈ ਕੇ ਚਾਰੋ ਤਰਫ ਹਰਿਆਲੀ ਦਰਖ਼ਤ ਨਾਲ ਭਰੇ ਸ਼ਹਿਰ ਠੰਡੀਆਂ ਹਵਾਵਾਂ ਮਾੜੇ ਮੋਟੇ ਬਿਮਾਰ ਬੰਦੇ ਨੂੰ ਤਾਂ ਬਿਨਾ ਡਾਕਟਰ ਕੋਲ ਗਏ ਹੀ ਠੀਕ ਕਰ ਦਿੰਦੀਆਂ ਹਨ।ਪਿੰਡਾਂ ਵਿੱਚ ਦੀ ਲੰਘਦੀਆਂ ਨਦੀਆਂ ਇਨੀਆਂ ਕੁ ਸਾਫ ਹਨ ਕੇ ਆਪਣਾ ਚਿਹਰਾ ਦੇਖ ਸਕਦੇ ਹੋ।ਨਾ ਕੇ ਭਾਰਤ ਵਾਂਗ, ਕਹਿਣਾ ਗੰਗਾ ਮਾਂ ਪਰ ਗੰਗਾ ਦੇ ਸਿਰ ਵਿੱਚ ਸੁਆਹ ਪਾਈ ਹੋਈ ਹੈ ।ਲੱਖਾਂ ਕਰੋੜਾਂ ਉਸਨੂੰ ਸਾਫ ਕਰਨ ਲਈ ਹੀ ਡਕਾਰ ਲਏ ਜਾਂਦੇ ਹਨ।

ਜਰਮਨੀ ਵਿੱਚ ਹਰ ਇਕ ਲਈ ਕੁੱਲੀ ਗੁੱਲੀ ਤੇ ਜੁੱਲੀ ਦਾ ਪ੍ਰਬੰਧ ਕੀਤਾ ਹੋਇਆ ਹੈ ਚਾਹੇ ਉਹ ਦੇਸੀ ਹੋਵੇ ਜਾਂ ਵਿਦੇਸ਼ੀ,ਜਿਹੜੇ ਲੋਕ ਇਥੇ ਗੈਰਕਾਨੂੰਨੀ ਢੰਗ ਨਾਲ ਆਏ ਹਨ ਉਹਨਾਂ ਲਈ ਰਹਿਣ ਲਈ ਘਰ,ਖਾਣ ਲਈ ਰੋਟੀ ਤੇ ਧੋਤੇ ਹੋਏ ਕੱਪੜੇ ਸਰਕਾਰ ਦਿੰਦੀ ਹੈ ਤੇ ਨਾਲ ਤਿੰਨ ਸੌ ਯੂਰੋ ਤੁਹਾਡੀ ਜੇਬ ਵਿੱਚ ਵੀ ਪਾਉਂਦੀ ਹੈ।

ਮਰਦ ਔਰਤ ਜਾਂ ਟ੍ਰਾੰਸ ਲੋਕਾਂ ਵਿੱਚ ਬਿਨਾਂ ਕਿਸੇ ਭੇਦ ਭਾਵ ਦੇ ਕੰਮ ਉਪਲਬਧ ਕਰਵਾਏ ਜਾਂਦੇ ਹਨ ਕਿਸੇ ਵਿਅਕਤੀ ਕੋਲ ਕੰਮ ਮੁੱਕ ਜਾਵੇ ਤਾਂ ਉਸਨੂੰ ਉਸਦੇ ਘਰ ਦਾ ਕਿਰਾਇਆ ਉਸਦੇ ਬੱਚਿਆਂ ਦਾ ਖਰਚ ਜਾਣੀ ਕੇ ਹਰ ਲੋੜ ਸਰਕਾਰ ਵਲੋਂ ਮੁਹਈਆ ਕਰਵਾਈ ਜਾਂਦੀ ਹੈ ਜਿਨ੍ਹਾਂ ਚਿਰ ਉਸਨੂੰ ਨਵੇਂ ਕੰਮ ਤੇ ਨਹੀਂ ਲਗਵਾ ਦਿਤਾ ਜਾਂਦਾ।ਨਵਾਂ ਕੰਮ ਲੱਭ ਕੇ ਦੇਣਾ ਵੀ ਸਰਕਾਰ ਆਪਣੀ ਜਿੰਮੇਵਾਰੀ ਸਮਝਦੀ ਹੈ।

ਬੰਦਾ ਬਿਮਾਰ ਹੋਣ ਦੀ ਸੂਰਤ ਵਿੱਚ ਐਮਬੂਲੈਂਸ 3 ਮਿੰਟ ਵਿੱਚ ਮਰੀਜ ਤੱਕ ਪਹੁੰਚ ਕਰਦੀ ਹੈ ਅਤੇ ਬੱਚਾ ਜੰਮਣ ਤੋਂ 6 ਮਹੀਨੇ ਪਹਿਲਾਂ ਤੋਂ ਲੈ ਕੇ ਅਖੀਰ ਕਬਰ ਤੱਕ ਵਿਅਕਤੀ ਦੀ ਹਰ ਬਿਮਾਰੀ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ਚਾਹੇ ਉਹ ਅਰਬਪਤੀ ਜਾਂ ਸੜਕਸ਼ਾਪ ਹੋਵੇ ਡਾਕਟਰ ਕੋਲ ਵਾਰੀ ਆਉਣ ਤੇ ਹੀ ਆਵਾਜ਼ ਮਾਰੀ ਜਾਂਦੀ ਹੈ।

ਨਾ ਕੇ ਸਾਡੇ ਭਾਰਤ ਦੇ ਡਾਕਟਰਾਂ ਵਾਂਗ 95 ਪਰਸੈਂਟ ਕੇਸ ਬੱਚਾ ਹੋਣ ਤੇ ਵੱਡਾ ਅਪਰੇਸ਼ਨ ਹੀ ਕੀਤਾ ਜਾਂਦਾ ਹੈ ਜਿਸ ਵਿਚ ਮਰੀਜ ਦਾ ਢਿੱਡ ਅਤੇ ਜੇਬ ਦੋਨੋ ਹੀ ਪਾੜੇ ਜਾਂਦੇ ਹਨ, ਜਿਸ ਡਾ ਨੂੰ ਕਦੇ ਦੇਵਤਾ ਕਿਹਾ ਜਾਂਦਾ ਸੀ ਅੱਜ ਕਲ ਦੋ ਤਿੰਨ ਸ਼ੁਰੀਆਂ ਹੱਥ ਵਿੱਚ ਤੇ ਦੋ ਤਿੰਨ ਜੇਬਾਂ ਵਿੱਚ ਪਾ ਕੇ ਇੱਕ ਖ਼ਤਰਨਾਕ ਜਲਾਦ ਦਾ ਰੂਪ ਧਾਰ ਚੁੱਕਾ ਹੈ।ਹੁਣ ਤੁਸੀਂ ਕਹੋਗੇ ਕੇ ਇੰਨੇ ਲੋਕਾਂ ਦਾ ਮੁਫ਼ਤ ਇਲਾਜ ਕਿਵੇ ਸੰਭਵ ਹੋ ਸਕਦਾ ਹੈ?ਸੰਭਵ ਇਸ ਕਰਕੇ ਹੈ ਕੇ ਜੋ ਵੀ ਵਿਅਕਤੀ ਇਥੋਂ ਦਾ ਵਸਨੀਕ ਹੈ ਉਸ ਲਈ ਇਹ ਲਾਜ਼ਮੀ ਹੈ ਕੇ ਉਸਦੀ ਸਿਹਤ ਸਹੂਲਤ ਲਈ ਉਸਦੀ ਤਨਖਾਹ ਵਿਚੋਂ ਕੁਝ ਯੂਰੋ ਕਟੇ ਜਾਣਗੇ ਜੋ ਸਿਧੇ ਸਿਹਤ ਸੇਵਾਵਾਂ ਦਫਤਰ ਨੂੰ ਪਹੁੰਚਣਗੇ, ਜੋ ਲੋਗ ਕੰਮ ਨਹੀਂ ਕਰਦੇ ਉਹਨਾਂ ਦੇ ਓਹ੍ਹ ਪੈਸੇ ਸਰਕਾਰ ਅਦਾ ਕਰੂਗੀ।

ਸਕੂਲੀ ਸਿੱਖਿਆ ਦੀ ਗੱਲ ਵਿੱਚ ਵੀ ਮੋਹਰੀ ਇਹ ਸਰਕਾਰ ਕਿਸੇ ਵਿਅਕਤੀ ਤੋ ਕੋਈ ਟਕਾ ਨਹੀਂ ਲੈਂਦੀ।ਅਗਲੇ ਕਹਿੰਦੇ ਤੁਸੀਂ ਬੱਚਾ ਸਕੂਲ ਭੇਜੋ ਪੜਾ ਅਸੀਂ ਆਪ ਹੀ ਦਿਆਂਗੇ।ਬੱਚੇ ਨੂੰ ਸਕੂਲ ਨਾ ਭੇਜਣ ਦੀ ਸੂਰਤ ਵਿੱਚ ਤੁਹਾਨੂੰ ਜੁਰਮਾਨਾ ਜਾਂ ਪੁਲਸ ਤੁਹਾਡੇ ਕੋਲ ਆ ਸਕਦੀ ਹੈ ਇਹ ਪਤਾ ਕਰਨ ਕੇ ਬੱਚਾ ਸਕੂਲ ਕਿਉ ਨਹੀ ਆਉਂਦਾ।ਸਾਡੀ ਸਰਕਾਰ ਨੂੰ ਇਹੋ ਨੀ ਪਤਾ ਕੇ ਬੱਚੇ ਕਿੰਨੇ ਹਨ,ਫੌਜੀ ਸਾਹਿਬ ਸਕੂਲ ਹੀ ਬੰਦ ਕਰਵਾਈ ਜਾਂਦੇ ਕਹਿੰਦੇ ਬੱਚੇ ਥੋੜੇ ਆਉਂਦੇ।

ਕਰੋਨਾ ਦੀ ਬਿਮਾਰੀ ਜਦੋਂ ਦੀ ਆਈ ਹਰ ਦੇਸ਼ ਹਰ ਵਿਅਕਤੀ ਇਸਤੋਂ ਪ੍ਰਭਾਵਿਤ ਹੋਇਆ ਇਸਦੇ ਚਲਦਿਆਂ 7ਅਪ੍ਰੈਲ 2020 ਨੂੰ ਜਰਮਨ ਨੇ ਸਾਰਾ ਕੁਝ ਬੰਦ ਕਰਨ ਦਾ ਫੈਸਲਾ ਕੀਤਾ ਜੋ ਅੱਜ ਤੱਕ ਚੱਲ ਰਿਹਾ ਹੈ ਜਦੋ ਇਥੋਂ ਦੀ ਚਾਂਸਲਰ ਏਂਗਲਾ ਮੇਰਕਲ ਨੇ ਇਹ ਫੈਸਲਾ ਲਿਆ ਤਾਂ ਲੋਕਾਂ ਨੇ ਇਤਰਾਜ ਕੀਤਾ ਕੇ ਅਸੀਂ ਖਾਵਾਂਗੇ ਕਿਵੇਂ?ਤਾਂ ਉਸਦਾ ਜਵਾਬ ਸੀ ਮੈਂ ਦੇਸ਼ ਚਲਾ ਰਹੀ ਹਾਂ ਤੁਹਾਨੂੰ ਵੀ ਸੰਭਾਲਾਗੀ।

ਉਹ ਦਿਨ ਜਾਵੇ ਤੇ ਅੱਜ ਦਾ ਆਵੇ 10 ਮਹੀਨੇ ਤੋਂ ਲੋਕਾਂ ਨੂੰ ਘਰ ਬਿਠਾ ਕੇ ਜੋ ਬੱਚਿਆਂ ਵਾਲੇ ਲੋਕ ਉਹਨਾਂ ਨੂੰ ਅੱਸੀ ਪਰਸੈਂਟ ਜੋ ਸਿੰਗਲ ਲੋਕ ਉਹਨਾਂ ਨੂੰ ਸੱਠ ਪਰਸੈਂਟ ਪੈਸੇ ਪਹਿਲੀ ਦੀ ਪਹਿਲੀ ਬੈਂਕ ਵਿੱਚ ਆ ਰਹੇ ਹਨ।ਉਸਦੀ ਸਿਰਫ ਬੇਨਤੀ ਹੈ ਕੇ ਤੁਸੀਂ ਘਰ ਰਹੋ ਕਿਤੇ ਬਿਮਾਰੀ ਨਾ ਲਗਾ ਲਿਓ।ਇਹ ਹੁੰਦੀ ਆ ਸਰਕਾਰ ਦੀ ਆਪਣੇ ਲੋਕਾਂ ਪ੍ਰਤੀ ਜਿੰਮੇਵਾਰੀ ।ਨਾ ਕੇ ਸਾਡੇ ਪ੍ਰਧਾਨ ਚੌਂਕੀਦਾਰ ਲੋਕਾਂ ਦੀ ਮੱਦਦ ਕਰਨ ਦੀ ਵਜਾਏ ਪ੍ਰਧਾਨ ਮੰਤਰੀ ਰਾਹਤ ਫੰਡ ਲਈ ਲੋਕਾਂ ਨੂੰ ਕਹਿ ਰਹੇ ਹਨ ਕੇ ਉਸ ਵਿੱਚ ਪੈਸੇ ਸੇਵਾ ਪਾਓ।

ਜਰਮਨ ਸਰਕਾਰ ਇਸ ਗੱਲ ਲਈ ਵਧਾਈ ਦੀ ਹੱਕਦਾਰ ਹੈ ਜਿਸ ਨੇ ਹਮੇਸ਼ਾਂ ਆਪਣੇ ਨਾਗਰਿਕਾਂ ਨੂੰ ਪਹਿਲ ਦੇ ਅਧਾਰ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਉਹਨਾਂ ਅਨੁਸਾਰ ਕਾਨੂੰਨ ਬਣਾਏ ਜਿਹਨਾਂ ਨਾਲ ਲੋਕ ਉਹਨਾਂ ਤੇ ਮਾਣ ਕਰ ਸਕਣ ਨਾ ਕੇ ਭਾਰਤ ਸਰਕਾਰ ਵਾਂਗ ਆਪੇ ਕਾਨੂੰਨ ਬਣਾ ਕੇ ਲੋਕਾਂ ਤੇ ਥੋਪੇ ਜਾਣ ਤੇ ਕਿਹਾ ਜਾਵੇ ਕੇ ਤੁਹਾਡਾ ਭਲਾ ਕਰਨਾ ਹੈ।।।

ਪਵਨ ਪਰਵਾਸੀ ਜਰਮਨੀ

004915221870730

Previous articleਪੀਰ ਬਾਬਾ ਮੱਲਗੁਜਾਰ ਦਾ ਸਲਾਨਾ ਮੇਲਾ ਸ਼ਰਧਾ ਤੇ ਉਤਸ਼ਾਹ ਮਨਾਇਆ ਗਿਆ
Next articleਪ੍ਰੋ ਪੂਰਨ ਸਿੰਘ ਸਾਹਿਤ ਉਤਸਵ ਦੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਸ਼ੁਰੂਆਤ