ਸੁਪਰ ਓਵਰ ’ਚ ਹੈਦਰਾਬਾਦ ਨੂੰ ਹਰਾ ਕੇ ਮੁੰਬਈ ਪਲੇਅ ਆਫ ’ਚ

ਮੁੰਬਈ ਇੰਡੀਅਨਜ਼ ਨੇ ਇੱਥੇ ਖੇਡੇ ਆਈਪੀਐੱਲ ਦੇ ਬੇਹੱਦ ਰੋਮਾਂਚਿਕ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸੁਪਰ ਓਵਰ ਵਿੱਚ ਹਰਾ ਕੇ 2 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਇਸ ਤਰ੍ਹਾਂ ਮੁੰਬਈ ਦੀ ਟੀਮ ਪਲੇਅ ਆਫ ’ਚ ਪਹੁੰਚ ਗਈ। ਨਿਰਧਾਰਤ ਓਵਰਾਂ ਦੇ ਵਿੱਚ ਇਹ ਮੈਚ ਟਾਈ ਰਿਹਾ। ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੇ ਕਵਿੰਟਨ ਡੀਕਾਕ ਦੇ ਨਾਬਾਦ ਅਰਧ ਸੈਂਕੜੇ ਦੇ ਦਮ ’ਤੇ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਪੰਜ ਵਿਕਟਾਂ ਦੇ ਨੁਕਸਾਨ ’ਤੇ 162 ਦੌੜਾਂ ਬਣਾਈਆਂ। ਡੀਕਾਕ ਨੇ ਆਪਣੀ ਪਾਰੀ ਦੌਰਾਨ ਛੇ ਚੌਕੇ ਤੇ ਦੋ ਛੱਕੇ ਜੜੇ। ਉਸ ਤੋਂ ਇਲਾਵਾ ਕਪਤਾਨ ਰੋਹਿਤ ਸ਼ਰਮਾ ਨੇ 24 ਤੇ ਸੂਰਿਆਕੁਮਾਰ ਯਾਦਵ ਨੇ 23 ਦੌੜਾਂ ਬਣਾਈਆਂ।

Previous articleਇੰਗਲੈਂਡ ਦੀਆਂ ਪਿੱਚਾਂ ਬੱਲੇਬਾਜ਼ਾਂ ਲਈ ਐਸ਼ਗਾਹ: ਸਚਿਨ ਤੇਂਦੁਲਕਰ
Next articleबेटी के बिना जीवन है अधूरा, – विभूति मनी त्रिपाठी