ਸੁਪਰੀਮ ਕੋਰਟ ਵੱਲੋਂ ਆਈਪੀਐੱਸ ਅਫ਼ਸਰ ਰਾਜੀਵ ਕੁਮਾਰ ਨੂੰ ਨੋਟਿਸ

ਸੁਪਰੀਮ ਕੋਰਟ ਨੇ ਬਹੁ-ਕਰੋੜੀ ਸ਼ਾਰਦਾ ਚਿੱਟ ਫੰਡ ਘੁਟਾਲਾ ਕੇਸ ’ਚ ਪੱਛਮੀ ਬੰਗਾਲ ਕਾਡਰ ਦੇ ਆਈਪੀਐੱਸ ਅਫ਼ਸਰ ਰਾਜੀਵ ਕੁਮਾਰ ਨੂੰ ਮਿਲੀ ਪੇਸ਼ਗੀ ਜ਼ਮਾਨਤ ’ਤੇ ਸੀਬੀਆਈ ਵੱਲੋਂ ਦਿੱਤੀ ਗਈ ਚੁਣੌਤੀ ਦੇ ਆਧਾਰ ’ਤੇ ਉਸ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ। ਚੀਫ਼ ਜਸਟਿਸ ਐੱਸ ਏ ਬੋਬੜੇ ਦੀ ਅਗਵਾਈ ਹੇਠਲੇ ਬੈਂਚ ਨੇ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਵੀ ਕਿਹਾ ਕਿ ਜਾਂਚ ਏਜੰਸੀ ਸੁਪਰੀਮ ਕੋਰਟ ਨੂੰ ਤਸੱਲੀ ਕਰਵਾਏ ਕਿ ਸਾਬਕਾ ਕੋਲਕਾਤਾ ਪੁਲੀਸ ਕਮਿਸ਼ਨਰ ਨੂੰ ਹਿਰਾਸਤ ’ਚ ਲੈਣ ਦੀ ਲੋੜ ਕਿਉਂ ਹੈ। ਸ੍ਰੀ ਮਹਿਤਾ ਨੇ ਬੈਂਚ ਨੂੰ ਦੱਸਿਆ ਕਿ ਰਾਜੀਵ ਕੁਮਾਰ ਪਹਿਲਾਂ ਕੁਝ ਸਮੇਂ ਲਈ ਭਗੌੜਾ ਰਿਹਾ ਅਤੇ ਉਸ ਨੇ ਜਾਂਚ ਨਾਲ ਸਬੰਧਤ ਸਮੱਗਰੀ ਨੂੰ ਖੁਰਦ-ਬੁਰਦ ਕਰ ਦਿੱਤਾ।

Previous articleਨਹਿਰ ਦਾ ਗੰਦਾ ਪਾਣੀ ਲਿਖ ਰਿਹਾ ਹੈ ਲੋਕਾਂ ਦੇ ਕਾਲੇ ਲੇਖ
Next articleਪ੍ਰਸ਼ਾਸਨ ਖ਼ਿਲਾਫ਼ ਮੁਲਾਜ਼ਮ ਜਥੇਬੰਦੀਆਂ ਦਾ ਰੋਹ ਭੜਕਿਆ