ਨਵੀਂ ਦਿੱਲੀ (ਸਮਾਜ ਵੀਕਲੀ) :ਦਿੱਲੀ ਹਾਈ ਕੋਰਟ ਨੇ ਸੁਦਰਸ਼ਨ ਟੀਵੀ ਦੇ ਊਸ ‘ਬਿੰਦਾਸ ਬੋਲ’ ਪ੍ਰੋਗਰਾਮ ਦੇ ਪ੍ਰਸਾਰਣ ’ਤੇ ਇਸ ਸਟੇਜ ’ਚ ਰੋਕ ਲਗਾਊਣ ਤੋਂ ਸ਼ੁੱਕਰਵਾਰ ਨੂੰ ਇਨਕਾਰ ਕਰ ਦਿੱਤਾ ਜਿਸ ਦੇ ਪ੍ਰੋਮੋ ’ਚ ਦਾਅਵਾ ਕੀਤਾ ਗਿਆ ਸੀ ਕਿ ਚੈਨਲ ‘ਸਰਕਾਰੀ ਸੇਵਾਵਾਂ ’ਚ ਮੁਸਲਮਾਨਾਂ ਦੀ ਘੁਸਪੈਠ ਦੀ ਸਾਜ਼ਿਸ਼ ਬਾਰੇ ਵੱਡਾ ਖ਼ੁਲਾਸਾ’ ਪ੍ਰਸਾਰਿਤ ਕਰਨ ਜਾ ਰਿਹਾ ਹੈ। ਜਸਟਿਸ ਨਵੀਨ ਚਾਵਲਾ ਨੇ ਸਰਕਾਰੀ ਸੇਵਾਵਾਂ ’ਚ ਮੁਸਲਮਾਨਾਂ ਦੇ ਦਾਖ਼ਲੇ ਸਬੰਧੀ ਪ੍ਰੋਗਰਾਮ ਦੇ ਪ੍ਰਸਾਰਨ ਲਈ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੀ ਮਨਜ਼ੂਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਕੇਂਦਰ ਅਤੇ ਸੁਦਰਸ਼ਨ ਟੀਵੀ ਨੂੰ ਨੋਟਿਸ ਜਾਰੀ ਕੀਤਾ ਅਤੇ ਊਨ੍ਹਾਂ ਤੋਂ ਜਵਾਬ ਮੰਗਿਆ ਹੈ। ਪਟੀਸ਼ਨ ’ਚ ਸਰਕਾਰ ਦੇ 9 ਸਤੰਬਰ ਦੇ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ।
HOME ਸੁਦਰਸ਼ਨ ਟੀਵੀ ਦੇ ਪ੍ਰਸਾਰਣ ’ਤੇ ਰੋਕ ਲਾਊਣ ਤੋਂ ਅਦਾਲਤ ਦਾ ਇਨਕਾਰ