ਸੁਣ ਦਿੱਲੀਏ ਸਰਕਾਰੇ ਨੀ

ਮਨਿੰਦਰ ਸਿੰਘ ਘੜਾਮਾਂ
(ਸਮਾਜ ਵੀਕਲੀ)

 

ਕਿਸੇ ਚੋ ਬੋਲੇ ਭਗਤ, ਸਰਾਭਾ, ਕਿਸੇ ਚੋ ਖਾਲਸਾ ਬੋਲਦਾ ਏ।
ਵੇਖ ਇੱਕਠ ਇੱਡਾ ਹੋਈਆ, ਤੇਰਾ ਕਿਉਂ ਖੂਨ ਖੋਲਦਾ ਏ।
ਬਜੁਰਗਾ ਨਾਲ ਜਵਾਨ ਖੜੇ, ਹੋਸ਼ ਨਾਲ ਜੋਸ਼ ਨੂੰ ਜਾਨ ਵਧਾਏ।
ਭੁੱਲ ਪੁਰਾਣੀਆਂ ਰਿੰਝਸਾ ਨੂੰ, ਇੱਕਠੇ ਹੋਏ ਸੱਭ ਅਮੜੀ ਦੇ ਜਾਏ।
ਹੱਕ ਦੇਦੇ ਜੋ ਬਣਦੇ, ਤੈਨੂੰ ਪਿਆਰ ਨਾਲ ਅਰਜੋਈ।
ਸੁਣ ਦਿੱਲੀਏ ਸਰਕਾਰੇ ਨੀ, ਤੂੰ ਕਿਉਂ ਲੋਕਾ ਦੀ ਨਾ ਹੋਈ।
ਕਿਉਂ ਜੁਲਮ ਰਹੇ ਕਰਦੀ, ਤੇਰੀ ਸੱਮਝ ਕਿੱਥੇ ਹੈ ਖੋਈ।
ਉੱਠ ਤੜਕੇ ਕੰਮ ਫੜੇ, ਖੇਤੀ ਬਾੜੀ ਕੱਖ ਤੇ ਕੰਡਾ।
ਤਾਰਿਆਂ ਹੈਠ ਹੀ ਸੋਂਦਾ ਏ, ਸਦਾ ਰਹੇ ਮੋਟਰ ਤੇ ਮੰਜਾ।
ਗੁੱਡ ਗਡਾਈਆਂ, ਵਾਹ ਵਹਾਈਆਂ, ਦੇਖ ਭਾਲ ਬੜਾ ਸਿਰ ਦਰਦੀ।
ਕੁਦਰਤ ਦੀ ਮਾਰ ਭੈੜੀ, ਉਤੋਂ ਤੂੰ ਵੀ ਮੰਨ ਆਈਆਂ ਕਿਉਂ ਕਰਦੀ।
ਸਾਡੀ ਆਪਣੀ ਰਹੇ ਖਾਲੀ, ਪਰ ਦੁਨੀਆ ਦੀ ਭਰਨ ਰਸੋਈ।
ਸੁਣ ਦਿੱਲੀਏ ਸਰਕਾਰੇ ਨੀ, ਤੂੰ ਕਿਉਂ ਲੋਕਾ ਦੀ ਨਾ ਹੋਈ।
ਕਿਉਂ ਜੁਲਮ ਰਹੇ ਕਰਦੀ, ਤੇਰੀ ਸੱਮਝ ਕਿੱਥੇ ਹੈ ਖੋਈ।
ਸਾਡੇ ਪੁੱਤ ਬਾਡਰਾਂ ਤੇ, ਅਸੀ ਖੇਤਾਂ ਦੇ ਵਿੱਚ ਗਲੀਏ।
ਪੋਹ ਮਾਘ ਦੀਆਂ ਰਾਤਾਂ ਤੇ ਕੱਦੇ ਧੁੱਪਾਂ ਦੇ ਵਿੱਚ ਬੱਲੀਏ।
ਧਰ ਤੱਲੀਆਂ ਤੇ ਜਾਨਾ ਜਵਾਨੀ ਰਾਖੀ ਦੇਸ਼ ਦੀ ਕਰਦੀ।
ਤੁਰ ਸੱਪਾ ਦੀਆਂ ਸੀਰੀਆਂ ਤੇ ਕਿਰਸਾਨੀ ਢਿੱਡ ਦੇਸ਼ ਦਾ ਭਰਦੀ।
ਤੂੰ ਚਾਮਲੀ ਫੀਰਦੀਂ ਏ, ਸਾਡੀ ਤੇਰੇ ਹੱਕ ਚ ਵੋਟ ਕੀ ਹੋਈ।
ਸੁਣ ਦਿੱਲੀਏ ਸਰਕਾਰੇ ਨੀ, ਤੂੰ ਕਿਉਂ ਲੋਕਾ ਦੀ ਨਾ ਹੋਈ।
ਕਿਉਂ ਜੁਲਮ ਰਹੇ ਕਰਦੀ, ਤੇਰੀ ਸੱਮਝ ਕਿੱਥੇ ਹੈ ਖੋਈ।
ਪਾਣੀ ਦੀਆਂ ਬੁਛਾਰਾਂ ਅੱਗੇ ਅੱੜ ਗਏ, ਇਹ ਕੋਈ ਆਮ ਬੰਦੇ ਨਾ।
ਚੱਕ ਗੋਲੇ ਸੁੱਟੀ  ਜਾਵਨ, ਹੱਥ ਲੋਹੇ ਵਾਂਗੂੰ ਚੰਡੇ ਆ।
ਉਹ ਮਸ਼ੀਨਾਂ ਨਾਲ ਲਾਈ ਜਾਵਨ, ਇਹ ਹੱਥਾਂ ਨਾਲ ਹਟਾਈ ਜਾਂਦੇ ਸੀ।
ਉਹ ਕਈ ਦਿਨਾਂ ਤੋ ਕਰਨ ਤਿਆਰੀ, ਇਹ ਰਾਹ ਮਿੰਟਾਂ ਚ ਬਨਾਈ ਜਾਂਦੇ ਸੀ।
ਸਾਡੀਆਂ ਵੀ ਉੱਡੀਆਂ ਨੀਦਾਂ, ਫਿਕਰਾਂ ਚ ਬੇਬੇ ਘਰੇ ਵੀ ਨਾ ਸੋਈ।
ਸੁਣ ਦਿੱਲੀਏ ਸਰਕਾਰੇ ਨੀ, ਤੂੰ ਕਿਉਂ ਲੋਕਾਂ ਦੀ ਨਾ ਹੋਈ।
ਕਿਉਂ ਜੁਲਮ ਰਹੇ ਕਰਦੀ, ਤੇਰੀ ਸਮਝ ਕਿੱਥੇ ਹੈ ਖੋਈ।
ਸਾਡੀ ਕੋਮ ਜੁਝਾਰੂਆਂ ਦੀ, ਜੁਲਮ ਕਰੇ ਤੇ ਨਾ ਹੀ ਸਹਿੰਦੀ।
.ਫਤਹਿ ਕਿੱਤੀਆਂ ਸੱਭ ਜੰਗਾ, ਹਰ ਇਤਿਹਾਤ ਦੇ ਪੰਨਿਆਂ ਦੀ ਗੱਲ ਕਹਿੰਦੀ।
ਗੁਲਾਮੀ ਵਿੱਚ ਆਉਦਾਂ ਜਿਉਣਾ ਨਾ, ਅਜਾਦ ਸੋਚ ਹੈ ਸੱਦਾ ਅਪਨਾਈ।
ਸੱਦਾ ਹੱਥ ਜੋੜ ਸਮਝਾਇਏ, ਪਹਿਲੇ ਪੱਖ ਚ ਨਾ ਕਿੱਤੀ ਲੜਾਈ।
ਜੋ ਦਿਲ ਵਿੱਚ ਹੋ ਦੱਸ ਦਈਏ, ਕੋਈ ਗੱਲ ਨਾਂ ਕੱਦੇ ਲਕੋਈ।
ਸੁਣ ਦਿੱਲੀਏ ਸਰਕਾਰੇ ਨੀ, ਤੂੰ ਕਿਉਂ ਲੋਕਾ ਦੀ ਨਾ ਹੋਈ।
ਕਿਉਂ ਜੁਲਮ ਰਹੇ ਕਰਦੀ, ਤੇਰੀ ਸੱਮਝ ਕਿੱਥੇ ਹੈ ਖੋਈ।
                               ਮਨਿੰਦਰ ਸਿੰਘ ਘੜਾਮਾ
                              9779390233
Previous articleਕਿਸਾਨ ਹੱਟ ਸਮੇਂ ਦੀ ਮੁਖ ਲੋੜ
Next articleਮਿਹਨਤਾਂ ਵਾਲ਼ੇ