ਕਿਸਾਨ ਹੱਟ ਸਮੇਂ ਦੀ ਮੁਖ ਲੋੜ

ਖੇਤੀ ਵਿਭਿੰਨਤਾ ਨੂੰ ਮਿਲ ਸਕਦਾ ਵੱਡਾ ਹੁਲਾਰਾ – ਯਾਦਵਿੰਦਰ ਸਿੰਘ

ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ): ਆਪਣੀ ਮੰਡੀ ਵਿੱਚ ਕਿਸਾਨ ਆਪਣੇ ਖੇਤ ਵਿਚ ਉਨ੍ਹਾਂ ਦੁਆਰਾ ਉਗਾਏ ਗਏ ਆਪਣੇ ਤਾਜ਼ੇ ਫਲ ਅਤੇ ਸਬਜ਼ੀਆਂ ਨੂੰ ਸਿੱਧੇ ਖਪਤਕਾਰਾਂ ਨੂੰ ਵਾਜਬ ਰੇਟਾਂ ‘ਤੇ ਵੇਚਦੇ ਹਨ । ਵਿਚੋਲੇ ਦੀ ਕੋਈ ਸ਼ਮੂਲੀਅਤ ਨਹੀਂ ਹੈ । ਆਪਣੀ ਮੰਡੀ ਯੋਜਨਾ ਉਤਪਾਦਕਾਂ ਅਤੇ ਖਪਤਕਾਰਾਂ ਦਰਮਿਆਨ ਸਿੱਧਾ ਸੰਪਰਕ ਪ੍ਰਦਾਨ ਕਰਦੀ ਹੈ। ਲਾਭ ਜੋ ਪਹਿਲਾਂ ਵਿਚੋਲੇ ਦੁਆਰਾ ਖਪਤ ਕੀਤਾ ਜਾਂਦਾ ਸੀ ਹੁਣ ਉਤਪਾਦਕਾਂ ਅਤੇ ਖਪਤਕਾਰਾਂ ਦੁਆਰਾ ਸਾਂਝਾ ਕੀਤਾ ਜਾਂਦਾ ਹੈ ।

*ਯੋਜਨਾ ਦਾ ਉਦੇਸ਼:-*
1) ਖੇਤੀਬਾੜੀ ਉਤਪਾਦਾਂ ਦੀ ਬਿਹਤਰ ਮਾਰਕੀਟਿੰਗ ਖਾਸ ਕਰਕੇ ਫਲ
ਅਤੇ ਸਬਜ਼ੀਆਂ।
2) ਫਲਾਂ / ਸਬਜ਼ੀਆਂ ਪ੍ਰਤੀ ਖੇਤੀ ਉਤਪਾਦਨ ਨੂੰ ਵਿਭਿੰਨ ਕਰਨਾ
ਅਤੇ ਉਤਪਾਦਕਾਂ ਨੂੰ ਇਨ੍ਹਾਂ ਫਸਲਾਂ ਦੇ ਮੁਨਾਫੇ ਵਿਚ ਸੁਧਾਰ ਕਰਨਾ ।
3) ਖਪਤਕਾਰਾਂ ਨੂੰ ਵਾਜਬ ਰੇਟਾਂ ‘ਤੇ ਤਾਜ਼ੇ ਉਤਪਾਦਾਂ ਦੀ ਉਪਲਬਧਤਾ
ਨੂੰ ਯਕੀਨੀ ਬਣਾਉਣਾ ।
4) ਨਿਰਮਾਤਾ ਅਤੇ ਖਪਤਕਾਰਾਂ ਵਿਚਕਾਰ ਸਿੱਧਾ ਸੰਪਰਕ
ਯਕੀਨੀ ਬਣਾਉਣਾ ।
5) ਦੂਜੇ ਰਾਜਾਂ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ਵਿੱਚ ਵੇਚੀ ਗਈ ਉਪਜ
ਨੂੰ ਸਿੱਧੀ ਅਪਨੀ ਮੰਡੀ ਦੇ ਉਪਭੋਗਤਾਵਾਂ ਨੂੰ ਵੇਚਣ ਦਾ ਸੱਦਾ
ਦੇ ਕੇ ਕੌਮੀ ਏਕਤਾ ਨੂੰ ਉਤਸ਼ਾਹਤ ਕਰਨਾ।

*ਆਪਣੀ ਮੰਡੀ ਨੂੰ ਸਫ਼ਲ ਕਿਵੇਂ ਬਣਾਈਏ*

1) *ਰਜਿਸਟ੍ਰੇਸ਼ਨ ਜ਼ਰੂਰੀ*
ਆਪਣੀ ਮੰਡੀ ਵਿਚ ਸਿਰਫ਼ ਰਜਿਸਟਰਡ ਕਿਸਾਨਾਂ ਨੂੰ ਹੀ ਆਪਣੇ ਉਤਪਾਦ ਵੇਚਣ ਦੀ ਆਗਿਆ ਹੋਵੇ ।ਤਾਂ ਜੋ ਗੈਰ ਕਿਸਾਨ ਜੋ ਖੇਤੀ ਨਹੀਂ ਕਰਦੇ ਅਤੇ ਉਤਪਾਦ ਨਹੀਂ ਬਣਾਉਂਦੇ ਉਹ ਆਪਣੀ ਮੰਡੀ ਵਿੱਚ ਸ਼ਮੂਲੀਅਤ ਨਾ ਕਰ ਸਕਣ ।
*2) ਪਾਰਕਿੰਗ ਵਾਸਤੇ ਖੁੱਲ੍ਹੀ ਜਗ੍ਹਾ :-*
ਪਾਰਕਿੰਗ ਵਾਸਤੇ ਜਗ੍ਹਾ ਖੁੱਲ੍ਹੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਅਤੇ ਖ਼ਪਤਕਾਰਾਂ ਦੀਆਂ ਗੱਡੀਆਂ ਉੱਥੇ ਖੜ੍ਹ ਸਕਣ ਅਤੇ ਟ੍ਰੈਫਿਕ ਵਿਚ ਕੋਈ ਵਿਘਨ ਨਾ ਪਵੇ ।
*3.ਆਪਣੀ ਮੰਡੀ ਦਾ ਪ੍ਰਚਾਰ*
ਜਿਸ ਜਗ੍ਹਾ ਤੇ ਆਪਣੀ ਮੰਡੀ ਸ਼ੁਰੂ ਕੀਤੀ ਜਾਣੀ ਹੈ ਉਥੇ ਆਪਣੀ ਮੰਡੀ ਦਾ ਪ੍ਰਚਾਰ ਤਾਂ ਜੋ ਵੱਧ ਤੋਂ ਵੱਧ ਕਿਸਾਨ ਅਤੇ ਖਪਤਕਾਰ ਜੁੜ ਸਕਣ ਕੀਤਾ ਜਾਣਾ ਜਰੂਰੀ ਹੈ । ਪ੍ਰਚਾਰ ਦੇ ਸਾਧਨ ਪ੍ਰਸ਼ਾਸਨ ਦੀ ਮਨਜ਼ੂਰੀ ਲੈ ਕੇ ਮੁਨਿਆਦੀ,ਲਾਊਡ ਸਪੀਕਰ, ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਰੇਡੀਓ, ਟੈਲੀਵਿਜ਼ਨ,ਸੋਸ਼ਲ ਮੀਡੀਆ ਵ੍ਹੱਟਸਐਪ ,ਫੇਸਬੁੱਕ ਅਤੇ ਹੈਂਡਬਿੱਲਸ ਦੁਆਰਾ ਕੀਤਾ ਜਾ ਸਕਦਾ ਹੈ ।
4) *ਆਪਣੀ ਮੰਡੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਹਾਜ਼ਰੀ*
ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਜਿਵੇਂ ਕਿ ਡਿਪਟੀ ਕਮਿਸ਼ਨਰ, ਏਡੀਸੀ ਵਿਕਾਸ ਐੱਸਡੀਐੱਮ ਅਤੇ ਹੋਰ ਸਥਾਨਕ ਅਧਿਕਾਰੀ ਵੀ ਇਸ ਯੋਜਨਾ ਵਿੱਚ ਸ਼ਾਮਲ ਹੋ ਸਕਦੇ ਹਨ ਉਨ੍ਹਾਂ ਨੂੰ ਆਪਣੀ ਮੰਡੀ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਜਾ ਸਕਦੀ ਹੈ ।ਡਿਪਟੀ ਕਮਿਸ਼ਨਰ ਐੱਸਡੀਐੱਮ ਅਤੇ ਸਥਾਨਕ ਅਫਸਰਾਂ ਦੀਆਂ ਪਤਨੀਆਂ ਦੀ ਆਪਣੀ ਮੰਡੀ ਵਿਚ ਮੌਜੂਦਗੀ ਆਪਣੀ ਮੰਡੀ ਨੂੰ ਸਫ਼ਲ ਬਣਾਉਣ ਵਿੱਚ ਸਹਾਈ ਸਿੱਧ ਹੋ ਸਕਦਾ ਹੈ ।

*ਦਰਾਂ ਨਿਰਧਾਰਤ ਕੀਤੀਆਂ ਜਾਣ :-*

1) ਆਪਣੀ ਮੰਡੀ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਵਿਕਰੀ ਨੂੰ ਪ੍ਰਚੂਨ ਬਾਜ਼ਾਰਾਂ ਵਿੱਚ ਮੌਜੂਦਾ ਰੇਟਾਂ ਨਾਲੋਂ 20% ਤੋਂ 25% ਘੱਟ ਦੀ ਆਗਿਆ ਦਿੱਤੀ ਜਾਵੇ ।
2) ਆਪਣੀ ਮੰਡੀ ਵਿਚ, ਇਕ ਇਲੈਕਟ੍ਰਾਨਿਕਸ ਡਿਸਪਲੇਅ ਰੇਟ ਬੋਰਡ ਜਾਂ ਦੋ ਜਾਂ ਤਿੰਨ ਫਲੈਕਸ ਬੈਨਰ ਰੇਟ ਬੋਰਡ ਜ਼ਰੂਰਤ ਅਨੁਸਾਰ ਲਗਾਏ ਜਾਣਗੇ ਤਾਂ ਜੋ ਕਿਸਾਨ ਅਤੇ ਉਪਭੋਗਤਾ ਮਾਰਕੀਟ ਕਮੇਟੀ ਦੁਆਰਾ ਨਿਰਧਾਰਤ ਦਰਾਂ ਨੂੰ ਪੜ੍ਹ ਸਕਣ ।

*ਸ਼ਿਕਾਇਤ /ਸੁਝਾਅ ਰਜਿਸਟਰ*
ਸ਼ਿਕਾਇਤਾਂ/ ਮੰਡੀ ਦੇ ਉਪਭੋਗਤਾ ਦੁਆਰਾ ਸੁਝਾਅ ਦਰਜ ਕਰਨ ਲਈ ਆਪਣੀ ਮੰਡੀ ਵਿਚ ਇਕ ਰਜਿਸਟਰ ਰੱਖਿਆ ਜਾਵੇ ਸ਼ਿਕਾਇਤਾਂ ਨੂੰ ਮੌਕੇ ਤੇ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ ।

 

 

 

 

 

ਯਾਦਵਿੰਦਰ ਸਿੰਘ 

Previous articleਦੋਨੋ ਵਕਤ ਦਾ…… ਵਰਖਾ ਦੀ ਬੂੰਦ……
Next articleਸੁਣ ਦਿੱਲੀਏ ਸਰਕਾਰੇ ਨੀ