ਫਗਵਾੜਾ (ਸਮਾਜ ਵੀਕਲੀ):ਕਾਮੇਡੀ ਕਲਾਕਾਰ ਸੁਗੰਧਾ ਮਿਸ਼ਰਾ ਦੀ ਇੱਥੇ ਹੋਟਲ ਕਲੱਬ ਕਬਾਨਾ ’ਚ ਕਰੀਬ 9 ਦਿਨ ਪਹਿਲਾਂ ਹੋਈ ਸ਼ਾਦੀ ’ਚ ਕੋਵਿਡ-19 ਨਿਯਮਾਂ ਦੀ ਉਲੰਘਣਾ ਹੋਣ ਦੇ ਸਬੰਧ ’ਚ ਸਦਰ ਪੁਲੀਸ ਨੇ ਸੁਗੰਧਾ ਮਿਸ਼ਰਾ, ਉਸ ਦੇ ਪਤੀ ਤੇ ਹੋਟਲ ਦੇ ਮੈਨੇਜਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਡੀ.ਐੱਸ.ਪੀ. ਪਰਮਜੀਤ ਸਿੰਘ ਨੇ ਦੱਸਿਆ ਕਿ 26 ਅਪਰੈਲ ਨੂੰ ਇੱਥੇ ਫਗਵਾੜਾ-ਜਲੰਧਰ ਸੜਕ ’ਤੇ ਕਬਾਨਾ ਹੋਟਲ ’ਚ ਕਾਮੇਡੀ ਕਲਾਕਾਰ ਦੀ ਸ਼ਾਦੀ ਹੋਈ ਸੀ।
ਸਮਾਗਮ ਸਬੰਧੀ ਉਨ੍ਹਾਂ ਕੋਲ ਮਨਜ਼ੂਰੀ ਸੀ ਪਰ ਸਮਾਗਮ ਦੇ ਸਮੇਂ ’ਚ ਦੇਰੀ, ਹਾਜ਼ਰੀਨ ਦੀ ਗਿਣਤੀ ’ਚ ਵਾਧਾ ਤੇ ਕੋਵਿਡ ਨਿਯਮਾਂ ਦੀ ਉਲੰਘਣਾ ਆਦਿ ਸਬੰਧੀ ਇੱਕ ਵੀਡਿਓ ਵਾਇਰਲ ਹੋਈ ਸੀ। ਇਸ ਸਬੰਧੀ ਪੁਲੀਸ ਨੇ ਐੱਸਆਈ ਰਘਬੀਰ ਸਿੰਘ ਦੇ ਬਿਆਨਾਂ ’ਤੇ ਆਫ਼ਤ ਪ੍ਰਬੰਧਨ ਐਕਟ 2005 ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਹੋਟਲ ਦੇ ਮੈਨੇਜਰ ਦੀਪਕ ਪੁੱਤਰ ਅਸ਼ੋਕ ਕੁਮਾਰ ਵਾਸੀ ਸੰਜੈ ਕਾਲੋਨੀ ਜਲੰਧਰ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ ਜਦਕਿ ਸੁਗੰਧਾ ਮਿਸ਼ਰਾ ਤੇ ਉਸ ਦੇ ਪਤੀ ਸੰਜੇਤ ਭੋਸਲੇ ਵਾਸੀ ਅੰਧੇਰੀ ਮੁੰਬਈ ਨੂੰ ਨੋਟਿਸ ਭੇਜੇ ਜਾ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly