HOME ਚੰਗੀ ਲੱਗਦੀ

ਚੰਗੀ ਲੱਗਦੀ

1

(ਸਮਾਜ ਵੀਕਲੀ)

ਠੰਡੀ ਠੰਡੀ ਦਰਖਤਾਂ ਦੀ ਛਾਂ ਚੰਗੀ ਲੱਗਦੀ,
ਦੁੱਖ ਵੇਲੇ ਸਾਨੂੰ ਸਾਡੀ ਮਾਂ ਚੰਗੀ
ਲੱਗਦੀ।
ਲੋੜ ਵੇਲੇ ਕੀਤੀ ਹੋਈ ਹਾਂ ਚੰਗੀ ਲੱਗਦੀ,
ਉਡੀਕ ਵੇਲੇ ਕਾਂ ਦੀ ਕਾਂ ਕਾਂ
ਚੰਗੀ ਲੱਗਦੀ।
ਟਿਕੀ ਰਾਤ ਵਿੱਚ ਚੁੱਪ ਚਾਂ ਚੰਗੀ
ਲੱਗਦੀ,
ਰਣ ਵਿੱਚ ਭਾਈਆਂ ਦੀ ਬਾਂਹ ਚੰਗੀ ਲੱਗਦੀ।
ਲਾਰੇ ਲੱਪੇ ਲਾਉਣ ਨਾਲੋਂ ਨਾਂਹ
ਚੰਗੀ ਲੱਗਦੀ,
ਮੇਲੇ ਵਿੱਚ ਵਾਜਿਆਂ ਦੀ ਪਾਂ ਪਾਂ
ਚੰਗੀ ਲੱਗਦੀ।
ਪੱਤੋ, ਨੂੰ ਸ਼ਾਂਤ ਜਿਹੀ ਥਾਂ ਚੰਗੀ ਲੱਗਦੀ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਇਆ ਦਾ ਲਾਲਚ
Next articleਬਾਲਮ ਮੇਰੇ ਉਸਤਾਦ ਪੰਡਿਤ ਵਿਸ਼ਨੂੰ ਕਾਲੀਆ