ਜਲੰਧਰ(ਸਮਾਜ ਵੀਕਲੀ)- ਰਿਪਬਲਿਕਨ ਪਾਰਟੀ ਦੇ ਪਰਮੁੱਖ ਆਗੂ, ਅੰਬੇਡਕਰ ਮਿਸ਼ਨ ਦੇ ਅਣਥੱਕ ਸਿਪਾਹੀ, ਬੁੱਧ ਧਰਮ ਦੇ ਸੱਚੇ ਪੈਰੋਕਾਰ, ਦਲਿਤਾਂ ਦੇ ਹੱਕਾਂ ਲਈ ਲੜਨ ਵਾਲੇ ਯੋਧਾ, ਸੀ੍ ਪਰਕਾਸ਼ ਚੰਦ ਜੱਸਲ ਅਚਾਨਕ ਵਿਛੋੜਾ ਦੇ ਗਏ. ਉਨਾਂ ਦੇ ਬੇਵਕਤ ਚਲਾਣੇ ਨਾਲ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ.
ਸੀ੍ ਪਰਕਾਸ਼ ਚੰਦ ਜੱਸਲ ਜੀ ਨੇ ਗਲਤ ਕਦਰਾਂ ਕੀਮਤਾ ਨਾਲ ਸਾਰੀ ਉਮਰ ਕਦੀ ਸਮਝੌਤਾ ਨਹੀਂ ਕੀਤਾ. ਰਿਪਬਲਿਕਨ ਪਾਰਟੀ ਦੇ ਮਹਾਨ ਸ਼ਹੀਦ ਸੀ੍ ਰਾਮ ਪਰਕਾਸ਼ ਅਬਾਦ ਪੁਰਾ ਦਾ ਸ਼ਹੀਦੀ ਦਿਵਸ ਮਨਾਉਣਾ ਉਨਾਂ ਦਾ ਖਾਸ ਉਪਰਾਲਾ ਰਿਹਾ ਹੈ. ਬਾਬਾ ਸਾਹਿਬ ਡਾ. ਅੰਬੇਡਕਰ ਦੇ ਜਨਮ ਦਿਵਸ ਦੀ ਛੁੱਟੀ ਕਰਵਾਉਣ ਲਈ ਕੀਤੇ ਸੰਘਰਸ਼ ਵਿਚ ਉਨਾਂ ਦਾ ਵੱਡਮੁੱਲਾ ਯੋਗਦਾਨ ਸੀ. ਉਹ ਕਈ ਵਾਰ ਸ਼ਕਾਇਤ ਕਮੇਟੀਆਂ ਦੇ ਮੈਬਰ ਵੀ ਰਹੇ. ਪਲੰਬਰ ਯੂਨੀਅਨ ਨੂੰ ਚਲਾਉਣ ਵਿਚ ਉਨਾਂ ਦਾ ਖਾਸ ਯੋਗਦਾਨ ਰਿਹਾ. ਗੱਲ ਕਿ ਪੰਜਾਬ ਦੇ ਦਲਿਤਾਂ ਲਈ ਲੜੇ ਗਏ ਸੰਘਰਸ਼ ਦੇ ਉਹ ਮੋਹਰੀ ਹੁੰਦੇ ਸਨ ਚਾਹੇ ਉਹ ਚੌਗਿਟੀ ਕਾਂਢ ਸੀ ਜਾਂ ਤੱਲਣ ਕਾਂਢ . ਦਲਿਤ ਐਕਸ਼ਨ ਕਮੇਟੀ ਦੇ ਸਰਕਰਦਾ ਆਗੂ ਸਨ. ਸਿਧਾਰਥ ਨਗਰ ਬੁੱਧ ਵਿਹਾਰ ਨਾਲ ਉਨਾਂ ਦਾ ਖਾਸ ਲਗਾਓ ਸੀ. ਉਹ ਹਰ ਮਹੀਨੇ ਖੀਰ ਦਾ ਦਾਨ ਕਰਦੇ ਸਨ. ਸੱਚ ਨੂੰ ਸੱਚ ਅਤੇ ਝੂਠ ਨੂੰ ਕਹਿਣ ਵਾਲੇ ਇਹੋ ਜਿਹੇ ਸਾਥੀ ਦਾ ਚਲੇ ਜਾਣਾ ਵਾਕਈ ਅਸਹਿ ਹੈ.
ਪਰਸਿੱਧ ਲੇਖਕ ਸੀ੍ ਐਸ.ਐਲ ਵਿਰਦੀ ਉਨਾਂ ਬਾਰੇ ਲਿਖਦੇ ਹਨ ਕਿ ਸੀ੍ ਪਰਕਾਸ਼ ਚੰਦ ਜੱਸਲ ਅਬਾਦ ਪੁਰਾ ਦੇ ਵਸਨੀਕ ਸਨ. ਆਪ ਨੇ ਜਿਉ ਹੀ ਹੋਸ਼ ਸੰਭਾਲੀ ਅੰਬੇਡਕਰੀ ਮਿਸ਼ਨ ਵਿਚ ਕੁੱਦ ਪਏ. ਫ਼ਿਰ ਆਪ ਰਿਪਬਲਿਕਨ ਪਾਰਟੀ ਨਾਲ ਜੁੜ ਗਏ. 1989 ਵਿਚ ਮੰਡਲ ਕਮਿਸ਼ਨ ਦੇ ਹੱਕ ਵਿਚ ਦਲਿਤਾਂ ਨੂੰ ਲਾਮਬੰਦ ਕਰਕੇ ਉੱਚ ਜਾਤੀ ਦੇ ਲੋਕਾਂ ਦੇ ਮੁਕਾਬਲੇ ਮੰਡਲ ਕਮਿਸ਼ਨ ਦੇ ਸਮਰਥਨ ਵਿਚ ਅੰਦੋਲਨ ਕੀਤਾ. ਡਾ. ਅੰਬੇਡਕਰ ਟੈਕਨੀਕਲ ਯੂਨੀਵਰਸਿਟੀ ਪੰਜਾਬ ਜਲੰਧਰ ਦੀ ਸਥਾਪਤੀ ਲਈ ਸੰਘਰਸ਼ ਸੰਮਤੀ ਦੇ ਅੰਦੋਲਨ ਵਿਚ ਇਨਾਂ ਨੇ ਮਹੱਤਵ ਪੂਰਨ ਯੋਗਦਾਨ ਪਾਇਆ. ਸੀ੍ ਪਰਕਾਸ਼ ਚੰਦ ਜੱਸਲ ਮਜ਼ਦੂਰਾਂ ਦੇ ਵੀ ਨੇਤਾ ਸਨ, ਪਰ ਰਿਪਬਲਿਕਨ ਵਿਚਾਰਾਂ ਦੇ ਪੱਕੇ ਸਨ (ਪੰਜਾਬ ਦਾ ਦਲਿਤ ਇਤਿਹਾਸ, ਸਮਾਜ ਨੂੰ ਸਮਰਪਿਤ ਸਾਥੀ, ਸਫ਼ਾ 160). ਸੀ੍ ਪਰਕਾਸ਼ ਚੰਦ ਜੱਸਲ ਜੀ ਦੇ ਜੀਵਨ ਅਤੇ ਸੰੰਘਰਸ਼ ਬਾਰੇ ਕਹਿਣਾ ਬਣਦਾ ਹੈ….
ਹਜ਼ਾਰੋ ਸਾਲ ਨਰਗਿਸ ਆਪਨੀ ਬੇਨੂਰੀ ਪੈ ਰੋਤੀ ਹੈ
ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ ||
— ਹਰਮੇਸ਼ ਜੱਸਲ, ਪਰਧਾਨ ਡਾ. ਅੰਬੇਡਕਰ ਵੀਕਰ ਸੈਕਸ਼ਨ ਵੈਲਫ਼ੇਅਰ ਸੁਸਾਇਟੀ ਪੰਜਾਬ,