ਨਵੀਂ ਦਿੱਲੀ (ਸਮਾਜ ਵੀਕਲੀ): ਰੱਖਿਆ ਸੌਦੇ ਨਾਲ ਜੁੜੇ ਭ੍ਰਿਸ਼ਟਾਚਾਰ ਕੇਸ ’ਚ ਸੀਬੀਆਈ ਨੇ ਸਮਤਾ ਪਾਰਟੀ ਦੀ ਸਾਬਕਾ ਮੁਖੀ ਜਯਾ ਜੇਤਲੀ ਤੇ ਦੋ ਹੋਰਾਂ ਲਈ ਸੱਤ ਸਾਲ ਕੈਦ ਦੀ ਸਜ਼ਾ ਦੀ ਮੰਗ ਕੀਤੀ ਹੈ। ਦੋਸ਼ੀਆਂ ਵੱਲੋਂ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਹੋਏ ਵਕੀਲ ਨੇ ਵਡੇਰੀ ਉਮਰ ਦਾ ਹਵਾਲਾ ਦੇ ਕੇ ਨਰਮੀ ਵਰਤਣ ਦੀ ਅਪੀਲ ਕੀਤੀ।
ਅਦਾਲਤ ਨੇ ਫ਼ੈਸਲਾ ਭਲਕ ਤੱਕ ਲਈ ਰਾਖ਼ਵਾਂ ਰੱਖ ਲਿਆ ਹੈ। ਭ੍ਰਿਸ਼ਟਾਚਾਰ ਦੇ ਇਸ ਮਾਮਲੇ ਨੂੰ ਖ਼ਬਰ ਵੈੱਬਸਾਈਟ ‘ਤਹਿਲਕਾ’ ਨੇ 2000-2001 ਦੌਰਾਨ ਸਟਿੰਗ ਅਪਰੇਸ਼ਨ ਰਾਹੀਂ ਸਾਹਮਣੇ ਲਿਆਂਦਾ ਸੀ। ‘ਅਪਰੇਸ਼ਨ ਵੈਸਟੈਂਡ’ ਰਾਹੀਂ ਰੱਖਿਆ ਖ਼ਰੀਦ ਸੌਦਿਆਂ ’ਚ ਰਿਸ਼ਵਤਖੋਰੀ ਦਾ ਪਰਦਾਫ਼ਾਸ਼ ਕੀਤਾ ਗਿਆ ਸੀ। 20 ਜੁਲਾਈ ਨੂੰ 20 ਵਰ੍ਹਿਆਂ ਬਾਅਦ ਅਦਾਲਤ ਨੇ ਜੇਤਲੀ ਅਤੇ ਹੋਰਾਂ ਨੂੰ ਦੋਸ਼ੀ ਠਹਿਰਾਇਆ ਸੀ।