ਨੌਕਰੀ ਖੁੱਸਣ ਮਗਰੋਂ ਸਬਜ਼ੀਆਂ ਵੇਚ ਰਹੀ ਮੁਟਿਆਰ ਦੀ ਸੋਨੂ ਸੂਦ ਵੱਲੋਂ ਮਦਦ

ਹੈਦਰਾਬਾਦ (ਸਮਾਜ ਵੀਕਲੀ) : ਲੌਕਡਾਊਨ ਦੌਰਾਨ ਬਹੁਕੌਮੀ ਕੰਪਨੀ ਅਮਰੀਕਨ ਇਨਫਰਮੇਸ਼ਨ ਤਕਨਾਲੋਜੀ ’ਚੋਂ ਨੌਕਰੀ ਖੁੱਸਣ ਮਗਰੋਂ ਆਪਣਾ ਘਰ ਚਲਾਉਣ ਵਾਲੀ ਉਨਾਦਾਦੀ ਸ਼ਾਰਦਾ (26) ਨੂੰ ਬੌਲੀਵੁੱਡ ਅਦਾਕਾਰ ਸੋਨੂ ਸੂਦ ਨੇ ਨੌਕਰੀ ਦੀ ਪੇਸ਼ਕਸ਼ ਕੀਤੀ ਹੈ। ਉਸ ਦੀ ਸਹਾਇਤਾ ਲਈ ਤਿਲੰਗਾਨਾ ਇਨਫਰਮੇਸ਼ਨ ਤਕਨਾਲੋਜੀ ਐਸੋਸੀਏਸ਼ਨ ਵੀ ਅੱਗੇ ਆਈ ਹੈ।

ਸੋਨੂ ਸੂਦ ਨੇ ਟਵਿਟਰ ’ਤੇ ਦੱਸਿਆ,‘‘ਮੇਰੇ ਅਧਿਕਾਰੀ ਨੇ ਉਸ ਨਾਲ ਮੁਲਾਕਾਤ ਕਰ ਕੇ ਇੰਟਰਵਿਊ ਲਈ ਹੈ ਅਤੇ ਨੌਕਰੀ ਦਾ ਪੱਤਰ ਪਹਿਲਾਂ ਹੀ ਭੇਜ ਦਿੱਤਾ ਗਿਆ ਹੈ।’’ ਸ਼ਾਰਦਾ ਨੇ ਕਿਹਾ ਕਿ ਉਹ ਸੋਨੂ ਸੂਦ ਤੋਂ ਨੌਕਰੀ ਦਾ ਸੱਦਾ ਮਿਲਣ ਤੋਂ ਖੁਸ਼ ਹੈ ਪਰ ਉਹ ਇਸ ਬਾਰੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰ ਕੇ ਹੀ ਕੋਈ ਫ਼ੈਸਲਾ ਲਵੇਗੀ। ਸੋਨੂ ਸੂਦ ਹਜ਼ਾਰਾਂ ਪਰਵਾਸੀ ਮਜ਼ਦੂਰਾਂ ਦੀ ਮਦਦ ਲਈ ਉਸ ਸਮੇਂ ਬਹੁੜਿਆ ਸੀ ਜਦੋਂ ਉਹ ਆਪਣੇ ਘਰਾਂ ਨੂੰ ਪਰਤ ਰਹੇ ਸਨ। ਊਸ ਨੇ ਕਈ ਲੋਕਾਂ ਨੂੰ ਰੁਜ਼ਗਾਰ ਦਿਵਾਉਣ ’ਚ ਵੀ ਸਹਾਇਤਾ ਕੀਤੀ ਹੈ।

Previous articleਨਿਵੇਸ਼ਕਾਂ ਨੇ ਬੀਪੀਸੀਐੱਲ ਲਈ ਬੋਲੀ ਲਾਉਣ ਤੋਂ ਹੱਥ ਖਿੱਚੇ
Next articleਸੀਬੀਆਈ ਨੇ ਜਯਾ ਜੇਤਲੀ ਲਈ ਸੱਤ ਸਾਲ ਕੈਦ ਦੀ ਸਜ਼ਾ ਮੰਗੀ