ਸੀਨੀਅਰ ਸੈਕੰਡਰੀ ਸਕੂਲ ਸਾਂਧਰਾ ਦੀ ਹਰਜੋਤ ਬਣੀ ਸਕੂਲ ਟਾਪਰ

ਫੋਟੋ : - ਵਿਦਿਆਰਥਣ ਹਰਜੋਤ ਕੌਰ।

ਸ਼ਾਮਚੁਰਾਸੀ  (ਚੁੰਬਰ) (ਸਮਾਜਵੀਕਲੀ)– ਸੀਨੀਅਰ ਸੈਕੰਡਰੀ ਸਕੂਲ ਸਾਂਧਰਾ ਦੀ ਵਿਦਿਆਰਥਣ ਹਰਜੋਤ ਕੌਰ ਨੇ ਬਾਰਵੀਂ ਆਰਟਸ ਗਰੁੱਪ ਵਿਚ 450 ਵਿਚੋਂ 431 (95.77% ) ਅੰਕ ਲੈ ਕੇ ਸਕੁਲ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਕੌਂਸਲਰ ਨਿਰਮਲ ਕੁਮਾਰ ਸ਼ਾਮਚੁਰਾਸੀ ਨੇ ਦੱਸਿਆ ਕਿ ਉਸ ਦੀ ਭਾਣਜੀ ਹਰਜੋਤ ਕੌਰ ਸਕੂਲ ਦੀ ਟਾਪਰ ਬਣੀ, ਜਿਸ ਦੀ ਖੁਸ਼ੀ ਵਿਚ ਪਿਤਾ ਬਲਵਿੰਦਰ ਸਿੰਘ ਅਤੇ ਮਾਤਾ ਮਨਜੀਤ ਕੌਰ ਨੂੰ ਸਕੂਲ ਸਟਾਫ ਅਤੇ ਪ੍ਰਿੰਸੀਪਲ ਵਲੋਂ ਮੁਬਾਰਕਬਾਦ ਦਿੱਤੀ ਗਈ।

Previous articleमिल्कफैड पंजाब के चेयरमैन के नेतृत्व में डायरैकटरों की विभिन्न मसलों के ऊपर अहम बैठक संपन्न
Next articleਗਾਇਕ ਹੈਰੀ ਸੰਧੂ ‘ਫਲੈਸ਼ ਬੈਕ’ ਟਰੈਕ ਨਾਲ ਦੇ ਰਹੇ ਹਨ ਦਸਤਕ