ਸਿੱਖ ਫੈਡਰੇਸ਼ਨ (ਯੂਕੇ) ਦੇ ਸਾਲਾਨਾ ਜਨਰਲ ਇਜਲਾਸ ਵਿੱਚ ਭਾਰੀ ਇਕੱਠ
(ਸਮਾਜ ਵੀਕਲੀ)- ਸਿੱਖ ਫੈਡਰੇਸ਼ਨ ਯੂਕੇ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਨੇ ਦੱਸਿਆ ਕਿ ਜਨਰਲ ਹਮੇਸ਼ਾ ਸਿੱਖਾਂ ਦੇ ਨਵੇਂ ਸਾਲ ਦੀ ਆਮਦ ਤੇ ਇੰਟਰਨੈਸ਼ਲ ਸਿੱਖ ਯੂਥ ਫੈਡਰੇਸ਼ਨ (ISYF) ਤੋਂ ਪਾਬੰਦੀ ਹਟਾਉਣ ਵਾਲੇ ਦਿਨ ਨਾਲ ਮੇਲ ਖਾਂਦਾ ਹੈ। ਇਹ ਪਾਬੰਦੀ 5 ਸਾਲਾ ਪਹਿਲਾਂ ਇਸੇ ਦਿਨ ਹਟਾਈ ਗਈ ਸੀ। ਭਾਈ ਅਮਰੀਕ ਸਿੰਘ ਨੇ ਕਰੋਨਾ ਮਹਾਂਮਾਰੀ ਦੀ ਚੁਣੌਤੀ ਦੌਰਾਨ ਕੀਤੀਆਂ ਪ੍ਰਪਤੀਆਂ ਬਾਰੇ ਵੀ ਦੱਸਿਆ ।
ਸਿੱਖ ਫੈਡਰੇਸ਼ਨ (ਯੂਕੇ) ਦੇ ਮੁੱਖ ਪ੍ਰਬੰਧਕ ਹਰਦੀਸ਼ ਸਿੰਘ ਨੇ ਕਈ ਪ੍ਰਾਜੈਕਟਾਂ ਅਤੇ ਮੁਹਿੰਮਾਂ ਵਿਚ ਸਹਾਇਤਾ ਲਈ ਬ੍ਰਾਂਚਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਸਥਾਨਕ ਲਾਬਿੰਗ ਨੂੰ ਜਾਰੀ ਰੱਖਣ ਦੀ ਲੋੜ ਹੈ ਅਤੇ ਗੁਰਦੁਆਰਿਆਂ ਵਿਚ ਮਹੀਨਾਵਾਰ ਪ੍ਰੋਗਰਾਮ ਸ਼ੁਰੂ ਕਰਨ ਦੀ ਦੀ ਜ਼ਰੂਰਤ ਹੈ ਕਿਉਂਕਿ ਤਾਲਾ ਬੰਦੀ ਹੁਣ ਅਸਾਨ ਹੋ ਗਈ ਹੈ।
ਸਿੱਖ ਫੈਡਰੇਸ਼ਨ (ਯੂਕੇ) ਦੇ ਵਾਈਸ ਚੇਅਰਮੈਨ ਕੁਲਦੀਪ ਸਿੰਘ ਚਹੇੜੂ ਨੇ ਯੂਕੇ ਵਿਚ ਸੰਸਥਾ ਦੇ ਸੁਤੰਤਰ ਰੁਖ ਨੂੰ ਵਧਾਉਣ ਦੇ ਯਤਨ ਨੂੰ ਮੁੜ ਸੰਤੁਲਿਤ ਕਰਨ ਦੀ ਗੱਲ ਕਹੀ। ਭਾਈ ਕੁਲਦੀਪ ਸਿੰਘ ਚਹੇੜੂ ਨੇ ਸਮਾਨ ਪੰਥਕ ਸੋਚ ਵਾਲੇ ਸਿੱਖ ਕਾਰਕੁੰਨਾਂ ਨਾਲ ਅਤੇ ਯੂਕੇ ਵਿਚ ਹੋਰ ਸੰਸਥਾਵਾਂ ਦੇ ਨਾਲ ਸਾਂਝੇ ਤੌਰ ਤੇ ਆਯੋਜਿਤ ਪ੍ਰੋਗਰਾਮਾਂ ਨੂੰ ਨਿਰੰਤਰ ਜਾਰੀ ਰੱਖਣ ਅਤੇ ਵਧੇਰੇ ਅੰਤਰਰਾਸ਼ਟਰੀ ਸਹਿਯੋਗ ਵੱਲ ਇਕ ਤਬਦੀਲੀ ਦੀ ਗੱਲ ਕੀਤੀ।
ਸਿੱਖ ਫੈਡਰੇਸ਼ਨ (ਯੂਕੇ) ਦੇ ਪ੍ਰਮੁੱਖ ਸਲਾਹਕਾਰ ਦਬਿੰਦਰਜੀਤ ਸਿੰਘ ਨੇ 20 ਸਾਲਾਂ ਦੀ ਲਾਬਿੰਗ ਦੇ ਤਜਰਬੇ ਤੋਂ ਬਾਅਦ ਹਰੇਕ ਮੁੱਖ ਰਾਜਨੀਤਿਕ ਪਾਰਟੀਆਂ ਨਾਲ ਕੰਮ ਕਰਨ ਦੀ ਰਾਜਨੀਤਿਕ ਰਣਨੀਤੀ ਤੈਅ ਕੀਤੀ।
ਸਿੱਖ ਫੈਡਰੇਸ਼ਨ (ਯੂਕੇ) ਦੇ ਜਨਰਲ ਸਕੱਤਰ ਨਰਿੰਦਰਜੀਤ ਸਿੰਘ ਨੇ ਮੈਂਬਰਾਂ ਨਾਲ ਇੱਕ ਸਵਾਲ-ਜਵਾਬ ਸੈਸ਼ਨ ਦੀ ਪ੍ਰਧਾਨਗੀ ਕੀਤੀ।
ਸਲਾਨਾ ਜਨਰਲ ਮੀਟਿੰਗ ਦੇ ਦੂਜੇ ਹਿੱਸੇ ਵਿੱਚ 15 ਤੋਂ ਵੱਧ ਦੇਸ਼ਾਂ ਦੇ 150 ਤੋਂ ਵੱਧ ਸਿੱਖ ਕਾਰਕੁੰਨ ਅੰਤਰਰਾਸ਼ਟਰੀ ਮਾਮਲਿਆਂ ਤੇ ਧਿਆਨ ਕੇਂਦਰਤ ਕਰਨ ਲਈ ਸ਼ਾਮਲ ਹੋਏ । ਤਕਰੀਬਨ 10 ਬੁਲਾਰਿਆਂ ਨੇ ਵਿਦੇਸ਼ਾਂ ਤੋ ਹਿਸਾ ਲਿਆ ਤੇ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੇ ਵਿਚਾਰ ਰੱਖੇ।
ਭਾਈ ਅਮਰੀਕ ਸਿੰਘ, ਦਬਿੰਦਰਜੀਤ ਸਿੰਘ ਅਤੇ ਜਸਵਿੰਦਰ ਸਿੰਘ ਨੇ 1984 ਤੋਂ ਸਿੱਖ ਫੈਡਰੇਸ਼ਨ ਯੂਕੇ ਦੁਆਰਾ ਵਿਕਸਤ ਕੀਤੀਆਂ ਗਈਆਂ ਨੀਤੀਆਂ ਅਤੇ ਗਤੀਵਿਧੀਆਂ ਬਾਰੇ ਪਹਿਲੇ 30 ਮਿੰਟਾਂ ਚ ਦੁਨੀਆ ਭਰ ਤੋਂ ਹਿਸਾ ਲੈ ਰਹੇ ਸਿੱਖਾਂ ਨੂੰ ਸੰਖੇਪ ਜਿਹੀ ਜਾਣਕਾਰੀ ਦਿੱਤੀ ।
ਪ੍ਰੀਤ ਕੌਰ ਗਿੱਲ ਸੰਸਦ ਮੈਂਬਰ (MP) ਅਤੇ ਦਬਿੰਦਰਜੀਤ ਸਿੰਘ ਨੇ ਯੂਕੇ ਅਤੇ ਯੂ ਐਨ ਵਿੱਚ ਕਿਸਾਨ ਅੰਦੋਲਨ ਪ੍ਰਦਰਸ਼ਨਾਂ ਬਾਰੇ ਰਾਜਨੀਤਿਕ ਗਤੀਵਿਧੀਆਂ ਦੀ ਗੱਲ ਕੀਤੀ।
ਜਸਪਾਲ ਸਿੰਘ ਮੰਝਪੁਰ ਅਤੇ ਗੁਰਪ੍ਰੀਤ ਸਿੰਘ ਜੌਹਲ ਨੇ # ਫਰੀ ਜੱਗੀ # ਮੁਹਿੰਮ ਅਤੇ ਸਿੱਖ ਕਾਨੂੰਨੀ ਸਹਾਇਤਾ ਬੋਰਡ (ਸਲੈਬ) ਦੇ ਕੰਮ ਬਾਰੇ ਦੱਸਿਆ।
ਕੈਲੀਫੋਰਨੀਆ ਤੋਂ ਆਏ ਡਾ: ਹਰਿੰਦਰ ਸਿੰਘ ਲਿੱਤਰਾਂ ਨੇ ਸਾਕਾ ਨਕੋਦਰ ਦੇ ਲਈ ਇਨਸਾਫ ਲਈ 35 ਸਾਲਾਂ ਦੇ ਸੰਘਰਸ਼ ਦੀ ਗੱਲ ਕੀਤੀ।
ਇਸ ਤੋਂ ਬਾਅਦ ਵਿਦੇਸ਼ਾਂ ਤੋਂ ਆਏ ਬੁਲਾਰਿਆਂ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਅਤੇ ਹਰਪਾਲ ਸਿੰਘ ਚੀਮਾ ਪੰਜਾਬ ਤੋਂ, ਮਾਸਟਰ ਕਰਨ ਸਿੰਘ ਤੇ ਹਰਮਿੰਦਰ ਸਿੰਘ ਖਾਲਸਾ ਸਵਿਟਜਰਲੈਂਡ ਤੋਂ, ਯੂਨਾਨ ਤੋਂ ਹਜ਼ਾਰਾ ਸਿੰਘ । ਯੂਐਸਏ ਤੋਂ ਗੁਰਮੀਤ ਸਿੰਘ ਖਾਲਸਾ ਅਤੇ ਡਾ: ਪ੍ਰਿਤਪਾਲ ਸਿੰਘ ਅਤੇ ਕੈਨੇਡਾ ਤੋਂ ਅਮਰਜੀਤ ਸਿੰਘ ਮਾਨ ਸ਼ਾਮਲ ਹੋਏ।
ਇਜਲਾਸ ਚ ਹਿੱਸਾ ਲੈਣ ਵਾਲੇ ਬੁਲਾਰਿਆਂ ਦੀ ਪ੍ਰਤੀਕ੍ਰਿਆ ਸੰਗਠਨ, ਸਮੱਗਰੀ ਅਤੇ ਬੋਲਣ ਦੀ ਗੁਣਵੱਤਾ ਬਹੁਤ ਹੀ ਸਕਾਰਾਤਮਕ ਸੀ ।
ਭਾਈ ਦਲਜੀਤ ਸਿੰਘ ਜੀ (ਬਿੱਟੂ) ਜ਼ਿਹਨਾਂ ਦਾ ਸਿੱਖ ਸੰਗ਼ਰਸ਼ ਵਿੱਚ ਅਹਿਮ ਯੋਗਦਾਨ ਹੈ ਨੇ ਬੋਲਦਿਆਂ ਕਿਹਾ ਕਿ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਯੂਕੇ ਦੀ ਸਿੱਖ ਸੰਗ਼ਰਸ਼ ਨੂੰ ਬਹੁਤ ਵੱਡੀ ਦੇਣ ਹੈ ਅਤੇ ਇਹ ਵੀ ਕਿਹਾ ਕਿ ਸਿੱਖ ਫੈਡਰੇਸ਼ਨ ਯੂਕੇ ਦੀ ਮੌਜੂਦਾ ਕਾਰਜ-ਸ਼ੈਲੀ ਤੋਂ ਹੋਰ ਵੀ ਵਿਦੇਸ਼ਾਂ ਚ ਵਸਦੇ ਸਿੱਖਾਂ ਨੂੰ ਸੇਧ ਲੈਣੀ ਚਾਹੀਦੀ ਹੈ ।
ਸਿੱਖ ਫੈਡਰੇਸ਼ਨ (ਯੂਕੇ) ਦੀ ਬੈਠਕ ਤੋਂ ਬਾਅਦ ਦੂਜੇ ਦੇਸ਼ਾਂ ਦੇ ਸਿੱਖਾਂ ਦਾ ਸੁਝਾਅ ਸੀ ਕਿ ਅਗਲੇ ਦੋ ਮਹੀਨਿਆਂ ਵਿੱਚ ਇੱਕ ਹੋਰ ਇਸੇ ਤਰ੍ਹਾਂ ਦਾ ਅੰਤਰਰਾਸ਼ਟਰੀ ਇਕੱਠ ਕਰਨਾ ਚਾਹੀਦਾ ਹੈ।