ਸਿੱਖ ਦੰਗਿਆਂ ਦੇ ਦੋਸ਼ੀ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਣ ਦਾ ਨਿਰਦੇਸ਼

(ਸਮਾਜਵੀਕਲੀ) : ਦਿੱਲੀ ਹਾਈ ਕੋਰਟ ਨੇ ਜੇਲ੍ਹ ਅਧਿਕਾਰੀਆਂ ਨੂੰ 1984 ਸਿੱਖ ਦੰਗਿਆਂ ਦੇ ਇਕ ਦੋਸ਼ੀ ਨੂੰ ਮੈਡੀਕਲ ਜਾਂਚ ਲਈ ਤਿੰਨ ਦਿਨਾਂ ਦੇ ਅੰਦਰ ਆਈਐਲਬੀਐਸ ਹਸਪਤਾਲ ਲਿਜਾਣ ਲਈ ਕਿਹਾ ਹੈ। ਉਸ ਦੇ ਜਿਗਰ ਅਤੇ ਗੁਰਦੇ ਦਾ ਟਰਾਂਸਪਲਾਂਟ ਹੋਣਾ ਹੈ। ਜਸਟਿਸ ਮਨਮੋਹਨ ਸਿੰਘ ਅਤੇ ਜਸਟਿਸ ਸੰਜੀਵ ਨਰੂਲਾ ਦੀ ਬੈਂਚ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮਾਮਲੇ ਦੀ ਸੁਣਵਾਈ ਕਰਦਿਆਂ ਦਿੱਲੀ ਸਰਕਾਰ ਅਤੇ ਵਿਸ਼ੇਸ ਜਾਂਚ ਟੀਮ ਨੂੰ ਵੀ ਦੋਸ਼ੀ ਨਰੇਸ਼ ਸਹਿਰਾਵਤ ਦੀ ਅਰਜ਼ੀ ’ਤੇ 25 ਮਈ ਤਕ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ। ਸਹਿਰਾਵਤ ਨੇ ਇਲਾਜ ਲਈ ਆਪਣੀ ਸਜ਼ਾ 3 ਮਹੀਨਿਆਂ ਲਈ ਮਅੱਤਲ ਕਰਨ ਦੀ ਅਪੀਲ ਕੀਤੀ ਹੈ। ਮਾਮਲੇ ਦੀ ਸੁਣਵਾਈ 26 ਮਈ ਤਕ ਲਈ ਮੁਅੱਤਲ ਕਰ ਦਿੱਤੀ ਗਈ ਹੈ।
Previous articleਅੰਫਾਨ: ਕੋਲਕਾਤਾ ਵਿੱਚ ਮਾਲ ਵਾਹਕ ਹਵਾਈ ਉਡਾਣਾਂ ਮੁਲਤਵੀ
Next articleਸੰਯੁਕਤ ਰਾਸ਼ਟਰ ਵਿੱਚ ਕੰਮ-ਕਾਜ ਸਾਂਭਣ ਲਈ ਨਿਊਯਾਰਕ ਪੁੱਜੇ ਤਿਰੂਮੂਰਤੀ