ਅੰਫਾਨ: ਕੋਲਕਾਤਾ ਵਿੱਚ ਮਾਲ ਵਾਹਕ ਹਵਾਈ ਉਡਾਣਾਂ ਮੁਲਤਵੀ

ਕੋਲਕਾਤਾ (ਸਮਾਜਵੀਕਲੀ) : ਚਕਰਵਾਤੀ ਤੂਫਾਨ ‘ਅੰਫਾਨ’ ਕਾਰਨ ਕੋਲਕਾਤਾ ਹਵਾਈ ਅੱਡੇ ’ਤੇ ਵੀਰਵਾਰ ਸਵੇਰੇ ਪੰਜ ਵਜੇ ਤਕ ਮਾਲ ਵਾਹਕ ਵਿਮਾਨ ਸੇਵਾ ਮੁਲਤਵੀ ਰਹੇਗੀ। ਚਕਰਵਾਤ ਦੇ ਅੱਜ ਦੁਪਹਿਰੇ ਜਾਂ ਸ਼ਾਮ ਤਕ ਪੱਛਮ ਬੰਗਾਲ ਅਤੇ ਬੰਗਲਾਦੇਸ਼ ਦੇ ਤਟ ਵਿਚਾਲੇ ਪਹੁੰਚਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਹਾਵੜਾ-ਨਵੀਂ ਦਿੱਲੀ ਏਸੀ ਸਪੈਸ਼ਲ ਐਕਸਪ੍ਰੈਸ ਨੂੰ ਅੱਜ ਰੱਦ ਕਰ ਦਿੱਤਾ ਗਿਆ। ਪੂਰਬੀ ਰੇਲਵੇ ਨੇ ਦੱਸਿਆ ਕਿ ਚਕਰਵਾਤ ਕਾਰਨ ਭਾਰੀ ਮੀਂਹ ਪੈਣ ਅਤੇ ਤੂਫਾਨ ਆਉਣ ਦਾ ਖਦਸ਼ਾ ਹੈ।

Previous articleCoronavirus cases in Russia cross 300,000-mark
Next articleਸਿੱਖ ਦੰਗਿਆਂ ਦੇ ਦੋਸ਼ੀ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਣ ਦਾ ਨਿਰਦੇਸ਼