1984 ਦੇ ਸਿੱਖ ਕਤਲੇਆਮ ਦੇ ਕੇਸ ਦੀ ਇਕ ਗਵਾਹ ਨੇ ਅੱਜ ਦਿੱਲੀ ਦੀ ਇਕ ਅਦਾਲਤ ਸਾਹਮਣੇ ਦੁਹਰਾਇਆ ਕਿ ਕਾਂਗਰਸ ਆਗੂ ਸੱਜਣ ਕੁਮਾਰ ਭੀੜ ਨੂੰ ਸਿੱਖਾਂ ਨੂੰ ਕਤਲ ਕਰਨ ਲਈ ਉਕਸਾ ਰਿਹਾ ਸੀ। ਚਾਮ ਕੌਰ ਨੇ ਸੱਜਣ ਕੁਮਾਰ ਦੀ ਇਹ ਗੱਲ ਰੱਦ ਕੀਤੀ ਕਿ ਉਸ ਨੇ ਦਿੱਲੀ ਪੁਲੀਸ ਨੂੰ ਪਹਿਲਾਂ ਦਿੱਤੇ ਬਿਆਨ ਵਿਚ ਉਸ ਦਾ ਨਾਂ ਨਹੀਂ ਲਿਆ ਸੀ। ਸੱਜਣ ਕੁਮਾਰ ਦੇ ਵਕੀਲ ਨੇ ਉਸ ਤੋਂ ਮੋੜਵੇਂ ਸਵਾਲ ਪੁੱਛਦਿਆਂ ਕਿਹਾ ‘‘ਤੁਸੀਂ ਆਪਣੇ ਬਿਆਨ ਵਿਚ ਸਾਰੇ ਦੰਗਾਕਾਰੀਆਂ ਦੇ ਨਾਂ ਲਏ ਸਨ…ਪਰ ਤੁਸੀਂ ਸੱਜਣ ਕੁਮਾਰ ਦਾ ਕਦੇ ਨਾਂ ਨਹੀਂ ਲਿਆ। ਤੁਸੀਂ ਉਸ ਦਾ ਨਾਂ ਹੁਣ ਲੈ ਰਹੇ ਹੋ।’’ ਚਾਮ ਕੌਰ ਨੇ ਪਹਿਲਾਂ ਅਦਾਲਤ ਨੂੰ ਦੱਸਿਆ ਸੀ ਕਿ ਉਸ ਨੇ ਸੱਜਣ ਕੁਮਾਰ ਨੂੰ ਕੌਮੀ ਰਾਜਧਾਨੀ ਦੇ ਸੁਲਤਾਨਪੁਰੀ ਇਲਾਕੇ ਵਿਚ ਕਥਿਤ ਤੌਰ ’ਤੇ ਭੀੜ ਨੂੰ ਸੰਬੋਧਨ ਕਰਦਿਆਂ ਦੇਖਿਆ ਸੀ ਕਿ ਸਿੱਖਾਂ ਨੇ ‘ਸਾਡੀ ਮਾਂ’ ਮਾਰ ਦਿੱਤੀ ਹੈ ਅਤੇ ਉਹ ਭੀੜ ਨੂੰ ਸਿੱਖਾਂ ਨੂੰ ਕਤਲ ਕਰਨ ਲਈ ਉਕਸਾਅ ਰਿਹਾ ਸੀ।
HOME ਸਿੱਖ ਕਤਲੇਆਮ ਲਈ ਭੀੜ ਨੂੰ ਉਕਸਾ ਰਿਹਾ ਸੀ ਸੱਜਣ ਕੁਮਾਰ: ਚਾਮ ਕੌਰ