ਸਿੱਖਿਆ ਵਿਭਾਗ ਨਵ- ਨਿਯੁਕਤ ਹੈੱਡ ਟੀਚਰਾਂ ਤੇ ਸੈਂਟਰ ਹੈਡ ਟੀਚਰਾਂ (ਸਿੱਧੀ ਭਰਤੀ) ਨਾਲ ਕਰ ਰਿਹਾ ਹੈ ਵੱਡਾ ਧੋਖਾ – ਈ ਟੀ ਯੂ

ਕੈਪਸ਼ਨ : ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਆਗੂ ਅਧਿਆਪਕ ਸਿੱਧੀ ਭਰਤੀ ਹੈਡ ਟੀਚਰਾਂ ਅਤੇ ਸੈਂਟਰ ਹੈੱਡ ਟੀਚਰਾਂ ਉੱਤੇ ਨਵੇਂ ਤਨਖਾਹ ਸਕੇਲ਼ ਲਾਗੂ ਨਾ ਕਰਨ ਦੀ ਮੰਗ ਕਰਦੇ ਹੋਏ

ਕਪੂਰਥਲਾ, ਸਮਾਜ ਵੀਕਲੀ  (ਕੌੜਾ)– ਐਲੀਮੈਂਟਰੀ ਟੀਚਰਜ਼ ਯੂਨੀਅਨ ( ਈ ਟੀ ਯੂ) ਪੰਜਾਬ ਦੀ ਕਪੂਰਥਲਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਜ ਸਿੰਘ,ਜਿਲਾ ਜਨਰਲ ਸਕੱਤਰ ਅਪਿੰਦਰ ਥਿੰਦ ਨੇ ਕਿਹਾ ਕਿ ਸਿੱਖਿਆ ਵਿਭਾਗ ਨਵ-ਨਿਯੁਕਤ ਹੈੱਡ ਟੀਚਰਾਂ ਤੇ ਸੈਂਟਰ ਹੈਡ ਟੀਚਰਾਂ (ਸਿੱਧੀ ਭਰਤੀ) ਨਾਲ ਸ਼ਰੇਆਮ ਵੱਡਾ ਧੋਖਾ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਿੱਖਿਆ ਵਿਭਾਗ ਵੱਲੋਂ ਹੈਡ ਟੀਚਰਾਂ ਅਤੇ ਸੈਂਟਰ ਹੈਡ ਟੀਚਰਾਂ ਦੀ ਸਿੱਧੀ ਭਰਤੀ ਲਈ 8 ਮਾਰਚ 2019 ਨੂੰ ਜਾਰੀ ਕੀਤੇ ਪੱਤਰ ਅਨੁਸਾਰ ਸੈਂਟਰ ਅਤੇ 1558 ਹੈਡ ਟੀਚਰਾਂ ਦੀਆਂ ਅਸਾਮੀਆਂ ਟੈਸਟ ਰਾਹੀਂ ਭਰੀਆਂ ਜਾਣੀਆਂ ਸਨ , ਇਸ ਟੈਸਟ ਲਈ ਅਤੇ ਅਧਿਆਪਕਾਂ ਈ ਟੀ ਟੀ ਅਤੇ ਹੋਰ ਅਧਿਆਪਕਾਂ ਵੱਲੋਂ ਟੈਸਟ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਏਸ ਗਰਾਂ ਤਨਖਾਹ ਸਬੰਧੀ ਨਵੇਂ ਮੈਟ੍ਰਿਕਸ ਬਾਰੇ ਕੋਈ ਵੀ ਸ਼ਰਤ ਨਹੀਂ ਰੱਖੀ ਗਈ ਸੀ , ਜਦ ਕਿ ਹੁਣ ਇਸ ਟੈਸਟ ਤੋਂ ਬਾਅਦ ਪਹਿਲੀ ਕੌਂਸਲਿੰਗ ਸਤੰਬਰ 2019 ਵਿਚ ਹੋਈ ਅਤੇ ਬਾਅਦ ਵਿਚ ਕਰੋਨਾ ਕਾਲ ਦੀ ਵਜਾ ਨਾਲ ਵੇਟਿੰਗ ਲਿਸਟ ਵਾਲੇ ਉਮੀਦਵਾਰਾਂ ਲਈ ਇਹ ਪ੍ਰਕਿਰਿਆ ਕਾਫ਼ੀ ਲੰਬੇ ਸਮੇਂ ਤੱਕ ਰੁਕੀ ਰਹੀ।

ਉਕਤ ਈ ਟੀ ਯੂ ਆਗੂ ਅਧਿਆਪਕਾਂ ਨੇ ਕਿਹਾ ਕਿ ਹੁਣ ਸਿੱਖਿਆ ਵਿਭਾਗ ਵੱਲੋਂ ਵੇਟਿੰਗ ਵਾਲੇ ਉਮੀਦਵਾਰਾਂ ਨੂੰ ਸਟੇਸ਼ਨ ਚੋਣ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੇ ਪੱਤਰ ਵਿੱਚ 13 ਜਨਵਰੀ 2020- 5 Edu 7/ 277(1-50) ਮਿਤੀ 21ਅਕਤੂਬਰ 2020 ਅਨੁਸਾਰ ਨਵੇਂ ਤਨਖਾਹ ਸਕੇਲ ਜੋ ਕਿ ਕੇਂਦਰ ਸਰਕਾਰ ਉੱਤੇ ਅਧਾਰਤ ਪੇ – ਬੈਂਡ ਅਨੁਸਾਰ ਜਬਰਦਸਤੀ ਲਾਗੂ ਕੀਤੇ ਜਾ ਰਹੇ ਹਨ , ਜਿਸ ਨਾਲ ਇਹਨਾਂ ਹੈਡ ਟੀਚਰਾਂ ਅਤੇ ਸੈਂਟਰ ਹੈਡ ਟੀਚਰਾਂ ਨੂੰ ਲਗਭਗ 6000 ਤੋਂ 15000 ਰੁਪਏ ਮਾਸਿਕ ਨੁਕਸਾਨ ਹੋਵੇਗਾ।

ਉਕਤ ਯੂਨੀਅਨ ਆਗੂ ਅਧਿਆਪਕਾਂ ਨੇ ਕਿਹਾ ਕਿ ਇਨ੍ਹਾਂ ਪਰਚੀਆਂ ਵਿੱਚ 54 ਸੈਂਟਰ ਹੈਡ ਟੀਚਰ ਅਧਿਆਪਕ ਮਿਤੀ 21 ਫਰਵਰੀ 2021 ਨੂੰ ਅਤੇ ਮੁੜ ਚੋਣ 10 ਮਈ 2021 ਨੂੰ ਕਰਵਾਉਣ ਤੋਂ ਬਾਅਦ ਚੁਣੇ ਗਏ ਹਨ ਇਨ੍ਹਾਂ ਵਿੱਚੋਂ ਬਹੁਤੇ ਅਧਿਆਪਕ ਪਹਿਲਾਂ ਹੀ ਵਿਭਾਗ ਦੇ ਰੈਗੁਲਰ ਕਰਮਚਾਰੀ ਹਨ ਜਿਹਨਾਂ ਬੇਵਫਾ ਗੰਦਰ ਪੌਣੇ ਦੋ ਸਾਲ ਦਾ ਆਪਣਾ ਪਰਖਕਾਲ ਸਮਾਂ ਵੀ ਪੂਰਾ ਕਰ ਲਿਆ ਹੈ , ਅਤੇ ਜੇਕਰ ਹੁਣ ਇਹ ਸੈਂਟਰ ਹੈਡ ਟੀਚਰ ਦੇ ਤੌਰ ਉੱਤੇ ਮੁੜ ਜੁਆਇਨ ਕਰਦੇ ਹਨ ਤਾਂ ਇਨ੍ਹਾਂ ਨੂੰ ਤਿੰਨ ਸਾਲ ਦੇ ਫਰਕ ਨਾਲ ਅਤੇ 35400 ਰੁਪਏ ਤਨਖਾਹ ਬਿਨਾਂ ਕਿਸੇ ਹੋਰ ਪੱਤਿਆਂ ਦੇ ਦਿੱਤੇ ਜਾਣ ਦੀ ਤਜਵੀਜ਼ ਹੈ ਜੋ ਕਿ ਇਨ੍ਹਾਂ ਮਿਹਨਤੀ ਅਧਿਆਪਕਾਂ ਨਾਲ ਸ਼ਰੇਆਮ ਧੱਕੇਸ਼ਾਹੀ ਅਤੇ ਕੋਝਾ ਮਜ਼ਾਕ ਕਿਹਾ ਜਾ ਸਕਦਾ ਹੈ ।

ਵਕਤ ਅਧਿਆਪਕ ਯੂਨੀਅਨ ਆਗੂ ਅਧਿਆਪਕਾਂ ਨੇ ਸਿੱਖਿਆ ਵਿਭਾਗ ਪੰਜਾਬ ਪਾਸੋ ਮੰਗ ਕੀਤੀ ਕਿ ਉਹ ਮੁਲਾਜ਼ਮ ਮਾਰੂ ਨੀਤੀਆਂ ਨੂੰ ਛੱਡ ਕੇ ( ਸਿੱਧੀ ਭਰਤੀ) ਹੈੱਡ ਟੀਚਰਾਂ ਅਤੇ ਸੈਂਟਰ ਹੈਡ ਟੀਚਰਾਂ ਨਾਲ ਇਨਸਾਫ਼ ਕਰਨ ਅਤੇ ਕੇਂਦਰ ਸਰਕਾਰ ਦੇ ਪੈਟਰਨ ਉਤੇ ਨਵੇਂ ਤਨਖਾਹ ਸਕੇਲ ਲਾਗੂ ਨਾ ਕਰਨ ਦੀ ਅਪੀਲ ਵੀ ਕੀਤੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTalks with Blinken very frank: Russian FM
Next articleIn defense of Israel