ਕਰੀਏ ਰੱਜ ਰੱਜ ਦੇ ਸਤਿਕਾਰ, ਦੋਨੋਂ ਹੱਥੀਂ ਵੰਡ ਗਏ ਪਿਆਰ
ਇਕ ਦੇ ਗਏ ਬਾਣੀ ਸੀ, ਦੂਜੇ ਲਿਖ ਦਿੱਤਾ ਸੰਵਿਧਾਨ
ਸਿੱਕਾ ਦੋਹਾਂ ਰਹਿਬਰਾਂ ਦਾ, ਚੱਲਦਾ ਰਹੁਗਾ ਵਿਚ ਜਹਾਨ
ਗੁਰੂ ਰਵਿਦਾਸ ਤੇ ਬਾਬਾ ਸਾਹਿਬ, ਸਾਡੇ ਰਹਿਬਰ ਦੋ ਮਹਾਨ
ਸਾਡੀ ਖ਼ਾਲੀ ਝੋਲੀ ਸੀ ਗੁਰਾਂ ਨੇ ਰਹਿਮਤ ਦੇ ਨਾਲ ਭਰ ਤੀ
ਗੱਲ ਬਾਬਾ ਸਾਹਿਬ ਲਿਖਕੇ, ਗੁਰਾਂ ਦੀ ਹੱਥੀਂ ਪੁਰੀ ਕਰਤੀ
ਸਦਾ ਰਹਿਣੀ ਜੱਗ ਉੁੱਤੇ, ਇਨਾਂ ਦੀ ਉੁੱਚੀ ਸੁੱਚੀ ਸ਼ਾਨ
ਸਿੱਕਾਂ ਦੋਹਾਂ ਰਹਿਬਰਾਂ . . . . . . .
ਕੰਮ ਪੱਕੇ ਪੈਰੀਂ ਹੀ ਰਹਿਬਰਾਂ ਕੀਤੇ ਸਮਝ ਕੇ ਚਾਲਾਂ
ਉਹ ਸਭ ਕੁਝ ਜਾਣਦੇ ਸੀ ਸਮੇਂ ਦੀ ਨਬਜ਼ ਕੌਮ ਦੇ ਹਾਲਾਂ
ਉਨਾਂ ਤਨ ਮਨ ਵਾਰ ਦਿੱਤਾ, ਕੌਮ ਦੇ ਸਿਰ ਤੋਂ ਵਾਰੀ ਜਾਨ
ਸਿੱਕਾਂ ਦੋਹਾਂ ਰਹਿਬਰਾਂ . . . . . . .
ਕਦੇ ਭੁੱਲ ਨਹੀਂ ਸਕਦੇ, ਕਰ ਗਏ ਜੋ ਰਹਿਬਰ ਕੁਰਬਾਨੀ
ਕਰੋ ਕੋਟਿ ਕੋਟਿ ਸਜਿਦਾ, ਰਹਿਬਰ ਸਾਡੇ ਜੀਵਨ ਦਾਨੀ
ਸਾਨੂੰ ਕੱਢ ਹਨੇਰੇ ਚੋਂ, ਜਿਨਾਂ ਬਖਸ਼ਿਆ ਗੂੜ ਗਿਆਨ
ਸਿੱਕਾਂ ਦੋਹਾਂ ਰਹਿਬਰਾਂ . . . . . . .
ਜੋ ਲਿਖਤਾਂ ਲਿਖ ਗਏ ਨੇ ਉਨਾਂ ਨੂੰ ਕੁੱਲ ਦੁਨੀਆਂ ਪਈ ਮੰਨੇ
ਗੁਰੂ ਰਵਿਦਾਸ ਦੀ ਬਾਣੀ ਨੇ, ਮੁੱਢ ਇਸ ਧਰਮ ਕਰਮ ਦੇ ਬੰਨੇ
‘ਚੁੰਬਰਾ’ ਬਾਬਾ ਸਾਹਿਬ ਜਿਹਾ ਨਹੀਂ ਸੂਰਮਾ ਤੇ ਵਿਦਵਾਨ
ਸਿੱਕਾਂ ਦੋਹਾਂ ਰਹਿਬਰਾਂ . . . . . . .
ਲੇਖਕ : ਕੁਲਦੀਪ ਚੁੰਬਰ, ਸ਼ਾਮਚੁਰਾਸੀ, ਹੁਸ਼ਿਆਰਪੁਰ, +91 98151-37254
email : kuldeepchumber੭0gmail.com