ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਸਾਬਕਾ ਹਜੁਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਨੂੰ ਭਾਵ ਭਿੰਨੀ ਸ਼ਰਧਾਂਜਲੀ

ਕੁਲਦੀਪ ਚੁੰਬਰ,

ਭਾਈ ਨਿਰਮਲ ਸਿੰਘ ਜੀ ਖਾਲਸਾ, ਸੀ ਕੀਰਤਨੀ ਵਿਦਵਾਨ
ਸੀ ਉਨਾਂ ਦੇ ਗਲੇ ਨੂੰ ਸਵਰਵਤੀ, ਮਾਂ ਰਾਣੀ ਦਾ ਵਰਦਾਨ
ਉਨਾਂ ਘਰ ਘਰ ਜਾ ਕੇ ਵੰਡਿਆ, ਗੁਰੂ ਬਾਣੀ ਦਾ ਗਿਆਨ
ਉੱਚੇ ਉੱਚੇ ਲੈ ਕੇ ਪੁਰਸਕਾਰ, ਰਿਹਾ ਧਰਤੀ ਜੁੜ ਇਨਸਾਨ
ਕੀਤਾ ਲੋਭ ਨਾ ਲਾਲਚ ਕਦੇ ਵੀ, ਨਾ ਕੀਤਾ ਭੋਰਾ ਮਾਣ
ਕਦਰਾਂ ਕੀਮਤਾਂ ਜੱਗ ਦੀਆਂ ਜਾਣਕੇ, ਕੀਤਾ ਸਭ ਦਾ ਹੀ ਸਨਮਾਨ
ਉਨਾਂ ਕੋਲ ਸੰਗੀਤ ਖਜਾਨੇ ਦੀ, ਇਕ ਭਰੀ ਹੋਈ ਸੀ ਖਾਨ
ਸੁੰਨ ਕਲਾ ਹਸਤੀਆਂ ਹੋ ਗਈਆਂ, ਸੀ ਸੁਣ ਕੇ ਉਨਾਂ ਦੀ ਤਾਨ
ਪੰਡਿਤ ਰਵੀ ਸ਼ੰਕਰ ਸੀ ਆਖ ਗਏ, ਇਹ ਪੰਥ ਕੌਮ ਦੀ ਸ਼ਾਨ
ਇਸ ਦੀ ਸੁਰ ਨੂੰ ਰੱਬ ਦੀ ਥਾਪਨਾ, ਜੋ ਗੁੰਜੇ ਵਿਚ ਜਹਾਨ
ਪੜੀਆਂ ਪੰਜ ਕਲਾਸਾਂ ਸਿੰਘ ਨੇ, ਰੱਖ ਰੱਬ ਦਾ ਦਿਲੋਂ ਧਿਆਨ
ਲਿਖੀਆਂ ਪੁਸਤਕਾਂ ਦੋ ਉਸ ਐਸੀਆਂ, ਹੋਈ ਲੇਖਕਾਂ ਵਿਚ ਪਹਿਚਾਨ
ਦਿੱਤੀ ਯੂਨੀਵਰਸਿਟੀ ਨੇ ਮਾਨਤਾ, ਪੜ ਕੇ ਬੱਚੇ ਬਣਨ ਮਹਾਨ
ਛੱਬੀਆਂ ਕੀਤੀ ਸੀ ਪੀ ਐਚ ਡੀ, ਲੈ ਕੇ ਉਨਾਂ ਤੋਂ ਸੇਧ ਨਿਸ਼ਾਨ
ਕੱਢੇ ਦੇਸ਼ ਵਿਦੇਸ਼ ਦੇ ਵਿਚ ਸੀ, ਉਸ ਨੇ ਕੌਮ ਦੇ ਕਈ ਜਵਾਨ
ਉਨਾਂ ਆਪਣੀ ਕਲਾ ਦੇ ਨਾਲ ਸੀ, ਘੁੰਮ ਛੱਡਿਆ ਕੁਲ ਜਹਾਨ
ਕਲਾ ਪ੍ਰੇਮੀ ਜੋ ਸੰਗੀਤ ਦੇ, ਉਸ ਦੀ ਕਲਾ ਤੋਂ ਸੀ ਕੁਰਬਾਨ
ਐਨੀ ਵਿਦਵਤਾ ਹੋਣ ਦੇ ਬਾਵਜੂਦ, ਨਾ ਕੀਤੀ ਝੂਠ ਦੁਕਾਨ
ਦੇਸ਼ ਵਿਦੇਸ਼ਾਂ ਦੇ ਵਿਚ ਧੂਮ ਸੀ, ਪ੍ਰਸੰਸਕ ਬਲ ਬਲ ਜਾਣ
ਚੁੰਬੜੀ ਇਕ ਬਿਮਾਰੀ ਚੰਦਰੀ, ਖਾ ਗਈ ਰੱਬੀ ਰੂਪ ਇਨਸਾਨ
ਪਿੰਡ ਸਾਰਾ ਸਹਿਮਿਆ ਓਸ ਤੋਂ, ਬੰਦ ਕਰ ਦਿੱਤਾ ਸ਼ਮਸ਼ਾਨ
ਸ਼ੋਸ਼ਲ ਮੀਡੀਏ ਉੱਤੇ ਛਾ ਗਿਆ, ਅੱਜ ਦੇਖਿਆ ਮੈਂ ਘਮਸ਼ਾਨ
ਅੱਜ ਵਿਸ਼ਵ ਨੇ ਪਾਈਆਂ ਲਾਹਨਤਾਂ, ਕਰ ਸਿੱਧੇ ਤੀਰ ਕਮਾਨ
ਕੋਈ ਕਦਰ ਨਾ ਪਾਈ ਜੱਗ ਨੇ, ਇੱਥੋਂ ਤੁਰ ਚੱਲਿਆ ਵਿਦਵਾਨ
ਅੱਜ ਰੋਂਦੇ ਸ਼ਬਦ ਨੇ ‘ਚੁੰਬਰਾ’  ਭਾਈ ਨਿਰਮਲ ਸਿੰਘ ਮਹਾਨ
ਇਸ ਵਿਛੜੀ ਹੋਈ ਸਿੱਖ ਆਤਮਾ, ਨੂੰ ਸਤਿਗੁਰੂ ਕਰ ਪ੍ਰਵਾਨ।

  • ਕੁਲਦੀਪ ਚੁੰਬਰ,
  • ਸ਼ਾਮਚੁਰਾਸੀ, ਹੁਸ਼ਿਆਰਪੁਰ,
  • Mob; +91 98151-37254
Previous articleਗੁਰੁ ਨਾਨਕ ਖਾਲਸਾ ਕਾਲਜ (ਲੜਕੀਆਂ) ਸ਼ਾਮਚੁਰਾਸੀ ‘ਚ ਆਨ ਲਾਈਨ ਪੜ•ਾਈ ਸ਼ੁਰੂ
Next articleਸਿੱਕਾ ਦੋਹਾਂ ਰਹਿਬਰਾਂ ਦਾ