ਸਿਹਤ ਸਕੱਤਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਅੱਠ ਵਾਧੂ ਟੈਂਕਰ ਮੰਗੇ

(ਸਮਾਜ ਵੀਕਲੀ): ਪੰਜਾਬ ਦੇ ਸਿਹਤ ਸਕੱਤਰ ਹੁਸਨ ਲਾਲ ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਿਚ ਵਧੀਕ ਸਕੱਤਰ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹਸਪਤਾਲਾਂ ’ਚ ਆਕਸੀਜਨ ਸਪਲਾਈ ਦੀ ਨਿਆਂਪੂਰਨ ਵਰਤੋਂ ਯਕੀਨੀ ਬਣਾਉਣ ਲਈ ਉਠਾਏ ਗਏ ਕਦਮਾਂ ਤੋਂ ਜਾਣੂ ਕਰਵਾਇਆ ਹੈ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਸੂਬੇ ਨੂੰ ਅਲਾਟ ਆਕਸੀਜਨ ਸਪਲਾਈ ਦਾ ਕੋਟਾ ਵਧਾ ਕੇ 300 ਮੀਟਰਕ ਟਨ ਕਰਨ ਦੀ ਵੱਡੀ ਲੋੜ ਹੈ।

ਦੱਸਣਾ ਬਣਦਾ ਹੈ ਕਿ ਪੰਜਾਬ ਨੂੰ ਚਾਰ ਆਕਸੀਜਨ ਟੈਂਕਰ ਅਲਾਟ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਦੋ ਨੂੰ ਅਜੇ ਤੱਕ ਚਾਲੂ ਨਹੀਂ ਕੀਤਾ ਗਿਆ ਹੈ। ਪੰਜਾਬ ਨੂੰ ਆਪਣੇ ਨਿਰਧਾਰਤ ਕੋਟੇ 227 ਮੀਟਰਕ ਟਨ ਆਕਸੀਜਨ ’ਚੋਂ 40 ਫੀਸਦ ਝਾਰਖੰਡ ਸਥਿਤ ਬੋਕਾਰੋ ਤੋਂ ਮਿਲਦਾ ਹੈ, ਜਿਸ ਨੂੰ ਸੜਕ ਮਾਰਗ ਰਾਹੀਂ ਆਉਣ ਵਿੱਚ ਤਿੰਨ ਤੋਂ ਪੰਜ ਦਿਨ ਲੱਗਦੇ ਹਨ। ਸਿਹਤ ਸਕੱਤਰ ਨੇ ਪੱਤਰ ਵਿੱਚ ਮੰਗ ਕੀਤੀ ਹੈ ਕਿ ਪੰਜਾਬ ਨੂੰ ਜ਼ਰੂਰੀ ਲੋੜ ਦੇ ਆਧਾਰ ਉੱਤੇ ਘੱਟੋ-ਘੱਟ ਅੱਠ ਹੋਰ ਟੈਂਕਰ ਦਿੱਤੇ ਜਾਣ। ਪੰਜਾਬ ਨੇ ਕੁੱਲ ਮਿਲਾ ਕੇ 20 ਟੈਂਕਰਾਂ ਦੀ ਮੰਗ ਕੀਤੀ ਸੀ।

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਕਸੀਜਨ ਤੇ ਵੈਕਸੀਨ ਦਾ ਕੋਟਾ ਵਧਾਇਆ ਜਾਵੇ: ਕੈਪਟਨ
Next articleਕਰੋਨਾਵਾਇਰਸ: ਭਾਰਤ ਵਿਚ ਇਕ ਦਿਨ ’ਚ 4,03,738 ਨਵੇਂ ਕੇਸ