(ਸਮਾਜ ਵੀਕਲੀ)
ਚੱਲੋ ਬਣਾਈਏ ਚਰਚ, ਮੰਦਿਰ ਤੇ
ਮਸਜਿਦ, ਗੁਰੂਦੁਆਰੇ।
ਐਨੇ ਵਿੱਚ ਨਹੀਂ ਸਰਨਾ,
ਦੇਈਏ ਮੜ੍ਹ ਸੋਨੇ ਵਿੱਚ ਸਾਰੇ।
ਆਪਣੇ ਅਸੀਂ ਬਣਾ ਹੀ ਲਏ ਨੇ,
ਸ਼ਰਮ ਭੋਰਾ ਹੁਣ ਕਰੀਏ,
ਅੱਲਾ, ਗੋਡ, ਵਾਹਿਗੁਰੂ, ਭਗਵਨ,
ਬੇਘਰ ਹਨ ਵਿਚਾਰੇ।
ਵਿੱਚ ਟਿਕਾਈਏ ਅਤੇ ਸਜਾਈਏ,
ਆਪਣੀਆਂ ਸਿਰਜੀਆਂ ਚੀਜਾਂ,
ਉੱਚੀ ਉੱਚੀ ਗਾਈਏ,
“ਇਹ ਸ੍ਰਿਸ਼ਟੀ ਦੇ ਸਿਰਜਣਹਾਰੇ।”
ਆਪਣੇ ਧੁਰ ਅੰਦਰ ਦੀ ਪਰ ਨਾ,
ਤਰਕ – ਪਰਖ ਕੋਈ ਕਰੀਏ,
ਕੌਣ ਬੋਲਦੈ ਜਾਂ ਬੁਲਵਾਉਂਦੈਂ ?,
ਇਸ ਦੇਹੀ ਵਿਚਕਾਰੇ।
ਬਾਹਲਾ ਸਿਆਣਾ ਨਾ ਬਣ ਰੋਮੀ,
ਗੱਲ ਪਤੇ ਦੀ ਕਰਕੇ,
ਪਿੰਡ ਘੜਾਮੇਂ ਕਿਧਰੇ,
ਪੈ ਨਾ ਜਾਣ ਮਾਮਲੇ ਭਾਰੇ।
ਸੋਧੇ, ਫਤਵੇ, ਛੇਕ-ਛਕਈਏ,
ਸਹਿਣ ਤੈਥੋਂ ਨਹੀਂ ਹੋਣੇ,
ਰੋਲ਼ੂ ਜਦੋਂ ਪੁਜਾਰੀ ਲਾਣਾ,
ਸਰਕਾਰੇ-ਦਰਬਾਰੇ।
ਰੋਮੀ ਘੜਾਮੇਂ ਵਾਲ਼ਾ।
98552-81105