ਪ੍ਰੈਸ ਕਲੱਬ ਸਬ ਡਵੀਜ਼ਨ ਡੇਰਾਬੱਸੀ ਵੱਲੋਂ ‘ਪੜ੍ਹੋ ਪੰਜਾਬ’ ਮੁਹਿੰਮ ਜਾਰੀ,

ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਬੈਗ ਅਤੇ ਸਟੇਸ਼ਨਰੀ ਵੰਡੀ ਗਈ,

ਡੇਰਾਬੱਸੀ, ਸੰਜੀਵ ਸਿੰਘ ਸੈਣੀ, ਮੋਹਾਲੀ (ਸਮਾਜ ਵੀਕਲੀ): ਪ੍ਰੈਸ ਕਲੱਬ ਸਬ ਡਵੀਜ਼ਨ ਡੇਰਾਬੱਸੀ, (ਰਜਿ. 2589) ਡੇਰਾਬੱਸੀ ਇਲਾਕੇ ਵਿੱਚ ‘ਪੜ੍ਹੋ ਪੰਜਾਬ’ ਮੁਹਿੰਮ ਜਾਰੀ ਹੈ। . ਇਸ ਤਹਿਤ ਪਿੰਡ ਬੇਹੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਵੀ ਬੈਗ ਅਤੇ ਸਟੇਸ਼ਨਰੀ ਵੰਡੀ ਗਈ। ਕਲੱਬ ਦੇ ਪ੍ਰਧਾਨ ਰਣਬੀਰ ਸਿੰਘ ਦੀ ਅਗਵਾਈ ਵਿੱਚ ਪ੍ਰੈਸ ਕਲੱਬ ਵੱਲੋਂ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਪੈਨ, ਪੈਨਸਿਲ, ਇਰੇਜ਼ਰ ਅਤੇ ਨੋਟਬੁੱਕਾਂ ਤੋਂ ਇਲਾਵਾ ਬੈਗ ਸਮੇਤ ਵਿੱਦਿਅਕ ਸਮੱਗਰੀ ਵੰਡੀ ਗਈ। ਉਨ੍ਹਾਂ ਭਰੋਸਾ ਦਿੱਤਾ ਕਿ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ, ਬੈਗ, ਵਰਦੀਆਂ, ਜੁੱਤੀਆਂ ਆਦਿ ਮੁਹੱਈਆ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸਕੂਲ ਦੇ ਮੁੱਖ ਅਧਿਆਪਕ ਮਾਨਵਪ੍ਰੀਤ ਸਰਪੰਚ ਸਤਨਾਮ ਸਿੰਘ, ਚੇਅਰਮੈਨ ਅਵਤਾਰ ਸਿੰਘ ਤੋਂ ਇਲਾਵਾ ਅਧਿਆਪਕ ਬਿੰਦੂ, ਕੰਵਰਪਾਲ, ਦੀਪਕ, ਜਸਵਿੰਦਰ, ਰਾਜਿੰਦਰ ਕੌਰ, ਇੰਦਰਪਾਲ ਕੌਰ, ਰੁਚੀ ਰਾਣੀ ਅਤੇ ਪ੍ਰਿਆ ਨੇ ਪ੍ਰੈੱਸ ਕਲੱਬ ਦੇ ਮੈਂਬਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰੋਜੈਕਟ ਚੇਅਰਮੈਨ ਚੰਦਰਪਾਲ ਅੱਤਰੀ, ਡਾ: ਦਿਨੇਸ਼ ਮਿੱਤਲ, ਯਸ਼ਪਾਲ ਚੌਹਾਨ, ਹਰਦੀਪ ਮੁਬਾਰਕਪੁਰ, ਸੁਰਿੰਦਰ ਪੁਰੀ ਅਤੇ ਮਨੋਜ ਰਾਜਪੂਤ ਵੀ ਹਾਜ਼ਰ ਸਨ | ਡੇਰਾਬੱਸੀ0001: ਪ੍ਰੈਸ ਕਲੱਬ ਸਬ ਡਵੀਜ਼ਨ ਡੇਰਾਬੱਸੀ ਦੇ ਮੈਂਬਰ ਸਰਕਾਰੀ ਸਕੂਲ ਬੇਹੜਾ ਵਿਖੇ ਬੈਗਾਂ ਸਮੇਤ ਸਟੇਸ਼ਨਰੀ ਵੰਡਦੇ ਹੋਏ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSerbian President announces withdrawal from ruling party leadership
Next articleਪੰਜਾਬ ਰਾਜ ਕਰਾਟੇ ਚੈਂਪੀਅਨਸ਼ਿਪ 2023 ਵਿੱਚ ਰੀਹਾਨ ਧੀਰ ਨੇ ਸਿਲਵਰ ਮੈਡਲ ਜਿੱਤਿਆ