ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀਆਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਰਵਾਇਤੀ ਰਾਜਨੀਤਕ ਪਾਰਟੀਆਂ ਦੇ ਧੀਆਂ-ਪੁੱਤਰਾਂ ਅਤੇ ਜਵਾਈਆਂ ਨੇ ਵੀ ਕਾਗਜ਼ ਭਰੇ। ਦੋਆਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਤੇ ਇਸਤਰੀ ਅਕਾਲੀ ਦਲ ਦੀ ਸੂਬਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਪਣੀ ਧੀ ਰਜਨੀਤ ਕੌਰ ਨੂੰ ਜ਼ਿਲ੍ਹਾ ਪਰਿਸ਼ਦ ਲਈ ਨੰਗਲ ਲੁਬਾਣਾ ਜ਼ੋਨ ਤੋਂ ਉਮੀਦਵਾਰ ਬਣਾਇਆ ਹੈ। ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਆਪਣੇ ਜਵਾਈ ਮਨਿੰਦਰਜੀਤ ਨੂੰ ਮਨੀ ਨੂੰ ਵੀ ਜ਼ਿਲ੍ਹਾ ਪਰਿਸ਼ਦ ਲਈ ਰਮੀਦੀ ਜ਼ੋਨ ਤੋਂ ਮੈਦਾਨ ’ਚ ਲਿਆਂਦਾ ਹੈ। ਬਲਾਚੌਰ ਤੋਂ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਨੇ ਆਪਣੇ ਜਵਾਈ ਗੌਰਵ ਕੁਮਾਰ ਨੂੰ ਖੋਜੇਵਾਲ ਬਲਾਕ ਸਮਿਤੀ ਜ਼ੋਨ ਤੋਂ ਉਮੀਦਵਾਰ ਬਣਾਇਆ ਹੈ। ਆਦਮਪੁਰ ਤੋਂ ਸਾਬਕਾ ਵਿਧਾਇਕ ਕਮਲਜੀਤ ਲਾਲੀ ਨੇ ਆਪਣੇ ਪੁੱਤਰ ਮਹਿਤਾਬ ਸਿੰਘ ਨੂੰ ਜ਼ਿਲ੍ਹਾ ਪਰਿਸ਼ਦ ਦਾ ਮੈਂਬਰ ਬਣਾਇਆ ਹੈ। ਕਾਂਗਰਸ ਦੇ ਜਨਰਲ ਸਕੱਤਰ ਰਾਣਾ ਕੁਲਦੀਪ ਸਿੰਘ ਨੇ ਵੀ ਆਪਣੇ ਪੁੱਤਰ ਭਵਰ ਰਾਣਾ ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਦੌਲਤਪੁਰ ਜ਼ੋਨ ਤੋਂ ਜ਼ਿਲ੍ਹਾ ਪਰਿਸ਼ਦ ਲਈ ਮੈਦਾਨ ’ਚ ਉਤਾਰਿਆ ਹੈ। ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਜੌਹਲ ਨੇ ਜੰਡਿਆਲਾ ਤੋਂ ਜ਼ਿਲ੍ਹਾ ਪਰਿਸ਼ਦ ਲਈ ਆਪਣੇ ਕਾਗਜ਼ ਭਰੇ ਹਨ। ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੱਜਣ ਸਿੰਘ ਚੀਮਾ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ 12 ਉਮੀਦਵਾਰਾਂ ਨੇ ਬੀਡੀਪੀਓ ਨੇ ਐਨਓਸੀ ਹੀ ਜਾਰੀ ਨਹੀਂ ਕੀਤੇ। ਆਪ ਵਿਚ ਪਾਟੋਧਾੜ ਹੋਣ ਕਾਰਨ ਦੋਆਬੇ ਵਿਚੋਂ ‘ਆਪ’ ਦੇ ਉਮੀਦਵਾਰ ਨਾ ਦੇ ਬਰਾਬਰ ਹੀ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸਾਫ ਸੁਥਰੇ ਅਕਸ ਵਾਲੇ ਉਮੀਦਵਾਰ ਲੱਭਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਧਰ ‘ਆਪ’ ਤੋਂ ਵੱਖ ਹੋਏ ਧੜੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਹ ਕੋਈ ਵੀ ਉਮੀਦਵਾਰ ਨੂੰ ਖੜ੍ਹਾ ਨਹੀਂ ਕਰ ਰਹੇ। ਉਨ੍ਹਾਂ ਆਪਣੇ ਹਮਾਇਤੀਆਂ ਨੂੰ ਪੀਲ ਕੀਤੀ ਕਿ ਜਿਹੜਾ ਵੀ ਚੰਗਾ ਉਮੀਦਵਾਰ ਹੋਵੇ ਉਸ ਦੀ ਹਮਾਇਤ ਕੀਤੀ ਜਾਵੇ। ਅੰਮ੍ਰਿਤਸਰ ਵਿਚ ਜ਼ਿਲ੍ਹਾ ਪਰਿਸ਼ਦ ਲਈ 99 ਅਤੇ ਬਲਾਕ ਸਮਿਤੀਆਂ ਲਈ 716 ਨਾਮਜ਼ਦਗੀ ਪੱਤਰ ਦਾਖਲ