ਹਾਰਦਿਕ ਪਟੇਲ ਹਸਪਤਾਲ ਵਿੱਚ ਦਾਖ਼ਲ

ਪਾਟੀਦਾਰ ਅੰਦੋਲਨ ਦੇ ਆਗੂ ਹਾਰਦਿਕ ਪਟੇਲ ਨੂੰ ਸ਼ੁੱਕਰਵਾਰ ਨੂੰ ਸਿਹਤ ਖ਼ਰਾਬ ਹੋਣ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਨੌਜਵਾਨ ਆਗੂ ਆਪਣੀਆਂ ਰਾਖ਼ਵੇਂਕਰਨ ਸਬੰਧੀ ਮੰਗਾਂ ਨੂੰ ਲੈ ਕੇ 14 ਦਿਨਾਂ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਹੈ। ਪਾਟੀਦਾਰ ਅੰਦੋਲਨ ਸਮਿਤੀ ਦੇ ਤਰਜਮਾਨ ਮਨੋਜ ਪਨਾਰਾ ਨੇ ਕਿਹਾ ਕਿ ਪਟੇਲ ਆਪਣੇ ਹਮਾਇਤੀਆਂ ਦੀ ਸਲਾਹ ਨਾਲ ਅੱਜ ਸੋਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹੋ ਗਏ ਹਨ। ਇਸ ਤੋਂ ਪਹਿਲਾਂ ਸਮਿਤੀ ਵੱਲੋਂ ਗੁਜਰਾਤ ਸਰਕਾਰ ਨੂੰ ਪਟੇਲ ਨਾਲ ਗੱਲਬਾਤ ਆਰੰਭਣ ਲਈ 24 ਘੰਟੇ ਦਾ ਅਲਟੀਮੇਟਮ ਦਿੱਤਾ ਗਿਆ ਸੀ। ਅਲਟੀਮੇਟਮ ਦੀ ਸਮੇਂ-ਸੀਮਾ ਖ਼ਤਮ ਹੋਣ ’ਤੇ ਵੀਰਵਾਰ ਨੂੰ ਆਗੂ ਨੇ ਪਾਣੀ ਪੀਣਾ ਵੀ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਦੀ ਸਿਹਤ ਕਾਫ਼ੀ ਵਿਗੜ ਗਈ ਸੀ। ਪਨਾਰਾ ਨੇ ਕਿਹਾ ਕਿ ਹਾਰਦਿਕ ਦਾ ਸੰਘਰਸ਼ ਜਾਰੀ ਰਹੇਗਾ। ਹਸਪਤਾਲ ਅਥਾਰਿਟੀ ਮੁਤਾਬਕ ਹਾਰਦਿਕ ਫ਼ਿਲਹਾਲ ਆਈਸੀਯੂ ਵਿੱਚ ਹੈ ਤੇ ਡਾਕਟਰਾਂ ਦੀ ਇਕ ਟੀਮ ਉਸ ਦਾ ਇਲਾਜ ਕਰ ਰਹੀ ਹੈ। ਹਾਰਦਿਕ ਨੇ ਅੰਦੋਲਨ ਦੇ ਇਕ ਹੋਰ ਆਗੂ ਨਰੇਸ਼ ਪਟੇਲ ਨੂੰ ਗੁਜਰਾਤ ਸਰਕਾਰ ਨਾਲ ਗੱਲਬਾਤ ਆਰੰਭਣ ਦੇ ਯਤਨ ਕਰਨ ਲਈ ਆਪਣਾ ਨੁਮਾਇੰਦੇ ਵੱਜੋਂ ਚੁਣਿਆ ਹੈ।

Previous articleਹਨੀ ਫੱਤਣਵਾਲਾ ਨੇ ਕਾਂਗਰਸੀਆਂ ਖ਼ਿਲਾਫ਼ ਹੀ ਉਮੀਦਵਾਰ ਉਤਾਰੇ
Next articleਸਿਆਸੀ ਪਾਰਟੀਆਂ ਦੇ ਧੀਆਂ-ਪੁੱਤਰਾਂ ਦਾ ਦਬਦਬਾ