ਕਪੂਰਥਲਾ;19 ਜੁਲਾਈ (ਕੌੜਾ) (ਸਮਾਜਵੀਕਲੀ): ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਸਾਬਕਾ ਚੇਅਰਮੈਨ ਤੇ ਯੂਥ ਕਾਂਗਰਸ ਦੇ ਸਾਬਕਾ ਜਿਲਾ ਪ੍ਰਧਾਨ ਕਰਮਵੀਰ ਸਿੰਘ ਕੇ. ਬੀ. ਡਡਵਿੰਡੀ ਨੇ ਕਿਹਾ ਕਿ ਸਿਆਸੀ ਜੰਗ ਛੱਡ ਕੇ ਲੋਕ ਕਰੋਨਾ ਮਿਸ਼ਨ ਫਤਿਹ ਕਰਨ ਲਈ ਠੋਸ ਉਪਰਾਲੇ ਕਰਨ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਕਰੋਨਾ ਪੀੜਤ ਮਰੀਜ਼ਾਂ ਦੇ ਕੇਸਾਂ ਦਾ ਨਿਰੰਤਰ ਵਧਣਾ ਬੜੀ ਚਿੰਤਾ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ, ਸਿਹਤ ਵਿਭਾਗ ਤੇ ਹੋਰ ਸਮਾਜ ਸੇਵੀ ਸੰਗਠਨ ਕੋਰੋਨਾ ਵਾਇਰਸ ਤੇ ਕਾਬੂ ਪਾਉਣ ਲਈ ਦਿਨ- ਰਾਤ ਨਿਰੰਤਰ ਯਤਨਸ਼ੀਲ ਹਨ ਦੇ ਬਾਵਜੂਦ ਵੀ ਸਾਨੂੰ ਸਾਰਿਆਂ ਨੂੰ ਕਰੋਨਾ ਵਾਇਰਸ ਤੋਂ ਬਚਣ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਪਿੰਡਾਂ ਦੇ ਮੁਕਾਬਲੇ ਸ਼ਹਿਰਾਂ ਵਿਚ ਕਰੋਨਾਵਾਇਰਸ ਪੀੜਤ ਕੇ ਜ਼ਿਆਦਾ ਸਾਹਮਣੇ ਆ ਰਹੇ ਹੋਣ, ਤੂੰ ਸਾਨੂੰ ਸਬਕ ਲੈ ਕੇ ਖੁਦ ਹੀ ਆਪਣੇ ਆਪ ਨੂੰ ਕਰੋਨਾ ਵਾਇਰਸ ਤੋਂ ਬਚਣ ਲਈ ਲੋੜੀਂਦੇ ਉਪਰਾਲੇ ਕਰਨੇ ਪੈਣਗੇ।
ਉਨ੍ਹਾਂ ਕਿਹਾ ਕਿ ਸਾਨੂੰ ਵੱਡੇ ਸਮਾਗਮਾਂ ਵਿਚ ਸ਼ਿਰਕਤ ਕਰਨ ਤੋਂ ਬਚਣਾ ਹੋਵੇਗਾ ਘਰੋਂ ਬਾਹਰ ਨਿਕਲਦੇ ਸਮੇਂ ਆਪਣੇ ਮੂੰਹ ਨੂੰ ਮਾਸਕ ਨਾਲ ਤ ਢੱਕਣਾ ਪਵੇਗਾ, ਵਾਰ ਵਾਰ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਣਾ ਹੋਵੇਗਾ ਜਾਂ ਸੈਨੇਟਾਈਜ਼ਰ ਨਾਲ ਸਾਫ ਕਰਨੇ ਹੋਣਗੇ। ਉਨ੍ਹਾਂ ਕਿਹਾ ਕਿ ਸਾਨੂੰ ਖੰਘ ਜ਼ੁਕਾਮ ਬੁਖਾਰ ਦੇ ਵਾਰ-ਵਾਰ ਹੋਣ ਉਪਰੰਤ ਖੁਦ ਹੀ ਆਪਣਾਂ ਕਰੋਨਾ ਟੈਸਟ ਕਰਵਾ ਲੈਣਾ ਚਾਹੀਦਾ ਹੈ ।
ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਹਾਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਨੂੰ ਰੋਕਣ ਸਬੰਧੀ ਜਾਰੀ ਕੀਤੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਹੋਵੇਗੀ, ਤਾਂ ਹੀ ਦੇਸ ਕਰੋਨਾ ਵਾਰਸ ਖਿਲਾਫ ਮਿਸ਼ਨ ਫਤਿਹ ਵਿਚ ਸਫਲ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਜ਼ਰਾ ਜਿੰਨੀ ਵੀ ਲਾਪਰਵਾਹੀ ਸਾਨੂੰ ਕਰੋਨਾ ਵਾਇਰਸ ਦੀ ਲਪੇਟ ਵਿੱਚ ਲਿਆ ਕੇ ਬੁਰੀ ਤਰਾਂ ਪ੍ਰਭਾਵਿਤ ਕਰ ਸਕਦੀ ਹੈ।