(ਸਮਾਜ ਵੀਕਲੀ)
ਪੱਥਰ ਤੇ ਲੀਕ
ਤੱਤ ਕੱਢ ਕੇ ਕਹੀ ਸਿਆਣਿਆਂ ਦੀ,
ਗੱਲ ਸਦਾ ਹੀ ਪੱਥਰ ‘ਤੇ ਲੀਕ ਹੁੰਦੀ।
ਬੋਲ ਵੈਰੀ ਦਾ ਕਾਲਜੇ ਇੰਜ ਟੱਸਕੇ,
ਜਿੱਦਾਂ ਫੋੜੇ ‘ਚ ਟਸਕਦੀ ਪੀਕ ਹੁੰਦੀ।
ਸੂਝਵਾਨ ਨਾ ਕਿਸੇ ਨੂੰ ਅੱਗੇ ਦੱਸਣ,
ਜਦੋਂ ਤਾਈਂ ਨਾ ਗੱਲ ਤਸਦੀਕ ਹੁੰਦੀ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ,
ਕੁਦਰਤ ਕਿਸੇ ਦੀ ਨਹੀਂ ਸ਼ਰੀਕ ਹੁੰਦੀ ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ(ਸੰਗਰੂਰ)