ਗੁਰੂ ਬਿਨਾਂ ਗਿਆਨ…..

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

ਚਿੱਟੇ ਚੌਲ ਜੀਹਨੇ ਹੁੰਦੇ ਪੁੰਨ ਕੀਤੇ,
 ਸੁੱਚੇ ਕੱਚ ਦਾ ਉਹਨੂੰ ਸਾਮਾਨ ਮਿਲਦਾ ।
ਜੋਡ਼ੀ      ਵੇਖ ਕੇ   ਲੋਕ   ਹੈਰਾਨ   ਹੁੰਦੇ,
ਖੱਦਰ ਜਿਹੇ ਨੂੰ ਰੇਸ਼ਮ ਦਾ ਥਾਨ ਮਿਲਦਾ।
 ਭੀਖ ਮੰਗਿਆਂ ਧੇਲਾ ਨਾ ਇੱਕ ਮਿਲਦਾ,
ਬਿਨਾਂ ਮੰਗਿਆਂ ਲੱਖਾਂ ਦਾ ਦਾਨ ਮਿਲਦਾ।
ਸੱਚ ਕਿਹਾ   ਸਿਆਣਿਆਂ     ਬੰਦਿਆਂ ਨੇ,
 ਗੁਰੂ ਬਿਨਾਂ ਨਾ ਕਦੇ ਗਿਆਨ ਮਿਲਦਾ ।
(ਕਾਵਿ ਸੰਗ੍ਰਹਿ ਪੱਥਰ ‘ਤੇ ਲਕੀਰਾਂ ਵਿੱਚੋਂ)
           ਮੂਲ ਚੰਦ ਸ਼ਰਮਾ ਪ੍ਰਧਾਨ
     ਪੰਜਾਬੀ ਸਾਹਿਤ ਸਭਾ ਧੂਰੀ(ਸੰਗਰੂਰ)
Previous articleਸਿਆਣੀ ਸੋਚ
Next articleਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ ਬੇਸਿੱਟਾ