ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦਾ ਸਲਾਨਾ ਸਮਾਗਮ ਡਾ. ਕੈਪਟਨ ਪੂਰਨ ਸਿੰਘ ਆਡੀਟੋਰੀਅਮ ਵਿੱਚ ਹੋਇਆ। ਸਮਾਗਮ ਵਿੰਚ ਮੁੱਖ ਮਹਿਮਾਨ ਵਜੋਂ ਦਸਮੇਸ਼ ਡੈਂਟਲ ਕਾਲਜ ਦੀ ਪ੍ਰਬੰਧਕੀ ਕਮੇਟੀ ਵੱਲੋਂ ਚੇਅਰਮੈਨ ਗੁਰਦੇਵ ਸਿੰਘ ਬਰਾੜ ਰਿਟਾਇਰਡ ਆਈਏਐੈੱਸ ਸ਼ਾਮਲ ਹੋਏ। ਇਸ ਮੌਕੇ ਜਸਬੀਰ ਸਿੰਘ ਜੱਸੀ ਸਿੱਖਿਆ ਵਿਭਾਗ ਫ਼ਰੀਦਕੋਟ ਦੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਅਤੇ ਸਹਾਇਕ ਪ੍ਰੋ. ਜਸਬੀਰ ਕੌਰ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਦੀ ਧੀ ਨਿਤਨਪ੍ਰੀਤ ਕੌਰ ਨੇ ਪੰਜ ਵੱਖ-ਵੱਖ ਐਵਾਰਡ ਹਾਸਲ ਕੀਤੇ। ਸਮਾਗਮ ਵਿੱਚ ਨਿਤਨਪ੍ਰੀਤ ਕੌਰ ਨੂੰ ਸਾਲ 2015-19 ਦੀ ਬੈੱਸਟ ਗਰੈਜੂਏਟ (ਬੀਡੀਐੱਸ) ਵਜੋਂ ‘ਮਿਸਿਜ਼ ਪਰਮਿੰਦਰ ਕੌਰ ਮੈਮੋਰੀਅਲ ਐਵਾਰਡ’, ਸਾਲ 2019 ਦੇ ਬੀਡੀਐੱਸ ਚੌਥੇ ਸਾਲ ਵਿੱਚ ਕਾਲਜ ’ਚੋਂ ਪਹਿਲਾ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ ’ਚੋਂ ਦੂਜਾ ਸਥਾਨ ਹਾਸਲ ਕਰਨ ’ਤੇ ਮੈਰਿਟ ਸਰਟੀਫ਼ਿਕੇਟ, ਬੀਡੀਐੱਸ ਟਾਪਰ ਵਜੋਂ ‘ਅਮਰਜੀਤ ਸਿੰਘ ਮਰਵਾਹ ਗੋਲਡ ਮੈੱਡਲ ਐਵਾਰਡ’, ਬੈੱਸਟ ਆਲ ਰਾਊਂਡ ਐਕਟਿਵੀ ਸਟੂਡੈਂਟ ਲਈ ‘ਡਾ. ਪ੍ਰਿਥੀਪਾਲ ਸਿੰਘ ਮੈਮੋਰੀਅਲ ਐਵਾਰਡ’ ਅਤੇ ਵਿਸ਼ਾ ਮੈਕਸੋਫ਼ੈਸ਼ੀਅਲ ਸਰਜਰੀ, ਕਨਜਰਵੇਟਿਵ ਡੈਂਟਸਰੀ ਅਤੇ ਪਬਲਿਕ ਹੈੱਲਥ ਡੈਂਟਸਰੀ (ਤਿੰਨ ਵਿਸ਼ਿਆਂ) ਵਿੱਚੋਂ ਟਾਪ ਅੰਕ ਲੈਣ ਵਾਸਤੇ ਦੂਜਾ ਮੈਰਿਟ ਸਰਟੀਫ਼ਿਕੇਟ ਦਿੱਤਾ।
INDIA ਸਾਲਾਨਾ ਸਮਾਗਮ: ਨਿਤਨਪ੍ਰੀਤ ਕੌਰ ਨੇ ਪੰਜ ਐਵਾਰਡ ਜਿੱਤੇ