ਵਿਧਾਇਕ ਵੱਲੋਂ ਪ੍ਰਸ਼ਾਸਨ ਨੂੰ 15 ਦਿਨਾਂ ਦਾ ਅਲਟੀਮੇਟਮ

ਬਰਨਾਲਾ ਦੇ ਸ਼ਹਿਰੀ ਲੋੜਵੰਦਾਂ ਦੇ ਕੱਟੇ ਗਏ ਰਾਸ਼ਨ ਕਾਰਡਾਂ ਦੇ ਮੁੱਦੇ ਨੂੰ ਲੈ ਕੇ ‘ਆਪ’ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਪੀੜਤਾਂ ਨੇ ਸਥਾਨਕ ਨਗਰ ਕੌਂਸਲ ਵਿੱਚ ਜਿੱਥੇ ਰੋਸ ਪ੍ਰਗਟ ਕੀਤਾ ਉੱਥੇ ਕੱਟੇ ਗਏ 5600 ਦੇ ਕਰੀਬ ਕਾਰਡਾਂ ‘ਚੋਂ ਅਸਲ ਹੱਕਦਾਰਾਂ ਦੇ ਕਾਰਡ ਤੁਰੰਤ ਬਹਾਲੀ ਦੀ ਮੰਗ ਕੀਤੀ।
ਵਿਧਾਇਕ ਮੀਤ ਹੇਅਰ ਤੇ ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਮਾ. ਪ੍ਰੇਮ ਕੁਮਾਰ ਨੇ ਕਿਹਾ ਕਿ ਸ਼ਹਿਰ ’ਚੋਂ 5600 ਦੇ ਕਰੀਬ ਰਾਸ਼ਨ ਕਾਰਡ ਕੱਟੇ ਗਏ ਹਨ ਅਤੇ ਨਗਰ ਕੌਂਸਲ ਬਰਨਾਲਾ ਦਫ਼ਤਰ ਦੇ ਅਧਿਕਾਰੀਆਂ ਨੂੰ ਕੱਟੇ ਗਏ ਕਾਰਡਾਂ ਦਾ ਮਸਲਾ ਹੱਲ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਹੱਲ ਨਾ ਹੋਇਆ ਤਾਂ ਪੀੜਤ ਸਰਕਾਰੀ ਦਫ਼ਤਰਾਂ ਨੂੰ ਜਿੰਦਾ ਮਾਰ ਦੇਣਗੇ। ਪਾਰਟੀ ਵੱਲੋਂ ਅਧਿਕਾਰੀਆਂ ਨੂੰ 15 ਦਿਨ ਦਾ ਅਲਟੀਮੇਟਮ ਵੀ ਦਿੱਤਾ ਗਿਆ।
ਦੂਜੇ ਪਾਸੇ ਅਧਿਕਾਰੀਆਂ ਅਨੁਸਾਰ ਫੂਡ ਸਪਲਾਈ ਵਿਭਾਗ ਵੱਲੋਂ ਕਟੌਤੀ ਦੀ ਆਈ ਸੂਚੀ ਅਨੁਸਾਰ ਹੀ ਕਾਰਡ ਕੱਟੇ ਗਏ ਹਨ, ਕਿਸੇ ਨਾਨ ਧੱਕਾ ਨਹੀਂ ਹੋਇਆ। ਇਸ ਸਬੰਧੀ ‘ਆਪ’ ਆਗੂਆਂ ਕਿਹਾ ਕਿ ਇਹ ਸੂਚੀ ਸਹੀ ਨਹੀਂ ਇਸ ਲਈ ਪੜਤਾਲ ਕਰ ਕੇ ਲੋੜਵੰਦਾਂ ਦੇ ਫੌਰੀ ਕਾਰਡ ਬਹਾਲ ਕੀਤੇ ਜਾਣ।

Previous articleਸਾਲਾਨਾ ਸਮਾਗਮ: ਨਿਤਨਪ੍ਰੀਤ ਕੌਰ ਨੇ ਪੰਜ ਐਵਾਰਡ ਜਿੱਤੇ
Next articleਬਖ਼ਤਗੜ੍ਹ ਦੇ ਦੋਵੇਂ ਛੱਪੜ ਹੋਏ ਓਵਰਫ਼ਲੋਅ