ਸਾਰੇ ਭਾਰਤੀ ਫ਼ਿਕਰ ਕਰਨ: ਰਾਜਨ

ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਕਿ ਪਟੇਲ ਵੱਲੋਂ ਦਿੱਤੇ ਅਸਤੀਫ਼ੇ ਮਗਰੋਂ ‘ਸਾਰੇ ਭਾਰਤੀਆਂ’ ਨੂੰ ਫ਼ਿਕਰਮੰਦ ਹੋਣਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਸੰਸਥਾ ਦੀ ਚੜ੍ਹਦੀ ਕਲਾ ਤੇ ਵਿਕਾਸ ਲਈ ਉਸ ਸੰਸਥਾ ਨੂੰ ਮਜ਼ਬੂਤ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਪਟੇਲ ਨੇ ਇਕ ਬਿਆਨ ਦਿੱਤਾ ਹੈ, ਜੋ ਮੇਰੇ ਮੁਤਾਬਕ ਇਕ ਰੈਗੂਲੇਟਰ ਜਾਂ ਨੌਕਰਸ਼ਾਹ ਵੱਲੋਂ ਦਿੱਤਾ ਆਖਰੀ ਬਿਆਨ ਹੁੰਦਾ ਹੈ। ਇਸ ਬਿਆਨ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।

Previous articleਮੋਦੀ ਵੱਲੋਂ ਪਟੇਲ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ
Next articleਪੰਜਾਬ ਦੇ ਰਾਜ ਪੰਛੀ ਬਾਜ਼ ਦੀ ਭਾਲ ਲਈ ਯਤਨ