ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਕਿ ਪਟੇਲ ਵੱਲੋਂ ਦਿੱਤੇ ਅਸਤੀਫ਼ੇ ਮਗਰੋਂ ‘ਸਾਰੇ ਭਾਰਤੀਆਂ’ ਨੂੰ ਫ਼ਿਕਰਮੰਦ ਹੋਣਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਸੰਸਥਾ ਦੀ ਚੜ੍ਹਦੀ ਕਲਾ ਤੇ ਵਿਕਾਸ ਲਈ ਉਸ ਸੰਸਥਾ ਨੂੰ ਮਜ਼ਬੂਤ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਪਟੇਲ ਨੇ ਇਕ ਬਿਆਨ ਦਿੱਤਾ ਹੈ, ਜੋ ਮੇਰੇ ਮੁਤਾਬਕ ਇਕ ਰੈਗੂਲੇਟਰ ਜਾਂ ਨੌਕਰਸ਼ਾਹ ਵੱਲੋਂ ਦਿੱਤਾ ਆਖਰੀ ਬਿਆਨ ਹੁੰਦਾ ਹੈ। ਇਸ ਬਿਆਨ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।