(ਸਮਾਜ ਵੀਕਲੀ)
ਪਹਿਲਾਂ ਦੇਸ਼ ਦੀ ਰਾਖੀ ਕੀਤੀ ,
ਹੁਣ ਕਰਨੀ ਹੈ ਖੇਤਾਂ ਦੀ ।
ਅੈਸੀ ਮਿੱਟੀ ਪਲੀਤ ਕਰਾਂਗੇ ,
ਅਗਲਿਆਂ ਪਿਛਲਿਆਂ ਭੇਤਾਂ ਦੀ।
ਕਿਲੇ ਹੰਕਾਰ ਦੇ ਢਾਹ ਦੇਵਾਂਗੇ ,
ਤੁਰ ਪਏ ਇਕੱਠੇ ਹੋ ਕੇ ਜਦੋਂ ;
ਮਿਲ ਕੇ ਸਿਆਸੀ ਮੌਤ ਕਰਾਂਗੇ ,
ਇਹਨਾਂ ਜਿਉਂਦੇ ਪਰੇਤਾਂ ਦੀ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )148024