ਕਾਂਗਰਸ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੀ ਕੇ ਜਾਫਰ ਸ਼ਰੀਫ਼ (85) ਦਾ ਅੱਜ ਪ੍ਰਾਈਵੇਟ ਹਸਪਤਾਲ ’ਚ ਦੇਹਾਂਤ ਹੋ ਗਿਆ। ਜੁੰਮੇ ਦੀ ਨਮਾਜ਼ ਪੜ੍ਹਨ ਮਗਰੋਂ ਜਦੋਂ ਸ਼ਰੀਫ਼ ਕਾਰ ’ਚ ਬੈਠਣ ਲੱਗੇ ਤਾਂ ਉਹ ਡਿੱਗ ਪਏ ਸਨ। ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਸਮੇਤ ਹੋਰ ਆਗੂਆਂ ਨੇ ਉਨ੍ਹਾਂ ਦੀ ਮੌਤ ’ਤੇ ਦੁੱਖ ਜ਼ਾਹਰ ਕੀਤਾ ਹੈ।
INDIA ਸਾਬਕਾ ਕੇਂਦਰੀ ਮੰਤਰੀ ਜਾਫਰ ਸ਼ਰੀਫ਼ ਦਾ ਦੇਹਾਂਤ