ਸਾਥੀ

ਬਿੰਦਰ
(ਸਮਾਜ ਵੀਕਲੀ)

 

ਲੜਾਈ ਲੜਾਂਗੇ ਸਾਥੀ
ਡੱਟ ਕੇ ਖੜਾਂਗੇ  ਸਾਥੀ
ਕੀਮਤ ਪਵੇ ਪਸੀਨੇ ਦੀ
ਹੱਕ ਤੇ  ਅੜਾਂਗੇ ਸਾਥੀ
ਪੈਂਡਾ ਭਾਂਵੇ ਹੈ ਮੁਸ਼ਕਿਲ
ਚੜਾਈ  ਚੜਾਂਗੇ ਸਾਥੀ
ਫਾਸੀਵਾਦ ਦੀ ਹਿੱਕ ਤੇ
ਕੋਕੇ    ਜੜਾਂਗੇ   ਸਾਥੀ
ਫਲਾਦੋਂ ਕੁੰਦਨ ਹੋਣਾ ਜੇ
ਅੱਗ ਤੇ ਸੜਾਂਗੇ  ਸਾਥੀ
ਕਿਰਤੀ  ਦੇ  ਹੱਕ ਲਈ
ਝੰਡਾ   ਫ਼ੜਾਂਗੇ   ਸਾਥੀ
ਜੀਓ  ਤੇ ਜੀਓਣ ਦਿਓ
ਪੜਾਈ  ਪੜਾਂਗੇ ਸਾਥੀ
ਬਿੰਦਰ (ਜਾਨ ਏ ਸਾਹਿਤ)
00393278159218
ਇਟਲੀ …….

 

 

 

Previous articleਮਜ਼ਦੂਰ ਏਕਤਾ
Next articleਲੜਾਂਗੇ