(ਸਮਾਜ ਵੀਕਲੀ)
ਸਾਡੇ ਹਿੱਸੇ ਆਈਆਂ ਕਾਹਤੋਂ,
ਰੋਸੇ ਗਿਲੇ ਤਨਹਾਈਆਂ।
ਹੋਰਾਂ ਨੂੰ ਹੀ ਵੰਡ ਦਿੱਤੀਆਂ,
ਤੂੰ ਦਾਤਾ ਵਡਿਆਈਆਂ।
ਸਾਡੇ ਹਿੱਸੇ….
ਅਸੀਂ ਵੀ ਤੇਰੇ ਬੱਚੇ ਹਾਂ,
ਚੰਗੇ ਭਾਵੇਂ ਮਾੜੇ ਸਹੀ।
ਤੇਰਾ ਨਾਮ ਤਾਂ ਲੈਂਦੇ ਹਾਂ,
ਮੰਨਿਆ ਬਹੁਤੇ ਪਾੜ੍ਹੇ ਨਹੀਂ।
ਤੇਰੇ ਭਾਣੇ ਸਬਰ ਸੰਤੋਖ ‘ਚ,
ਕੀਤੀਆਂ ਨਾ ਮਨਆਈਆਂ।
ਸਾਡੇ ਹਿੱਸੇ….
ਉੱਚਾ ਨੀਵਾਂ ਤੇਰੇ ਦਰ ਤੇ,
ਕੋਈ ਨਾ ਸੁਣਿਆ ਮੈਂ।
ਤੇਰੀ ਮਹਿਮਾ ਅਪਰੰਪਾਰ ਹੈ,
ਇਹ ਤਾਣਾ ਤਣਿਆ ਤੈਂ।
ਬਖਸ਼ੀ ਭੁੱਲਾਂ ਚੁੱਕਾਂ ਆਪੇ,
ਹੱਥ ਜੋੜ ਕਰਾਂ ਅਰਜੋਈਆਂ।
ਸਾਡੇ ਹਿੱਸੇ….
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly