ਕਵਿਤਾ

(ਸਮਾਜ ਵੀਕਲੀ)

ਬੋਲ਼ਿਆਂ ਦੀਆਂ ਬਸਤੀਆਂ ‘ਚ।
ਲੱਗੀ ਜੋੜ ਤੋੜ ਹੈ।
ਭਰਤੀ ਕਰਨੀ ਜਲਦ ਹੀ।
ਕਾਮਿਆਂ ਦੀ ਥੋੜ ਹੈ।
ਪੜ੍ਹੇ ਲਿਖੇ ਪਿੱਛੇ ਕਰ ਦਿਉ।
ਅਨਪੜਾਂ ਦੀ ਲੋੜ ਹੈ।
ਪੜ੍ਹੇ ਲਿਖੇ ਬੋਲਣਗੇ।
ਹੱਕਾਂ ਲਈ ਜਾਗਰੂਕ ਕਰਨਗੇ।
ਸ਼ੇਰ ਪਿੱਛੇ ਕਰ ਦਿਉ।
ਆਵਾਜ਼ ਜਿੰਨਾਂ ਗੂੰਜਣੀ।
ਚੁੱਪ ਵੱਟ ਇਸ਼ਾਰਾ ਸਮਝਣ।
ਗੂੰਗਿਆਂ ਦੀ ਲੋੜ ਹੈ।
ਲੰਗੇ ਲੂਲੇ ਅੱਗੇ ਕਰ ਦਿਉ।
ਚਾਲਾਂ ਦਾ ਜਿੰਨਾਂ ਭੇਦ ਨਾ।
ਦੌੜਾਕ ਲਾ ਦਿਉ ਨੁੱਕਰੇ।
ਜਿੱਤਣੀ ਜਿੰਨਾਂ ਦੌੜ ਹੈ।
ਪਰ ਇੱਕ ਗੱਲ ਇਹ ਨਾ ਜਾਣਦੇ।
ਇਹ ਨਾਨਕ ਸਾਹਿਬ ਦੀਆਂ ਬਸਤੀਆਂ।
ਜਿੰਨਾਂ ਰੁੱਖਾਂ ਬਖ਼ਸੀਆਂ ਹਸਤੀਆਂ।
ਚਲਾਉਣ ਲਈ ਰਜ੍ਹਾ ਕਾਨੂੰਨ ਹੈ।
ਕੁਦਰਤ ਰਾਣੀ ਸਿਰਮੌਰ ਹੈ।
ਸਰਬ ਜਿਹੇ ਨਿਮਾਣਿਆਂ।
ਸੂਲ਼ੀ ਚਾੜ੍ਹ ਦਿਉ ਭਾਵੇਂ।
ਸਮੇਂ ਦੇ ਹਾਲਾਤ ਵੇਖ।
ਕੱਢਿਆ ਨਿਚੋੜ ਹੈ।

ਲੇਖਕ ਸਰਬਜੀਤ ਕੌਰ ਪੀਸੀ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਸਾਡੇ ਹਿੱਸੇ……