ਸਾਡੀ ਕਾਰਪੋਰੇਟ ਨਾਲ ਯਾਰੀ

ਮੂਲ ਚੰਦ ਸ਼ਰਮਾ ਪ੍ਧਾਨ
(ਸਮਾਜ ਵੀਕਲੀ)
ਇੱਕ ਬਾਬੇ ਨਾਨਕ ਦੇ ਨਾਂ ‘ਤੇ ਸੀ
ਥਰਮਲ ਅਸੀਂ ਬਣਾਇਆ .
ਸਮੇਂ ਦੀਆਂ ਸਰਕਾਰਾਂ ਨੇ ਸੀ
ਭੋਗ ਓਸ ਦਾ ਪਾਇਆ .
ਤਿੰਨ ਹਜ਼ਾਰ ਕਰੋੜ ਰੁਪਏ ਦਾ
ਮਿਲਣਾ ਸੀ ਸਰਮਾਇਆ.
ਪਰ ਅਸੀਂ ਇੱਕ ਰੁਪੱਈਏ ਬਦਲੇ
ਉਸ ਨੂੰ ਲੀਜ਼ ‘ਤੇ ਲਾਇਆ .
ਹੁਣ ਉਸ ਥਾਂ ‘ਤੇ ਬਲਕ ਡਰੱਗ ਦਾ
ਪਾਰਕ ਜਾਊ ਬਣਾਇਆ .
ਤੇਤੀ ਸਾਲ ਨੂੰ ਜਾਊ ਨੜਿੰਨਵੇਂ
ਸਾਲਾਂ ਤੱਕ ਵਧਾਇਆ .
ਨਾ ਕੋਈ ਸਟੈਂਪ ਡਿਉਟੀ ਨਾ ਕੋਈ
ਖਰਚਾ ਜਾਊਗਾ ਪਾਇਆ.
ਸਸਤੀ ਬਿਜਲੀ ਸਸਤਾ ਪਾਣੀ
ਸਭ ਕੁੱਝ ਜਾਊ ਲੁਟਾਇਆ .
ਪਾਵਰਕੌਮ ਦੀ ਇੱਕ ਸੁਣੀਂ ਨਾ
ਰੌਲ਼ਾ ਬੜਾ ਸੀ ਪਾਇਆ .
ਕਾਰਪੋਰੇਟ ਘਰਾਣਿਆਂ ਦੇ ਨਾਲ
ਕੀਤਾ ਕੌਲ ਨਿਭਾਇਆ .
          ਮੂਲ ਚੰਦ ਸ਼ਰਮਾ ਪ੍ਧਾਨ
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
             ਪੰਜਾਬ 148024
Previous article“ਸਪੈਸ਼ਲ ਸੈਸ਼ਨ “
Next articleਜਿਲ੍ਹੇ ਦੇ ਸੈਕੰਡਰੀ ਅਤੇ ਐਲੀਮੈਂਟਰੀ ਸਕੂਲਾਂ ਦੇ ਅਧਿਆਪਕ ਸਟਾਫ਼ ਆਪਣੇ ਕਰੋਨਾ ਵਾਇਰਸ ਟੈਸਟ ਕਰਾਉਣ – ਲਾਸਾਨੀ,ਥਿੰਦ