ਸਾਡੀਆਂ ਬੋਲੀਆਂ ਦਾ ਵਿਦੇਸ਼ੀ ਅਤੇ ਦੇਸੀ ਵਿਦਵਾਨਾਂ ਨੇ ਆਰੀਆਕਰਨ ਕੀਤਾ ਹੈ। ਇਸੇ ਤਰ੍ਹਾਂ ਲਿੱਪੀਆਂ ਦਾ ਵੀ ਆਰੀਆਕਰਨ ਕੀਤਾ ਗਿਆ ਹੈ।ਕਈ ਵਰ੍ਹੇ ਪਹਿਲਾ ਮੈ ਇੱਕ ਸੰਸਕ੍ਰਿਤ ਵਿਦਵਾਨ ਨੂੰ ਪੁੱਛਿਆ ਕਿ ‘ਵੇਦ’ ਕਿਹੜੀ ਲਿਪੀ ਵਿੱਚ ਲਿੱਖੇ ਗਏ ਸਨ ਤਾਂ ਉਸ ਨੇ ਉੱਤਰ ਦਿੱਤਾ ਕਿ ਦੇਵਨਾਗਰੀ ਲਿੱਪੀ ਵਿੱਚ ਲਿਖੇ ਗਏ ਸਨ, ਤਦ ਮੈ ਪੁੱਛਿਆ ਤਾਂ ਦੇਵਨਾਗਰੀ ਤਾਂ ਬਹੁਤ ਨਵੀ ਲਿੱਪੀ ਹੈ ਤਾਂ ਉਹ ਵਿਦਵਾਨ ਇਸ ਦਾ ਉੱਤਰ ਨਾਂ ਦੇ ਸਕਿਆ ਅਤੇ ਉਹ ਆਪਣੇ ਸਟੈਂਡ ਤੋਂ ਹਿਲ ਗਿਆ। ਇਸ ਤਰਾਂ ਉਹ ਵਿਦਵਾਨ ਆਪਣੇ ਇਸ ਦਾਅਵੇ ਦੇ ਸਬੰਧ ਵਿੱਚ ਕੋਈ ਸਬੂਤ ਪੇਸ਼ ਨਾ ਕਰ ਸਕਿਆ ਕਿ ‘ਵੇਦ’ ਦੇਵਨਾਗਰੀ ਲਿੱਪੀ ਵਿੱਚ ਲਿਖੇ ਜਾਂਦੇ ਸਨ। ਵਿਦੇਸ਼ੀ ਵਿਦਵਾਨ ਪ੍ਰੋ. ਬੂਲ੍ਹਰ ਨੇ ਅਸ਼ੋਕ ਲਿੱਪੀ ਨੂੰ ਬ੍ਰਾਹਮੀ ਲਿੱਪੀ ਦਾ ਨਾਂ ਦਿੰਦਾ ਹੈ ਅਤੇ ਇਸ ਦੀ ਉਪਜ ਫੋਨੀਸ਼ੀਅਨ ਲਿੱਪੀ ਤੋਂ ਮੰਨਦਾ ਹੈ। ਵਿਲੀਅਮ ਮੂਨੀਅਰ ਨੇ ਆਪਣੀ ਸੰਸਕ੍ਰਿਤ-ਇੰਗਲਿਸ਼ ਡਿਕਸ਼ਨਰੀ ਵਿੱਚ ਪ੍ਰੋ. ਬੂਲ੍ਹਰ ਦੀ ਕਿਤਾਬ ਵਿੱਚੋਂ ਕੁਟੇਸ਼ਨ ਰਾਹੀਂ ਉਕਤ ਬੋਲੀ ਬਾਰੇ ਨਮੂਨਾ ਵੀ ਦਿੱਤਾ ਹੈ (ਦੇਖੋ ਸੰਸਕ੍ਰਿਤ –ਇੰਗਲਿਸ਼ ਡਿਕਸ਼ਨਰੀ) ।
Dr. G.R.Hunter ਨੇ ਆਪਣੀ ਕਿਤਾਬ ‘The Script of Harappa And
Mohenjodaro And It’s Connection with Other Scripts ‘ ਵਿੱਚ ਅਸ਼ੋਕ ਲਿੱਪੀ ਨੂੰ ਬ੍ਰਾਹਮੀ ਲਿੱਪੀ ਦਾ ਨਾਂ ਦਿੰਦਾ ਹੈ ਅਤੇ ਕਈ ਹੋਰ ਲਿੱਪੀਆਂ ਦੀ ਤੁਲਨਾ ਵੀ ਕਰਦਾ ਹੈ। ਜੈਨ ਧਰਮ ਦੇ ‘ਪਰਣਵੇ ਸੂਤਰ’ ਵਿੱਚ ਲਿੱਖਿਆ ਹੈ ਕਿ “ਣਮੋ ਬੰਬੀ ਲਿਵੀਏ” ਜਿਸ ਦਾ ਅਰਥ ਹੈ ਮੈ ਬੰਬੀ ਲਿੱਪੀ ਨੂੰ ਨਮਸਕਾਰ ਕਰਦਾ ਹਾਂ। ਪ੍ਰਕ੍ਰਿਤ ਅਤੇ ਹਿੰਦੀ ਡਿਕਸ਼ਨਰ-‘ਪਯਯਮਹਾੱਣੋ ’ ਵਿੱਚ ਵੀ ਇਸ ਲਿੱਪੀ ਬਾਰੇ ਜ਼ਿਕਰ ਆਉਂਦਾ ਹੈ। ਇਸ ਵਿੱਚ ਲਿਖਿਆ ਹੈ ਕਿ ਬਾਮਣ ਇੱਕ ਬਰਾਦਰੀ ਹੈ ਅਤੇ ਉਸ ਦੇ ਥੱਲੇ ਬਾਂਬੀ ਲਿਖਿਆ ਹੋਇਆ ਹੈ ਜਿਸ ਦਾ ਅਰਥ ਹੈ ਇੱਕ ਲਿੱਪੀ।ਮੈ ਇੱਕ ਜੈਨ ਸੱਜਨ ਨੂੰ ਸਵਾਲ ਕੀਤਾ ਜੇ ਜੈਨ ਧਰਮ ਬ੍ਰਾਹਮਣਵਾਦੀ ਦਾ ਵਿਰੋਧੀ ਹੈ ਤਾਂ ਉਹਨਾਂ ਨੇ ਬ੍ਰਾਹਮੀ ਲਿੱਪੀ ਨੂੰ ਕਿਉ ਮੰਨਣਾ ਸੀ। ਸੋ ਇੱਥੇ ਬਾਂਬੀ ਦਾ ਅਰਥ ਹੈ ਸੱਪ ਦੀ ਬਰਮੀ ਨਾ ਕਿ ਬ੍ਰਾਹਮੀ। ਇਸੇ ਤਰਾਂ ਸੰਸਕ੍ਰਿਤ ਵਿੱਚ ਸੱਪ ਦੀ ਬਰਮੀ ਨੂੰ ਬਾਲਮੀਕ ਕਿਹਾ ਜਾਂਦਾ ਹੈ। (ਦੇਖੋ ਵਿਲੀਅਮ ਮੂਨੀਅਰ ਦੀ ਸੰਸਕ੍ਰਿਤ –ਇੰਗਲਿਸ਼ ਡਿਕਸ਼ਨਰੀ ਦਾ ਪੰਨਾ ਨੰ.- 928 ਅਤੇ ਦਵਾਰਕਾ ਪ੍ਰਸ਼ਾਦ ਸ਼ਰਮਾ ਅਤੇ ਤਾਰੀਨੀਸ਼ ਝਾ ਦੀ ਸੰਸਕ੍ਰਿਤ-ਹਿੰਦੀ ਡਿਕਸ਼ਨਰੀ-(ਸੰੰਸਕ੍ਰਿਤ ਸ਼ਬਦਅਰਥ ਕੌਸਤੁਭ) ਦਾ ਪੰਨਾ ਨੰ.-1027 )। ਇਸ ਤਰ੍ਹਾਂ ਜੈਨ ਧਰਮ ਅਤੇ ਬੁੱਧ ਧਰਮ ਨੂੰ ਮੰਂਨਣ ਵਾਲੇ ਆਪਣੀਆਂ ਪੁਰਾਣੀਆ ਲਿੱਪੀਆ ਭੁੱਲ ਚੁੱਕੇ ਹਨ ਅਤੇ ਬ੍ਰਾਹਮੀ ਦੇ ਭੁਲੇਖੇ ਅੱਜ ਇੰਡੀਅਨ ਬੋਧੀ ਆਪਣਾ ਸਾਹਿਤ ਦੇਵਨਾਗਰੀ ਵਿੱਚ ਲਿਖਦੇ ਹਨ। ਜਿਵੇ ਦੇਸੀ ਅਤੇ ਵਿਦੇਸ਼ੀ ਵਿਦਵਾਨਾਂ ਨੇ ਅਸ਼ੋਕ ਦੀ ਲਿੱਪੀ ਨੂੰ ਬ੍ਰਾਹਮੀ ਨਾਂ ਦੇ ਕੇ ਧਮਾ ਦਿੱਤਾ ਅਤੇ ਉਸੇ ਤਰ੍ਹਾਂ ਦੇਵਨਾਗਰੀ ਨੂੰ ਬ੍ਰਾਹਮੀ ਵਿੱਚੋਂ ਵਿਕਸਿਤ ਮੰਨ ਕੇ ਜ਼ੋਰ ਸ਼ੋਰ ਨਾਲ ਦੇਵਨਾਗਰੀ ਦਾ ਪ੍ਰਚਾਰ ਕੀਤਾ ਅਤੇ ਅਜੇ ਵੀ ਪ੍ਰਚਾਰ ਕਰ ਰਹੇ ਹਨ। ਨੈਸ਼ਨਲ ਸਾਹਿਤ ਅਕੈਡਮੀ, ਦਿੱਲੀ ਨੇ ਵੀ ਦੇਵਨਾਗਰੀ ਲਿੱਪੀ ਬਾਰੇ ਕਿਤਾਬ ਲਿਖੀ ਹੈ ਅਤੇ ਇਸ ਵਿੱਚ ਦੇਵਨਾਗਰੀ ਬਾਰੇ ਵਰਣਨ ਮਿਲਦਾ ਹੈ ਕਿ ਦੇਵਨਾਗਰੀ ਦਾ ਕਿਵੇਂ 19ਵੀਂ ਸਦੀ ਵਿੱਚ ਪ੍ਰਚਾਰ ਕੀਤਾ ਗਿਆ ਹੈ। ਅੰਗਰੇਜ਼ਾਂ ਦੇ ਇੱਥੇ ਹੁਕਮਰਾਨ ਬਣਨ ਕਰਕੇ ਇੱਥੇ Dominancy ਦਾ ਸਵਾਲ ਪੈਦਾ ਹੋ ਗਿਆ। ਇੰਡੀਆ ਵਿੱਚ ਦੋ ਧਰਮਾਂ ਦੇ ਲੋਕ ਭਾਰੂ ਸਨ, ਇੱਕ ਹਿੰਦੂ ਧਰਮ ਅਤੇ ਦੂਜਾ ਮੁਸਲਮਾਨ ਧਰਮ ਦੇ ਲੋਕ। ਇਸ ਤੋਂ ਇਲਾਵਾ ਸਿੱਖ ਧਰਮ ਦੇ ਲੋਕ ਵੀ ਸਨ ਜੋ ਧਾਰਮਿਕ ਤੌਰ ਤੇ ਗੁਰਮੁਖੀ ਲਿੱਪੀ ਨਾਲ ਜੁੜੇ ਹੋਏ ਸਨ। ਸਿੱਖ ਰਾਜ ਵੇਲੇ ਪੰਜਾਬ ਦੀ ਰਾਜ ਭਾਸ਼ਾ ਫਾਰਸੀ ਸੀ ਜੋ ਅਰਬੀ ਲਿੱਪੀ ਵਿੱਚ ਲਿਖੀ ਜਾਂਦੀ ਸੀ, ਕਿਉਂਕਿ ਉਸ ਵੇਲੇ ਦੇਵਨਾਗਰੀ ਲਿੱਪੀ ਪੰਜਾਬ ਵਿੱਚ ਨਹੀ ਆਈ ਸੀ। ਸ਼੍ਰੀ ਹਰਬਲਭ ਜਿਹਨਾਂ ਦਾ ਮੇਲਾ ਜਲੰਧਰ ਵਿਖੇ ਲਗਦਾ ਹੈ, ਉਹਨਾਂ ਦੀਆਂ ਬੰਧਸ਼ਾਂ ਵੀ ਗੁਰਮੁਖੀ ਲਿੱਪੀ ਵਿੱਚ ਹੀ ਸਨ ਜਿਸ ਦਾ ਹਵਾਲਾ ਸਾਨੂੰ ਉਹਨਾਂ ਦੀਆਂ 1865 ਦੀਆਂ ਕੁਟੇਸ਼ਨਾਂ ਵਿੱਚੋਂ ਮਿਲਦਾ ਹੈ ਜੋ ਕਿ ਅੰਗਰੇਜ਼ੀ ਟ੍ਰਿਬਿਊਨ ਵਿੱਚ ਛਪ ਚੁੱਕੀਆ ਹਨ।
ਅੰਗਰੇਜ਼ਾ ਦੇ ਆਉਣ ਨਾਲ ਪੰਜਾਬ ਵਿੱਚ ਬੋਲੀ ਦਾ ਮਸਲਾ ਖੜਾ ਹੋ ਗਿਆ ਕਿ ਪੰਜਾਬ ਦੀ ਸਰਕਾਰੀ ਬੋਲੀ ਕਿਹੜੀ ਹੋਵੇ। ਪੰਜਾਬ ਵਿੱਚ ਮੁਸਲਮਾਨ ਭਰਾ ਬਹੁ-ਗਿਣਤੀ ਵਿੱਚ ਸਨ ਅਤੇ ਉਹ ਸਰ ਸਯਦ ਅਹਿਮਦ ਖਾਨ ਦੇ ਪ੍ਰਭਾਵ ਹੇਠ ਚੱਲੇ ਸਨ ਅਤੇ ਇਹਨਾਂ ਨੇ ਪ੍ਰਭਾਵ ਪੁਆ ਕੇ ਪੰਜਾਬੀ ਦੀ ਥਾਂ ਉਰਦੂ ਨੂੰ ਸਰਕਾਰੀ ਬੋਲੀ ਬਣਵਾ ਲਿਆ। ਉਰਦੂ ਜੋ ਕਿ ਯੂ.ਪੀ. ਦੀ ਖੜੀ ਬੋਲੀ ਹੈ ਜਿਸ ਦੀ ਲਿੱਪੀ ਅਰਬੀ ਹੈ ਅਤੇ ਭੁਲੇਖਾ ਪਾੳੇੁਣ ਲਾਈ ਮੁਸਲਮਾਨ ਭਰਾਵਾਂ ਨੇ ਸ਼ਾਹਮੁੱਖੀ ਲਿੱਪੀ ਦੀ ਕਲਪਨਾ ਕੀਤੀ।ਸ਼ਾਹਮੁੱਖੀ ਲਿੱਪੀ ਅਰਬੀ ਲਿੱਪੀ ਹੀ ਹੈ। ਇਸ ਤਰ੍ਹਾਂ ਇੱਥੋਂ ਹੀ ਅਰਬੀ ਅਤੇ ਨਾਗਰੀ ਲਿੱਪੀ ਦਾ ਟਕਰਾਅ ਸ਼ੁਰੂ ਹੋ ਗਿਆ। ਇੱਥੇ ਲਗਭਗ 800 ਵਰ੍ਹੇ ਫਾਰਸੀ ਸਰਕਾਰੀ ਬੋਲੀ ਰਹੀ ਹੈ ਅਤੇ ਜਿਸਦੀ ਲਿੱਪੀ ਅਰਬੀ ਰਹੀ।ਇੰਜ ਅਰਬੀ ਲਿੱਪੀ ਦਾ ਪੂਰੇ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਕੀਤਾ ਗਿਆ ਅਤੇ ਇਹ ਬਹੁਤੇ ਲੋਕਾਂ ਵਿੱਚ ਲਿੱਪੀ ਆ ਗਈ।ਹਿੰਦੂ, ਸਿੱਖ ਅਤੇ ਮੁਸਲਮਾਨ ਅਤੇ ਹਰੇਕ ਧਰਮ ਦੇ ਲੋਕ ਇਸ ਬਾਰੇ ਜਾਣਕਾਰੀ ਰੱਖਦੇ ਸਨ।ਅੰਗਰੇਜੀ ਰਾਜ ਵੇਲੇ ਹੀ ਅਰਬੀ ਅਤੇ ਦੇਵਨਾਗਰੀ ਦਾ ਟਕਰਾਆ ਸ਼ੁਰੂ ਹੋਇਆ ਕਿਉਂਕਿ ਅੰਗਰੇਜ਼ਾ ਕੋਲ ਆਪਣਾ ਧਰਮ, ਲਿੱਪੀ, ਬੋਲੀ ਅਤੇ ਸਭਿੱਆਚਾਰ ਸੀ। ਉਹਨਾਂ ਨੂੰ ਨਾਂ ਤਾਂ ਪਰਸ਼ੀਅਨ ਅਤੇ ਅਤੇ ਨਾ ਹੀ ਹਿੰਦੂਆ ਦੀ ਬੋਲੀ ਨਾਲ ਮਤਲਬ ਸੀ। ਅੰਗਰੇਜ਼ਾ ਨੇ ਪਰਸ਼ੀਅਨ ਨੂੰ ਹਟਾ ਕੇ ਅੰਗਰੇਜ਼ੀ ਨੂੰ ਲਾਗੂ ਕਰ ਦਿੱਤਾ। ਅੰਗਰੇਜੀ ਸਰਕਾਰੀ ਬੋਲੀ ਹੋਣ ਕਰਕੇ ਲੋਕਾਂ ਵਿੱਚ ਇਹ ਤਰਜ਼ੀਹੀ ਬੋਲੀ ਦਾ ਸਥਾਨ ਪ੍ਰਾਪਤ ਕਰ ਗਈ। ਅੰਗਰੇਜ਼ਾ ਦੇ ਰਾਜ ਵੇਲੇ ਮੁਸਲਮਾਨਾਂ ਅਤੇ ਹਿੰਦੂਆ ਵਿੱਚ ਹੋੜ ਲੱਗ ਗਈ ਕਿ ਕਿਹੜੀ ਲਿੱਪੀ ਧੋਮਨਿੳਨਟ ਰਹੇ। ਜੋਹਨ ਬੀਮ ਅਨੁਸਾਰ (ਆਰੀਅਨ ਕੰਮਪੈਰੀਟਿਵ ਗਰੈਮਰ) ਮੁਸਲਮਾਨਾਂ ਨੇ ਖੜੀ ਬੋਲੀ ਨੂੰ ਅਰਬੀ ਲਿੱਪੀ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਹਿੰਦੂਆ ਨੇ ਖੜੀ ਬੋਲੀ ਨੂੰ ਦੇਵਨਾਗਰੀ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ। ਅਣਵੰਡੇ ਇੰਡੀਆ ਵਿੱਚ ਹਿੰਦੂਆ ਦੀ ਬਹੁ ਗਿਣਤੀ ਸੀ ਜਿਹਨਾਂ ਨੇ ਨਾਗਰੀ ਪ੍ਰਚਾਰਨੀ ਸਭਾ ਬਣਾਈ ਤਾਂ ਕਿ ਮੁਸਲਮਾਨਾਂ ਦੀ ਅਰਬੀ ਲਿੱਪੀ ਨੂੰ ਟਾਕਰਾ ਦੇ ਸਕੇ ਅਤੇ ਹਿੰਦੀ ਨੂੰ Dominant ਕੀਤਾ ਜਾ ਸਕੇ। ਅਜਿਹਾ ਉਹ ਇੰਡੀਆ ਦੀ ਵੰਡ ਪਿੱਛੋਂ ਕਰਨ ਵਿੱਚ ਸਫਲ ਹੋਏ।ਜਦੋਂ ਸਾਡਾ ਸੰਵਿਧਾਨ ਬਣ ਰਿਹਾ ਸੀ ਤਾਂ ਉਦੋਂ ਸੰਪਰਕ ਭਾਸ਼ਾ ਦਾ ਮੁੱਦਾ ਵੀ ੳਠਿਆ। ਉਸ ਕਮੇਟੀ ਦਾ ਪ੍ਰਧਾਨ ਗਿ. ਗੁਰਮੁੱਖ ਸਿੰਘ ਮੁਸਾਫਿਰ ਸੀ। ਉਸ ਵੇਲੇ ਹਿੰਦੂਆ ਵਿੱਚ ਅੰਗਰੇਜੀ ਪੱਖੀ ਅਤੇ ਹਿੰਦੀ ਪੱਖੀ ਦੋ ਧੜੇ ਬਣੇ ਹੋਏ ਸਨ। ਗੁਰਮੁੱਖ ਸਿੰਘ ਮੁਸਾਫਿਰ ਕਮੇਟੀ ਪ੍ਰਦਾਨ ਨੇ ਉਸ ਵੇਲੇ ਹਿੰਦੀ ਦੇ ਪੱਖ ਵਿੱਚ ਵੋਟ ਪਾ ਦਿੱਤਾ ਅਤੇ ਇਸ ਤਰ੍ਹਾਂ ਹਿੰਦੀ ਸੰਪਰਕ ਭਾਸ਼ਾ ਬਣ ਗਈ। ਇੰਜ ਪੰਜਾਬੀ ਉੱਤੇ ਹਿੰਦੀ ਦੀ Dominancy ਸ਼ੁਰੂ ਹੋ ਗਈ। ਉਸ ਵੇਲੇ ਪੰਜਾਬੀ ਦੋ ਧੜਿਆ ਵਿੱਚ ਵੰਡੇ ਗਏ।ਅੱਜ ਵੀ ਅਸੀ ਦੇਖ ਸਕਦੇ ਹਾਂ ਜੇ ਪੰਜਾਬੀ ਭਾਸ਼ਾ ਦੇ ਨਾਂ ਤੇ ਨਾ ਵੰਡੇ ਜਾਂਦੇ ਤਾਂ ਉਸ ਵੇਲੇ 5 ਤੋਂ 10 ਲੱਖ ਪੰਜਾਬੀਆ ਦਾ ਕਤਲ਼ ਨਾ ਹੁੰਦਾ।
1947 ਦੀ ਵੰਡ ਪਿੱਛੋਂ ਪੰਜਾਬੀ ਬੋਲਦੇ ਇਲਾਕਿਆ ਦੇ ਲੋਕ ਪੰਜਾਬੀ ਸੂਬੇ ਦੀ ਅਲੱਗ ਮੰਗ ਸ਼ੁਰੂ ਕਰਨ ਲੱਗੇ। ਪੰਜਾਬੀ ਸੂਬਾ ਬਣਨ ਨਾਲ ਇੱਥੇ ਆਸ ਬੱਝ ਗਈ ਗਈ ਕਿ ਇੱਥੇ ਦੀ ਸਰਕਾਰੀ ਬੋਲੀ ਪੰਜਾਬੀ ਹੀ ਹੋਵੇਗੀ।ਅਜਿਹਾ ਸ. ਲਛਮਣ ਸਿੰਘ ਗਿੱਲ ਨੇ ਪੰਜਾਬੀ ਬੋਲੀ ਦਾ ਐਲਾਨ ਕਰਕੇ ਪੰਜਾਬੀ ਬੋਲੀ ਨੂੰ ਲਾਗੂ ਵੀ ਕੀਤਾ। ਇਸ ਪਿੱਛੋਂ ਆਉਣ ਵਾਲੀਆ ਸਰਕਾਰਾਂ ਨੇ ਪੰਜਾਬੀ ਤੇ ਕੋਈ ਜੋਰ ਨਹੀ ਦਿੱਤਾ। ਪੰਜਾਬੀ ਦੇ ਵੱਖਰੇ ਇਲਾਕੇ ਵਿੱਚ ਹੋਰ ਕਿਸਮ ਦੀਆਂ ਸਮੱਸਿਆਵਾਂ ਖੜੀਆ ਹੋ ਗਈਆ ਜਿਵੇਂ ਕਿ ਰਾਜਧਾਨੀ ਦਾ ਮਸਲਾ, ਡੈਮਾਂ ਦੀ ਸਮੱਸਿਆ ਅਤੇ ਪੰਜਾਬੀ ਬੋਲਦੇ ਇਲਾਕਿਆ ਦਾ ਬਾਹਰ ਰਹਿ ਜਾਣਾ। ਸਾਡੇ ਰਾਜਨੀਤਿਕ ਲੋਕ ਨਾ ਤਾਂ 1947 ਤੋਂ ਪਹਿਲਾ ਜਾਗੇ ਹੋਏ ਸਨ ਅਤੇ ਨਾ ਹੀ 1947 ਪਿੱਛੋਂ ਜਾਗੇ। ਜੇ ਇਹ ਲੋਕ ਸਿਆਣੇ ਹੁੰਦੇ ਤਾਂ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ ਨਾ ਹੁੰਦਾ ਅਤੇ ਸਿੱਖ ਕਤਲੇਆਮ ਨਾ ਹੁੰਦਾ ਅਤੇ ਨਾ ਹੀ ਡਮੀ ਸਰਕਾਰ ਦੁਆਰਾ ਪੰਜਾਬ ਲਈ ਲੜਨ ਵਾਲਿਆਂ ਜੁਝਾਰੂਆ ਦਾ ਸਫਾਇਆ ਹੁੰਦਾ।
ਗੌਰੀ ਸ਼ੰਕਰ ਓਜਾ ਨੇ ਇੱਕ ਕਿਤਾਬ ਲਿਖੀ ਜਿਸ ਦਾ ਨਾਮ ਹੈ-‘ਪ੍ਰਾਚੀਨ ਭਾਰਤੀ ਲਿੱਪੀ ਮਾਲਾ’ ਅਤੇ ਇਸ ਅਨੁਸਾਰ ਅਸ਼ੋਕ ਲਿੱਪੀ ਹੀ ਬ੍ਰਾਹਮੀ ਲਿੱਪੀ ਹੈ। ਇਸ ਤੋਂ ਪਤਾ ਲਗਦਾ ਹੈ ਕਿ ਗੌਰੀ ਸ਼ੰਕਰ ਓਜਾ ਨੂੰ ਸੰਸਕ੍ਰਿਤ ਦਾ ਤਾਂ ਗਿਆਨ ਸੀ ਪਰ ਪ੍ਰਕ੍ਰਿਤਾਂ ਦਾ ਗਿਆਨ ਨਹੀ ਸੀ। ਉੁਹਨਾਂ ਨੇ ਜੈਨੀ ਸੂਤਰ ਦਾ ਆਪਣੀ ਕਿਤਾਬ ਵਿੱਚ ਹਵਾਲਾ ਦਿੱਤਾ ਹੈ। ਜੇਕਰ ਉਹਨਾਂ ਨੂੰ ਪ੍ਰਕ੍ਰਿਤਾਂ ਦਾ ਗਿਆਨ ਹੁੰਦਾ ਤਾਂ ਉਹ ਬਾਂਬੀ ਨੂੰ ਬ੍ਰਾਹਮੀ ਨਾ ਕਹਿੰਦਾ। ਪ੍ਰਕ੍ਰਿਤਾਂ ਵਿੱਚ ਬ੍ਰਾਹਮਣ ਨੂੰ ਬਾਮਣ ਕਿਹਾ ਜਾਂਦਾ ਹੈ। ਬਾਂਬੀ ਇੱਕ ਲਿੱਪੀ ਹੈ ਜਦਕਿ ਬ੍ਰਾਹਮਣ ਇੱਕ ਬਰਾਦਰੀ ਹੈ।ਸੋ ਇਸ ਤਰ੍ਹਾਂ ਇਹ ਸਾਰਾ ਤਾਣਾ ਬਾਣਾ ਝੂਠ ਤੇ ਨਿਰਭਰ ਕਰਦਾ ਹੈ ਜਿਸਨੇ ਸਾਡੇ ਦੇਸੀ ਅਤੇ ਵਿਦੇਸ਼ੀ ਵਿਦਵਾਨਾਂ ਨੂੰ ਕੁਰਾਹੇ ਪਾਇਆ ਹੈ। ਉਸ ਨੇ ਇੱਕ ਕਿਤਾਬ ਦਾ ਹਵਾਲਾ ਵੀ ਦਿੱਤਾ ਹੈ ਜਿਸ ਦਾ ਨਾਮ ਲਲਿਤਵਿਸਤਾਰ ਹੈ ਅਤੇ ਇਸ ਵਿੱਚ ਲਿਖਿਆ ਹੋਇਆ ਹੈ ਕਿ ਇਹ ਕੋਈ ਬੋਧੀ ਅਤੇ ਸੰਸਕ੍ਰਿਤ ਵਿਦਵਾਨਾਂ ਰਾਹੀ ਲਿਖੀ ਹੋਈ ਹੈ ਜਿਸ ਵਿੱਚ ਕੋਈ 60 ਲਿੱਪੀਆ ਦਾ ਹਵਾਲਾ ਦਿੱਤਾ ਹੋਇਆ ਹੈ। ਇੱਥੋਂ ਉਸ ਥਿਊਰੀ ਦੀ ਸ਼ੁਰੂਆਤ ਹੋ ਜਾਂਦੀ ਹੈ ਕਿ ਇੱਕ ਲਿਪੀ ਤੋਂ ਹੀ ਅਨੇਕ ਲਿੱਪੀਆ ਪੈਦਾ ਹੋਈਆ ਹਨ। ਗੌਰੀ ਸ਼ੰਕਰ ਦੀ ਇਹ ਗੱਲ ਆਪਣੀ ਹੀ ਸਥਾਪਤ ਥਿਊਰੀ ਦੇ ਹੀ ਖਿਲਾਫ ਜਾਂਦੀ ਹੈ ਕਿ ਇਹ ਸਾਰੀਆ ਲਿੱਪੀਆ ਬ੍ਰਾਹਮੀ ਵਿੱਚੋਂ ਹੀ ਪੈਦਾ ਹੋਈਆ ਹਨ ਅਤੇ ਨਾਲ 60 ਲਿੱਪੀਆ ਦਾ ਹਵਾਲਾ ਵੀ ਦਿੰਦਾ ਹੈ।
ਡਾ. ਮੈਕਸ ਮੂਲਰ ਦੀ ਕਿਤਾਬ ‘The Language Science’ ਵਿੱਚ ਉਹ ਸੰਸਾਰ ਦੀਆਂ ਭਾਸ਼ਾਵਾਂ ਦਾ ਵਰਗੀਕਰਨ ਕਰਦਾ ਹੈ ਕਿ ਭਾਰਤ ਦੀਆਂ ਮਾਡਰਨ ਬੋਲੀਆ ਨੂੰ ਆਰੀਆ ਮੰਨਦਾ ਹੈ ਅਤੇ ਆਰੀਆ ਬੋਲੀ ਦਾ ਸਬੰਧ ਸੀਰੀਆ ਵਿੱਚ ਬੋੋਲਿਆ ਜਾਣਾ ਮੰਨਦਾ ਹੈ।
ਰੂਮੀਲਾ ਥਾਪਰ ਦੀ ਕਿਤਾਬ ‘Which of Us Are Aryan’ ਵਿੱਚ ਜ਼ਿਕਰ ਆਉਂਦਾ ਹੈ ਕਿ ਈਰਾਨੀ ਬਾਦਸ਼ਾਹ ‘ਐਰੀਆ’ ਸ਼ਬਦ ਦੀ ਵਰਤੋਂ ਕਰਦਾ ਹੈ। ਵਿਲੀਅਮ ਮੂਨੀਅਰ ਦੀ ਸੰਸਕ੍ਰਿਤ-ਇੰਗਲਿਸ਼ ਡਿਕਸ਼ਨਰੀ ਅਨੁਸਾਰ ਆਰੀਆ ਇੱਕ ਕਬੀਲਾ (Tribe) ਵੀ ਹੈ ਅਤੇ ਇੱਕ ਬੋਲੀ ਵੀ ਹੈ। ਇੰਜ ਇੱਥੇ ਰੂਮੀਲਾ ਥਾਪਰ ਅਤੇ ਉਸ ਦੇ ਸਾਥੀਆ ਦਾ ਖੰਡਨ ਹੋ ਜਾਂਦਾ ਹੈ ਕਿ ਆਰੀਆ ਬੋਲੀ ਹੀ ਨਹੀ ਸਗੋਂ ਆਰੀਆ ਇੱਕ ਕਬੀਲਾ (Tribe) ਵੀ ਹੈ। ਮੈਕਸ ਮੂਲ਼ਰ ਨੇ ਸੰਸਾਰ ਦੇ ਕਈ ਭਾਸ਼ਾਵਾਂ ਦੇ ਗਰੁੱਪਾਂ ਦਾ ਜ਼ਿਕਰ ਕੀਤਾ ਹੈ ਜਿਵੇਂ ਕਿ ਸੈਮਟਿਕ, ਆਰੀਆ, ਸੀਥੀਅਨ, ਤੁਰਕੀ, ਮੰਗੋਲਾਇਡ, ਦ੍ਰਾਵਿੜੀਅਨ, ਅਤੇ ਮੁੰਡਾ ਫੈਮਲੀ ਆਦਿ ਅਤੇ ਨਾਲ ਇਹ ਵੀ ਦੱਸਦਾ ਹੈ ਕਿ ਸੰਸਾਰ ਦੇ ਕਈ Language Group ਅਜੇ ਤੱਕ ਨਹੀ ਬਣ ਸਕੇ।
‘A Grammar Of The Khassi language’ ਦੇ ਕਰਤਾ Rev. H. Roberts ਨੇ ਮੈਕਸ ਮੂਲਰ ਦੀ ਥਿਊਰੀ ਦੇ ਵਿਰੁੱਧ ਲਿਖਿਆ ਹੈ ਕਿ ਖਾਸਾ ਬੋਲੀ ਤੁਰਾਨੀ ਗਰੁੱਪ ਨਹੀ ਕਿਉਂਕਿ ਖਾਸਾ ਬੋਲੀ ਦਾ ਗਰੈਮੈਟਿਕ ਢਾਂਚਾ ਤੁਰਾਨੀ ਬੋਲੀ ਦੇ ਢਾਂਚੇ ਨਾਲ ਮੇਲ਼ ਨਹੀ ਖਾਂਦਾ ਹੈ। ਇੰਜ ਉਹ ਮੈਕਸ ਮੂਲਰ ਦੇ ਖਾਸਾ ਬੋਲੀ ਨੂੰ ਤੁਰਾਨੀ ਗਰੁੱਪ ਵਿੱਚ ਸ਼ਾਮਿਲ ਕਰਨ ਦਾ ਵਿਰੋਧ ਕਰਦਾ ਹੈ।
ਜੋਹਨ ਬੀਮ ਦੀ ਕਿਤਾਬ ‘Aryan Comparative Grammar’ ਸੱਤਾਂ ਬੋਲੀਆ ਨੂੰ ਆਰੀਆ ਮੰਨਦਾ ਹੈ ਜਿਵੇਂ-ਉੜੀਆ, ਬੰਗਲਾ, ਮਰਾਠੀ, ਉਰਦੂ, ਗੁਜਰਾਤੀ, ਸਿੰਧੀ ਅਤੇ ਪੰਜਾਬੀ।ਇਹਨਾਂ ਸੱਤਾਂ ਬੋਲੀਆ ਦੇ ਗਰੈਮੈਟਿਕ ਢਾਂਚੇ ਤਾਂ ਆਪਸ ਵਿੱਚ ਮਿਲਦੇ ਨਹੀ ਕਿਉਂਕਿ ਬੋਲੀ ਨੂੰ ਪਰਖਣ ਦਾ ਨਮੂਨਾ ਗਰੈਮਰ ਹੀ ਹੁੰਦਾ ਹੈ ਨਾ ਕਿ ਸ਼ਬਦਾਵਲੀ (Vocabulary) ।
Archaeology ਦੀ ਰਿਪੋਰਟ ਅਨੁਸਾਰ ਜੋ ਜੋਹਨ ਮਾਰਸ਼ਲ ਨੇ 1927 ਵਿੱਚ ਪੇਸ਼ ਕੀਤੀ ਸੀ, ਵਿੱਚ ਕਹਿੰਦਾ ਹੈ ਕਿ ਜਿਹੜੀਆਂ ਹੜੱਪਾਂ ਅਤੇ ਮੋਹੰਜੋਦਾੜੋ ਵਿੱਚ Antiquity ਮਿਲੀਆ ਹਨ ਉਹ ਬਿਲਕੁੱਲ ਹੀ ਅਲੱਗ ਹਨ ਅਤੇ ਇਥੋ ਦੀ ਸੱਭਿਅਤਾ ਵੀ ਬਿਲਕੁੱਲ ਹੀ ਅਲੱਗ ਹੈ। ਇੱਥੋ ਪ੍ਰਾਪਤ ਲਿੱਪੀ ਵੀ ਸੰਸਾਰ ਦੀ ਸੱਭ ਤੋਂ ਪੁਰਾਣੀ ਲਿੱਪੀ ਹੈ ਜੋ ਕਿ ਅਜੇ ਤੱਕ ਵੀ ਸੰਸਾਰ ਵਿੱਚ ਬੁਝਾਰਤ ਬਣੀ ਹੋਈ ਹੈ।ਮੈਕਸ ਮੂਲਰ ਦੀ ਥਿਊਰੀ ਦਾ ਖੰਡਨ ਤਾਂ ਉਸ ਦਾ ਉਸਤਾਦ ਪ੍ਰੋ. ਬੱਪ ਹੀ ਕਰ ਦਿੰਦਾ ਹੈ ਕਿ ੀ IndoAryan language Group ਦੀ ਗ੍ਰੀਕ , ਸੰਸਕ੍ਰਿਤ ਅਤੇ ਲੈਟਿਨ ਨਾਲ ਕੋਈ ਵੀ ਫਹੋਨੋਲੋਗੇ ਸਾਂਝੀ ਨਹੀ ਹੈ ਅਤੇ ਗਰੈਮੈਟਿਕ ਢਾਂਚਾ ਵੀ ਵਖਰਾ-ਵਖਰਾ ਹੈ। ਸੋ ਇਸ ਤਰਾਂ ਮੈਕਸ ਮੂਲਰ ਦੀ Indo-Aryan ਥਿਊਰੀ ਵੀ ਫੇਲ ਹੋ ਜਾਂਦੀ ਹੈ। ਇਸ ਤੋਂ ਪਹਿਲਾ ਸੰਸਾਰ ਦੇ ਸਾਰੇ ਵਿਦਵਾਨ ਇਹੋ ਹੀ ਮੰਨਦੇ ਸਨ ਕਿ ਆਰੀਆ ਸੱਭਿਅਤਾ ਹੀ Indian Sub-Continent ਦੀ ਸੱਭਿਅਤਾ ਹੈ। ਜਦਕਿ Archaeology ਦੀ ਨਵੀਂ ਖੋਜ ਅਨੁਸਾਰ ਹੜੱਪਾ ਅਤੇ ਆਰੀਆ ਲੋਕਾ ਦਾ ਆਪਸ ਵਿੱਚ D.N.A ਵੀ ਨਹੀ ਮਿਲਦਾ ਹੈ। ਇਸ ਤਰ੍ਹਾਂ ਜੋਹਨ ਮਾਰਸ਼ਲ ਦੀ ਰਿਪੋਰਟ ਸਹੀ ਸਾਬਤ ਹੋ ਜਾਂਦੀ ਕਿ ਹੜੱਪੇ ਦੇ ਲੋਕ ਹੀ Indian Sub-Continent ਦੇ ਜੱਦੀ ਲੋਕ ਹਨ ਨਾ ਕਿ ਆਰੀਆ। ਹਰਿਆਣੇ ਦੇ ਪਿੰਡ ਰਾਖੀਗੜੀ ਦੀ ਪੁਟਾਈ ਅਨੁਸਾਰ ਦੱਸਿਆ ਗਿਆ ਹੈ ਕਿ ਇਹ ਵੀ ਹੜੱਪੇ ਦੀ ਸੱਭਿਅਤਾ ਅੰਦਰ ਹੀ ਆਉਂਦਾ ਹੈ। ਰਾਖੀਗੜੀ ਤੋਂ ਜੋ ਪਿੰਜਰ ਮਿਲੇ ਹਨ ਉਸਦੀ D.N.A ਰਿਪੋਰਟ ਅਜੇ ਤੱਕ ਜਾਰੀ ਨਹੀ ਹੋਈ ਹੈ।
ਸਾਡੇ ਮੌਜੂਦਾ ਸੈਂਟਰਲ ਲੀਡਰ ਅਤੇ ਸਾਬਕਾ ਲੀਡਰਾਂ ਦਾ ਵੀ ਇਹੀ ਮੰਨਣਾ ਹੈ ਕਿ ਸੰਸਕ੍ਰਿਤ ਵਿੱਚੋਂ ਹੀ ਸਾਰੀਆ ਦੇਸੀ ਭਾਸ਼ਾਵਾਂ ਨਿਕਲੀਆ ਹਨ ਜੋ ਕਿ ਬਿਲਕੁੱਲ ਹੀ ਤੱਥਹੀਣ ਹਨ ਅਤੇ ਗਰੈਮਰਹੀਣ ਹਨ।ਇਸ ਵਿੱਚ ਰਾਜਨੀਤੀ Strategy ਦਾ ਦਾਅ ਪੇਚ ਤਾਂ ਹੋ ਸਕਦਾ ਹੈ ਪਰ ਸੱਚ ਨਹੀ।
1858 ਵਿੱਚ Indian Antiquity ਵਿੱਚ ਲਿਖਿਆ ਹੈ ਕਿ ਜਦ ਆਰੀਆਂ ਭਾਰਤ ਵਿੱਚ ਦਾਖਲ ਹੋਏ ਤਾਂ ਆਰੀਆ ਦੇਸੀਆ ਦੇ ਮੁਕਾਬਲੇ ਕਾਫੀ ਨਿਗੁਣੀ ਗਿਣਤੀ ਵਿੱਚ ਸਨ।ਹਮੇਸ਼ਾ ਹੀ ਇਹ ਹੁੰਦਾ ਆ ਰਿਹਾ ਹੈ ਕਿ ਬਾਹਰਲੇ ਧੜਵਈ ਘੱਟ ਗਿਣਤੀ ਵਿੱਚ ਹੁੰਦੇ ਸਨ ਜਦਕਿ ਜਿਹਨਾਂ ਉਪਰ ਰਾਜ ਕੀਤਾ ਉਹ ਹਮੇਸ਼ਾ ਹੀ ਬਹੁ ਗਿਣਤੀ ਵਿੱਚ ਹੁੰਦੇ ਸਨ।ਮੌਜੂਦਾ ਸਰਕਾਰ ਅਤੇ ਇਸ ਤੋਂ ਪਹਿਲਾ 2014 ਦੀ ਸਂੈਟਰ ਸਰਕਾਰ ਬਹੁ ਗਿਣਤੀ ਦੀ ਸਫਬੰਦੀ (Polarization) ਕਰਕੇ ਹੀ ਹੌਂਦ ਵਿੱਚ ਆਈ ਹੈ।ਇਹਨਾਂ ਦਾ ਵਿਚਾਰ ਰਿਹਾ ਹੈ ਕਿ ਇੱਥੇ ਦੇ ਲੋਕਾ ਦਾ ਆਰੀਆਨਾਈਜੇਸ਼ਨ (Aryanization) ਕੀਤਾ ਜਾਵੇ। ਸ਼ਬਦ ਹਿੰਦੂ ਨਾਲ ਅਲੱਗ ਅਲੱਗ ਫਿਰਕੇ ਦੇ ਲੋਕ ਇਕੱਠੇ ਹੋ ਜਾਂਦੇ ਹਨ। ਜਦਕਿ ਹਿੰਦੂ ਸ਼ਬਦ ਅਰਬੀ ਬੋਲੀ ਦਾ ਸ਼ਬਦ ਹੈ।ਕਈਆ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਬਹੁ ਗਿਣਤੀ ਨੂੰ ਆਰੀਆਨਾਈਜੇਸ਼ਨ ਵਿੱਚ ਪਰੋ ਦਿੱਤਾ ਜਾਵੇ ਅਤੇ ਰਾਜਨੀਤਿਕ ਲਾਭ ਪ੍ਰਾਪਤ ਕੀਤਾ ਜਾਵੇ। ਇੱਥੋਂ ਦੇ ਲੋਕਾਂ ਦਾ ਆਰੀਆ ਹੋਣ ਦਾ ਮਤਲਬ ਹੈ ਕਿ ਇੱਥੋ ਦਾ ਕੋਈ ਵੀ ਜੱਦੀ ਨਹੀ। ਮੈਕਸ ਮੂਲਰ ਸੰਸਕ੍ਰਿਤ ਨੂੰ ਧੲੳਦ ਲ਼ੳਨਗੁੳਗੲ ਕਹਿੰਦਾ ਹੈ।ਇਸ ਤੋਂ ਪਤਾ ਚਲਦਾ ਹੈ ਕਿ ਸਾਡੀ ਥਿਊਰੀ ਵਿੱਚ ਵਜ਼ਨ ਲਗਦਾ ਹੈ ਕਿ ਆਰੀਆ ਜਿਹੜੇ ਭਾਰਤ ਵਿੱਚ ਆਏ ਸਨ, ਬਹੁ ਘੱਟ ਗਿਣਤੀ ਵਿੱਚ ਸਨ ਜਿਹੜੇ ਭਾਰਤੀਆ ਵਿੱਚ ਰਚ ਗਏ ਹਨ ਅਤੇ ਆਪਣੀ ਬੋਲੀ ਵੀ ਗੁਆ ਬੈਠੇ ਅਤੇ ਖਤਮ ਹੋ ਗਏ ਹਨ। ਵਰਣ ਵਿਵਸਥਾ ਵੀ ਆਰੀਆ ਦੀ ਹੀ ਦੇਣ ਸੀ ਜਿਸ ਨੇ ਸਮਾਜ ਨੂੰ ਇੱਕ ਜੁੱਟ ਨਹੀ ਹੋਣ ਦਿੱਤਾ ਅਤੇ ਆਪਣੇ ਵਖਰੇਂਵੇ ਦਾ ਕਾਰਣ ਬਣੀ।
‘Punjab Casts’ ਦੇ ਕਰਤਾ Denzil Ibbetson ਦੇ ਅਨੁਸਾਰ Bruhi Language ਤੁਰਾਨੀ ਬੋਲੀ ਹੈ ਨਾ ਕਿ ਦ੍ਰਾਵਿੜੀਅਨ। ਅਸੀ ਦੇਖਿਆ ਹੈ ਕਿ ਭਰੁਹi ਬੋਲੀ ਤੇ ਪੰਜਾਬੀ ਦਾ ਕਾਫੀ ਪ੍ਰਭਾਵ ਹੈ। Caldwell ਆਪਣੀ ਕਿਤਾਬ ‘South Indian language’ ਵਿੱਚ Bruhi ਬੋਲੀ ਨੂੰ ਦ੍ਰਾਵਿੜੀਅਨ ਬੋਲੀ ਕਹਿੰਦਾ ਹੈ। ਜੇ ਅਸੀ Denzil ਦੀ ਗੱਲ ਮੰਨ ਲੈਂਦੇ ਹਾਂ ਤਾਂ Bruhi ਬੋਲੀ ਦ੍ਰਾਵਿੜੀਅਨ ਨਹੀ ਸਗੋਂ ਪੰਜਾਬੀ ਅਸਰ ਵਾਲੀ ਤੁਰਾਨੀ ਬੋਲੀ ਹੈ। ਗਾਂਧੀਵਾਦੀ ਵਿਦਵਾਨ ਵਿਨੋਭਾ ਭਾਬੇ ਜਦੋਂ ਜਿਊਂਦਾ ਸੀ ਅਖਬਾਰਾ ਵਿੱਚ ਬਿਆਨ ਦਿੱਤਾ ਸੀ ਕਿ ਭਾਰਤ ਦੀ ਸੰਪਰਕ ਲਿੱਪੀ ਇੱਕੋ ਹੀ ਹੋਣੀ ਚਾਹੀਦੀ ਹੈ ਤਾਂ ਕਿ ਵੱਖੋ-ਵੱਖਰੀਆ ਬੋਲੀਆਂ ਨਾਲ ਤਾਲਮੇਲ਼ ਬਣਾਇਆ ਜਾ ਸਕੇ। ਸੰਵਿਧਾਨ ਘੜਣੀ ਸਭਾ ਨੇ 14 ਬੋਲੀਆ ਨੂੰ ਉਸ ਵੇਲੇ ਨੈਸ਼ਨਲ ਬੋਲੀਆ ਮੰਂਨੀਆ ਅਤੇ ਸੰਵਿਧਾਨ ਨੂੰ Secular ਦਿੱਖ ਦਿੱਤੀ। ਵਿਨੋਭਾ ਭਾਬੇ ਦਾ ਉਕਤ ਦਾ ਬਿਆਨ Secularism ਅਤੇ Federalism ਦਾ ਵਿਰੋਧ ਹੈ। ਜੇ ਅਸੀ ਸਾਰੇ ਇੰਡੀਅਨ ਵਾਸੀਆਂ ਨੂੰ ਇਕ ਜੁੱਟ ਹੋਣਾ ਮੰਨਦੇ ਹਾਂ ਤਾਂ ਅਸੀ ਉਹਨਾਂ ਦੀਆਂ ਵੱਖੋ-ਵੱਖਰੀਆਂ ਬੋਲੀਆਂ ਅਤੇ ਲਿੱਪੀਆਂ ਦਾ ਵਿਰੋਧ ਕਿਉਂ ਕਰਦੇ ਹਾਂ। ਸੋ ਇਹ ਇੱਕ ਆਰੀਆਨਾਈਜੇਸ਼ਨ (Aryanization) ਦੀ ਪਾਲਿਸੀ ਹੀ ਲਗਦੀ ਹੈ।
ਸ. ਨਾਜ਼ਰ ਸਿੰਘ
ਲੁਧਿਆਣਾ।
(Telephone number.)— 0161-2632136