ਸਾਊਥਾਲ ਦੀ ਕੌਾਸਲ ਈਲਿੰਗ ਦੇ ਹਲਕੇ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਵੱਡਾ ਵਾਧਾ

ਲੰਡਨ,  (ਰਾਜਵੀਰ ਸਮਰਾ) (ਸਮਾਜ ਵੀਕਲੀ) – ਯੂ.ਕੇ ਚ ਸਾਊਥਾਲ ਦੀ ਕੌਾਸਲ ਈਲਿੰਗ ਦੇ ਹਲਕੇ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਵੱਡਾ ਵਾਧਾ ਹੋਇਆ ਹੈ | 17 ਤੋਂ 23 ਅਗਸਤ ਤੱਕ ਦੇ ਈਲਿੰਗ ਹਲਕੇ ‘ਚ 71 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ 23 ਅਗਸਤ ਤੱਕ ਕੁੱਲ 1781 ਮਾਮਲੇ ਸਾਹਮਣੇ ਆਏ ਹਨ |

ਲੰਡਨ ‘ਚ ਉਕਤ ਤਾਰੀਖ਼ ਤੱਕ 38,529 ਪ੍ਰਭਾਵਿਤ ਮਾਮਲੇ ਸਾਹਮਣੇ ਆਏ ਹਨ ਅਤੇ ਪਾਜ਼ੀਟਿਵ ਦਰ 429.9 ਹੈ | ਇੰਗਲੈਂਡ ‘ਚ 23 ਅਗਸਤ ਤੱਕ 283,990 ਅੰਕੜੇ ਸਾਹਮਣੇ ਆਏ ਅਤੇ ਔਸਤਨ ਦਰ 504.5 ਹੈ | ਜਿਸ ਅਨੁਸਾਰ ਈਲਿੰਗ ਹਲਕੇ ਦੀ ਲੰਡਨ ਅਤੇ ਇੰਗਲੈਂਡ ਦੀ ਦਰ ਤੋਂ ਵੱਧ ਜਾਣ ਕਰਕੇ ਚਿੰਤਾ ਦਾ ਵਿਸ਼ਾ ਬਣ ਗਈ ਹੈ | ਕੌਾਸਲ ਲੀਡਰ ਜੂਲੀਅਨ ਬੈੱਲ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਈਲਿੰਗ ਕੌਾਸਲ ‘ਚ ਕੋਰੋਨਾ ਦੇ ਮਾਮਲੇ ਮੁੜ ਵਧੇ, ਇਲਾਕੇ ਦੀ ਔਸਤਨ ਦਰ ਲੰਡਨ ਅਤੇ ਇੰਗਲੈਂਡ ਦੀ ਕੋਰੋਨਾ ਪਾਜ਼ੀਟਿਵ ਦਰ ਤੋਂ ਵਧਣਾ ਹੋਰ ਵੀ ਚਿੰਤਾ ਦਾ ਵਿਸ਼ਾ ਹਨ |

ਜਿਸ ਲਈ ਲੋਕਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ | ਐਮ.ਪੀ. ਵਰਿੰਦਰ ਸ਼ਰਮਾ ਨੇ ਵੀ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਨੂੰ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖਣ ਲਈ ਸਹਿਯੋਗ ਕਰਨ, ਸਿਹਤ ਮਾਹਿਰਾਂ ਅਤੇ ਸਰਕਾਰ ਵਲੋਂ ਚਿਹਰਾ ਢੱਕਣ, ਸਾਫ਼ ਸਫ਼ਾਈ ਦਾ ਖ਼ਿਆਲ ਰੱਖਣ ਅਤੇ ਲੋੜ ਪੈਣ ‘ਤੇ ਐਨ.ਐੱਚ.ਐਸ. ਦੀ ਮਦਦ ਲੈਣ ਲਈ ਕਿਹਾ ਹੈ | ਇਸ ਤੋਂ ਇਲਾਵਾ ਲੰਡਨ ਪੁਲਿਸ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 10 ਹਜ਼ਾਰ ਪੌਾਡ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ | ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਇੰਗਲੈਂਡ ‘ਚ ਕੋਰੋਨਾ ਮਾਮਲੇ ਮੁੜ ਵਧਣੇ ਸ਼ੁਰੂ ਹੋਏ ਹਨ | ਬੀਤੇ ਕੱਲ੍ਹ 1276 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਯੂ. ਕੇ. ਵਿਚ ਪ੍ਰਭਾਵਿਤ ਮਾਮਲਿਆਂ ਦੀ ਗਿਣਤੀ 331644 ਤੱਕ ਪਹੁੰਚ ਗਈ ਹੈ, ਜਦਕਿ ਹੁਣ ਤੱਕ 41486 ਲੋਕਾਂ ਦੀ ਮੌਤ ਹੋ ਚੁੱਕੀ

Previous articleਜਦ ਲਾਹੌਰ ਰੇਡੀਉ ਦਾ ਦੇਸ਼ ਪੰਜਾਬ ਪਰੋਗਰਾਮ ਅਕਾਲੀਆਂ ਦੀਆਂ ਮੰਗਾਂ ਬਾਰੇ ਪਰਚਾਰ ਕਰਦਾ ਰਿਹਾ-ਸਤਨਾਮ ਸਿੰਘ ਚਾਹਲ
Next articleਕੋਵਿਡ 19 ਸੈਪਲਿੰਗ ਬਨਾਮ ਲੋਕਾਂ ਦਾ ਵਿਰੋਧ