ਲੰਡਨ- (ਸਮਰਾ ) ਮਿੰਨੀ ਪੰਜਾਬ ਦੇ ਨਾ ਨਾਲ ਜਾਣੇ ਜਾਂਦੇ ਲੰਡਨ ਦੇ ਸ਼ਹਿਰ ਸਾਊਥਾਲ ਵਿਚ ਗੋਲਡਨ ਵਿਰਸਾ ਯੂ.ਕੇ ਵੱਲੋ ਜਸ਼ਨ-ਏ -ਵਿਸਾਖੀ 2019 ਦਾ ਸਮਾਗਮ ਧੂਮ- ਧਾਮ ਨਾਲ ਕਰਵਾਇਆ ਗਿਆ |ਪੰਜਾਬ ਦੇ ਅਮੀਰ ਵਿਰਸੇ ਦੀ ਖਾਸ ਨਿਸ਼ਾਨੀ ਵਿਸਾਖੀ ਤਿਉਹਾਰ ਨੂੰ ਉਤਸ਼ਾਹ ਨਾਲ ਮਨਾਉਂਦਿਆਂ ਲੰਡਨ (ਸਾਊਥਾਲ) ‘ਚ ਵਸਦੇ ਪੰਜਾਬੀ ਭਾਈਚਾਰੇ ਦੇ ਹਰੇਕ ਵਰਗ ਵੱਲੋ ਉਕਤ ਸਮਾਗਮ ਚ ਸ਼ਿਰਕਤ ਕੀਤੀ ਗਈ ਤੇ ਦਲਜੀਤ ਅਟਵਾਲ ਦੇ ਢੋਲ ਦੀ ਤਾਲ ਤੇ ਨੱਚ ਟੱਪ ਕੇ ਖੂਬ ਭੰਗੜੇ ਪਾਏ| ਮੇਲੇ ਦੇ ਪ੍ਰਮੁੱਖ ਪ੍ਰਬੰਧਕ ਜੋਗਾ ਸਿੰਘ ਢਡਵਾੜ, ਰਾਜਵੀਰ ਸਮਰਾ, ਰਣਜੀਤ ਵੜੈਚ , ਸੋਨਾ ਗਿੱਲ , ਟੀ ਜਿੰਦਰ , ਬਲਵਿੰਦਰ ਸਿੰਘ ਰੰਧਾਵਾ ,ਭਿੰਦਾ ਸੋਹੀ ,ਸੋਨੂੰ ਥਿੰਦ ,ਹਰਜਿੰਦਰ ਕੌਰ ਗਰੇਵਾਲ ਆਦਿ ਦੀ ਦੇਖ ਰੇਖ ਹੇਠ ਆਯੋਜਿਤ ਉਕਤ ਪ੍ਰਭਾਵਸ਼ਾਲੀ ਸਮਾਗਮ ਚ ਕੌਸਲਰ ਜਗਜੀਤ ਸਿੰਘ, ਕੌਂਸਲਰ ਰਾਜੂ ਸੰਸਾਰਪੁਰੀ ,ਰੂਪ ਦਵਿੰਦਰ ਕੌਰ ,ਪ੍ਰੀਤਮ ਗਰੇਵਾਲ ,ਕੇਵਲ ਪੁਲਸੀਆ ,ਜਸਪਾਲ ਥਿੰਦ ,ਬਲਜਿੰਦਰ ਜੈਨਪੁਰੀਆ ਆਦਿ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ| ਜਿਨ੍ਹਾਂ ਵਿਸਾਖੀ ਦੇ ਤਿਓਹਾਰ ਬਾਰੇ ਗੱਲ ਕਰਦਿਆਂ ਵਿਸਾਖੀ ਦੇ ਸਮਾਜਕ ,ਧਾਰਮਿਕ ਤੇ ਵਿਰਾਸਤੀ ਪੱਖ ਨੂੰ ਵਿਸਥਾਰ ਨਾਲ ਉਭਾਰਿਆ|
ਮੰਚ ਸੰਚਾਲਕ ਮੋਹਨਜੀਤ ਬਸਰਾ ਨੇ ਸ਼ਾਇਰਾਨਾ ਅੰਦਾਜ ਚ ਮੰਚ ਸੰਚਾਲਨ ਦੀਆ ਜਿੰਮੇਵਾਰੀਆਂ ਨਿਭਾੲੀਆ| ਮੁੱਖ ਮਹਿਮਾਨ ਵਜੋਂ ਸਮਾਗਮ ਚ ਪਹੁੰਚੇ ਐਮ.ਪੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਗੋਲਡਨ ਵਿਰਸਾ ਯੂ.ਕੇ ਵੱਲੋ ਸਮੇ ਸਮੇ ਤੇ ਪੰਜਾਬ ਦੇ ਅਮੀਰ ਵਿਰਸੇ ਨਾਲ ਸਬੰਧਿਤ ਰੰਗਾਰੰਗ ਪ੍ਰੋਗਰਾਮ ਕਰਵਾ ਕੇ ਪੰਜਾਬ,ਪੰਜਾਬੀ ਤੇ ਪੰਜਾਬੀਅਤ ਨੂੰ ਵਿਦੇਸ਼ੀ ਧਰਤੀ ਤੇ ਜਿਉਂਦਾ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ| ਜਿਸ ਕਰਕੇ ਗੋਲਡਨ ਵਿਰਸਾ ਯੂ.ਕੇ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ |ਸਮਾਗਮ ਚ ਪਹੁੰਚੇ ਕਲਾਕਾਰਾਂ ,ਪ੍ਰਮੋਟਰਾਂ,ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੂੰ ਯਾਦ ਚਿੰਨ ਨਾਲ ਸਨਮਾਨਿਤ ਕਰਨ ਉਪਰੰਤ ਗੋਲਡਨ ਵਿਰਸਾ ਯੂ.ਕੇ ਦੇ ਡਾਇਰੈਕਟਰ ਰਾਜਵੀਰ ਸਮਰਾ ਨੇ ਹਾਜਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੋਲਡਨ ਵਿਰਸਾ ਯੂ.ਕੇ ਵੱਲੋ ਜਿੱਥੇ ਧਾਰਮਿਕ,ਸੱਭਿਆਚਾਰਕ ਤੇ ਵਿਰਾਸਤੀ ਸਮਾਗਮ ਕਰਵਾਏ ਜਾਂਦੇ ਹਨ ਉੱਥੇ ਸਮਾਜ ਸੇਵਾ ਦੇ ਕੰਮਾਂ ਚ ਯੋਗਦਾਨ ਪਾਉਂਦਿਆ ਰੋਕੋ ਕੈਂਸਰ ਸੰਸਥਾ ਦੇ ਸਹਿਯੋਗ ਨਾਲ ਪੰਜਾਬ ਦੇ ਪਿੰਡਾਂ ਵਿਚ ਸਮੇ ਸਮੇ ਤੇ ਕੈਂਸਰ ਯਾਗਰੁਕਤਾ ਕੈਂਪ ਵੀ ਲਗਾਏ ਜਾਂਦੇ ਹਨ |ਓਹਨਾ ਵਿਸਾਖੀ ਮੇਲੇ ਨੂੰ ਸਫਲ ਬਣਾਉਣ ਲਈ ਲੰਡਨ ਵਸਦੇ ਪੰਜਾਬੀਆਂ ਵੱਲੋ ਸਹਿਯੋਗ ਦੇਣ ਲਈ ਧੰਨਵਾਦ ਕੀਤਾ|