ਸ਼ਾਨ- ਏ- ਦੁਆਬਾ ਇੰਸੀਚਿਊਟ ਦੀਆਂ ਲੜਕੀਆਂ ਨੇ ਚੰਗੇ ਗੀਤ ਸੁਣਨ ਲਈ ਕੀਤਾ ਪ੍ਰੇਰਿਤ

ਹਰਿਆਣਾ /ਸ਼ਾਮ ਚੁਰਾਸੀ (ਕੁਲਦੀਪ ਚੁੰਬਰ ) (ਸਮਾਜ ਵੀਕਲੀ)- ਸ਼ਾਨ-ਏ ਦੁਆਬਾ ਬਖਸ਼ਣ ਟਰੇਨਿੰਗ ਇੰਸਟੀਚਿਊਟ ਪਹਾੜੀ ਹੇਠ ਹਰਿਆਣਾ ਦੀਆਂ ਬਿਊਟੀਸ਼ਨ, ਫ਼ੈਸ਼ਨ ਡਿਜਾਇਨਿੰਗ ਤੇ ਕੰਪਿਊਟਰ ਵਿਭਾਗ ਦੀਆਂ ਲੜਕੀਆਂ ਵੱਲੋਂ ਇਕ ਸੈਮੀਨਾਰ “ਚੰਗੇ ਗੀਤ ਸੁਣੋ ਅਤੇ ਗੀਤਾਂ ਵਿੱਚ ਲੜਕੀਆਂ ਦਾ ਸਨਮਾਨ ਕਰੋ”ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇਸ ਇੰਸੀਚਿਊਟ ਦੀ ਪ੍ਰਿੰਸੀਪਲ ਰਜਿੰਦਰ ਕੌਰ ਦੁਸਾਂਝ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਬਹੁਤ ਸਾਰੇ ਗਾਇਕ ਲੜਕੀਆਂ ਨੂੰ ਗੀਤਾਂ ਵਿੱਚ ਅਸ਼ਲੀਲਤਾ ਰਾਹੀਂ ਪੇਸ਼ ਕਰਦੇ ਹਨ ਜੋ ਕਿ ਸਾਡੇ ਸਮਾਜ ਲੜਕੀਆਂ ਨੂੰ ਨੀਵਾਂ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਔਰਤ ਜਗਤ ਜਨਣੀ ਹੈ ਉਨ੍ਹਾਂ ਨੂੰ ਸਮਾਜ ਵਿਚ ਬਣਦਾ ਸਨਮਾਨ ਮਿਲਣਾ ਚਾਹੀਦਾ ਹੈ ਉਨ੍ਹਾਂ ਗਾਇਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੰਗੇ ਗੀਤ ਗਾਉਣ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੰਗੇ ਗੀਤ ਸੁਣਨ। ਇਸ ਮੌਕੇ ਤੇ ਬਿਊਟੀ ਟੀਚਰ ਸ਼ਰਨਜੀਤ ਕੌਰ , ਫੈਸ਼ਨ ਡਿਜ਼ਾਈਨ ਫੀਚਰ ਲਖਵਿੰਦਰ ਕੌਰ ,ਕੰਪਿਊਟਰ ਟੀਚਰ ਨਗੀਤਾ, ਜਸਪ੍ਰੀਤ ਕੌਰ, ਮਮਤਾ, ਦਿਕਸ਼ਾ ,ਸਿਮਰਨ ,ਹਰਪ੍ਰੀਤ ਕੌਰ, ਸਰਬਜੀਤ ਕੌਰ ,ਕਰੀਨਾ, ਪਾਯਲ, ਮੁਸਕਾਣ, ਪਲਵੀ ਠਾਕੁਰ,ਗੁਰਮੀਤ ਕੌਰ ਅਨੂ ਬਾਲਾ, ਰਾਧਿਕਾ ਸਮੇਤ ਭਾਰੀ ਗਿਣਤੀ ਵਿੱਚ ਲੜਕੀਆਂ ਮੌਜੂਦ ਸਨ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਨੀਆਂ ਦਾ ਮੇਲਾ
Next articleਇੱਕ ਵਾਰੀ ਆਜਾ ਸੋਹਣਿਆ