• ਕਰੋਨਾ ਵਾਇਰਸ ਖਿਲਾਫ ਜੰਗ ਜਾਰੀ ਰਹੇਗੀ –ਅਟਵਾਲ
ਕਪੂਰਥਲਾ (ਸਮਾਜਵੀਕਲੀ – ਕੌੜਾ)- ਭਾਰਤੀ ਸਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ.ਭੀਮ ਰਾਓ ਅੰਬੇਡਕਰ ਸਾਹਿਬ ਦੇ ਜਨਮ ਦਿਵਸ ਨੂੰ ਸਮਰਪਿਤ ਬੈਪਟਿਸਟ ਚੈਰੀਟੇਬਲ ਸੁਸਾਇਟੀ ਨੇ ਕਰੋਨਾ ਖਿਲਾਫ ਜੰਗ ਜਾਰੀ ਰੱਖਦਿਆਂ ਪਿੰਡ ਲੋਧੀ ਭੁਲਾਣਾ ਵਿੱਚ ਮਨਜੀਤ ਕੌਰ ਮੈਂਬਰ ਪੰਚਾਇਤ ਦੀ ਅਗਵਾਈ ਹੇਠ ‘ਰਫਤਾਰ’ ਸਵੈ-ਸਹਾਈ ਗਰੁੱਪ ਅਤੇ ਪਿੰਡ ਦੇ ਹੋਰ ਲੋਕਾਂ ਨੂੰ ਮਾਸਕ ਵੰਡ ਕੇ ਬਾਬਾ ਸਾਹਿਬ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਨਿਸ਼ਠਾ ਨਾਲ ਮਨਾਇਆ।ਇਸ ਮੌਕੇ‘ਤੇ ਬੇੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਅਤੇ ਸੰਸਥਾ ਦੇ ਹੋਰ ਮੈਂਬਰਾਂ ਵੀ ਹਾਜ਼ਰ ਹੋਏ।
ਬਾਬਾ ਸਾਹਿਬ ਦੀ ਯਾਦ ਨੂੰ ਤਾਜਾ ਕਰਦਿਆਂ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ ਕੇ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦਾ ‘ਪੜੋ੍ਹ ਜੁੜੋ ਅਤੇ ਸੰਘਰਸ਼ ਕਰੋ’ ਦਾ ਸਿਧਾਂਤ ਕੇਵਲ ਦਲਿਤਾਂ ਵਾਸਤੇ ਨਹੀਂ ਸੀ।ਦੁੱਖ ਵਾਲੀ ਗੱਲ ਇਹ ਹੈ ਕਿ ਇਹ ਮਾਤਰ ਦਲਿਤਾਂ ਤੱਕ ਸੀਮਤ ਹੋ ਕੇ ਰਹਿ ਗਿਆ ਬਲ ਕਿ ਇਹ ਹਰੇਕ ਭਾਰਤੀ ਵਾਸਤੇ ਸੀ।ਬਾਬਾ ਸਹਿਬ ਨੇ ਸਮਾਜਿਕ ਅਤੇ ਆਰਥਿਕ ਬਰਾਬਰੀ ਦੇ ਸੁਪਨੇ ਦੇਖੇ ਸਨ ਉਨਾਂ ਵਿੱਚੋਂ ਬਹੁਤੇ ਅਜੇ ਪੂਰੇ ਨਹੀਂ ਹੋਏ।ਉਨਾਂ ਦੇ ਸੁਪਨੇ ਪੂਰੇ ਕਰਨ ਲਈ ਸਿਰਤੋੜ ਯਤਨ ਕਰਨੇ ਪੈਣਗੇ। . ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ, ਜਸਵਿੰਦਰ ਸਿੰਘ ਸੋਨੂੰ ਅਤੇ ਮੈਂਬਰ ਪੰਚਾਇਤ ਮਨਜੀਤ ਕੌਰ ਵਲੋਂ ਗਰੁੱਪਾਂ ਦੀਆਂ ਔਰਤਾਂ ਅਤੇ ਹੋਰ ਪਿੰਡ ਵਾਸੀਆਂ ਨੂੰ ਮਾਸਕ ਵੰਡੇ ਗਏ। ਰਫਤਾਰ ਗਰੁੱਪ ਦੀ ਪ੍ਰਧਾਨ ਪ੍ਰੀਤੀ ਇਸ ਕਾਰਜ ਵਿੱਚ ਕੈਸ਼ੀਅਰ ਰੀਨਾ ਅਟਵਾਲ, ਜਇੰਟ ਸੈਕਟਰੀ ਹਰਪ੍ਰੀਤ ਕੌਰ, ਸਲਾਹਕਾਰ ਪਰਮਜੀਤ ਸਿੰਘ, ਹਰਮਨਦੀਪ ਸਿੰਘ, ਅਰਵਿੰਦ, ਮਨੀਸ਼ ਕੁਮਾਰ, ਬਲਵੰਤ ਸਿੰਘ ਕੁਮਾਰ, ਮਨਦੀਪ ਸਿੰਘ, ਹਰਜੀਤ ਸਿੰਘ, ਬਲਜੀਤ ਕੌਰ, ਹਰਦੀਪ ਕੌਰ, ਮਨਦੀਪ ਕੌਰ ਅਤੇ ਅਰੁਨ ਅਟਵਾਲ ਦੀ ਨਿਭਾਈ ਭੂਮਿਕਾ ਸ਼ਲਾਘਾਯੋਗ ਰਹੀ।