ਸਵੀਟ ਸੁਰ ਕੰਪਨੀ ਦੇ ਨਿਰਮਾਤਾ ਅਤੇ ਪ੍ਰਸਿੱਧ ਗੀਤਕਾਰ ਬਿੱਟੂ ਭਰੋਮਜਾਰਾ ਕਨੇਡਾ ਨੂੰ ਗਹਿਰਾ ਸਦਮਾ , ਮਾਤਾ ਦਾ ਦੇਹਾਂਤ

ਸੰਗੀਤ ਖੇਤਰ ਨਾਲ ਸੰਬੰਧਤ ਕਲਾਕਾਰ ਜਗਤ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਕੈਨੇਡਾ (ਵੈਨਕੂਵਰ) /ਜਲੰਧਰ, (ਕੁਲਦੀਪ ਚੁੰਬਰ ) (ਸਮਾਜ ਵੀਕਲੀ)- ਸਵੀਟ ਸੁਰ ਕੰਪਨੀ ਦੇ ਨਿਰਮਾਤਾ ਅਤੇ ਸੱਭਿਆਚਾਰਕ ਖੇਤਰ ਦੀ ਜਾਣੀ ਪਹਿਚਾਣੀ ਸ਼ਖਸੀਅਤ ਪ੍ਰਸਿੱਧ ਗੀਤਕਾਰ ਬਿੱਟੂ ਭਰੋਮਜਾਰਾ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੀ ਮਾਤਾ ਸਤਿਕਾਰ ਯੋਗ ਸ੍ਰੀਮਤੀ ਹਰਬੰਸ ਕੌਰ ਜੀ ਦਾ ਕੈਨੇਡਾ ਵੈਨਕੂਵਰ ਵਿੱਚ ਦੇਹਾਂਤ ਹੋ ਗਿਆ । ਇਸ ਦੁੱਖ ਦੀ ਘੜੀ ਵਿੱਚ ਗੀਤਕਾਰ ਬਿੱਟੂ ਭਰੋਮਜਾਰਾ ਨਾਲ ਵੱਖ ਵੱਖ ਸੱਭਿਆਚਾਰਕ ਖੇਤਰ ਦੀਆਂ ਪ੍ਰਸਿੱਧ ਅਤੇ ਅਜ਼ੀਮ ਸ਼ਖ਼ਸੀਅਤਾਂ ,ਕਲਾਕਾਰ ਜਗਤ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ ਅਤੇ ਸ਼ੋਕ ਗ੍ਰਸਤ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।

ਪ੍ਰਸਿੱਧ ਪ੍ਰਮੋਟਰ ਅਤੇ ਸ੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ ਦੇ ਸਾਬਕਾ ਪ੍ਰਧਾਨ ਸ੍ਰੀ ਬਿਲ ਬਸਰਾ ਨੇ ਇਸ ਦੁੱਖ ਦੀ ਘੜੀ ਵਿੱਚ ਬਿੱਟੂ ਭਰੋਮਜਾਰਾ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸ਼ਾਇਰਾਂ ਗੀਤਕਾਰਾਂ ਕਲਾਕਾਰਾਂ ਦੀਆਂ ਮਾਵਾਂ ਵੀ ਮਹਾਨ ਹੁੰਦੀਆਂ ਹਨ। ਉਨ੍ਹਾਂ ਦੀ ਮਹਾਨ ਦੇਣ ਨੂੰ ਸਮਾਜ ਕਦੇ ਨਹੀਂ ਭੁਲਾ ਸਕਦਾ । ਸਤਿਕਾਰਯੋਗ ਮਾਤਾ ਹਰਬੰਸ ਕੌਰ ਦੀ ਬੇਵਕਤੀ ਮੌਤ ਤੇ ਵੱਖ ਵੱਖ ਕਲਾ ਸੰਗੀਤ ਨਾਲ ਸਬੰਧਤ ਸੰਸਥਾਵਾਂ, ਲੋਕ ਗਾਇਕਾਂ, ਫ਼ਨਕਾਰਾਂ, ਗੀਤਕਾਰਾਂ, ਅਦੀਬਾਂ, ਸ਼ਾਇਰਾਂ, ਪੱਤਰਕਾਰਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ।

ਇਸ ਦੁੱਖ ਦੀ ਘੜੀ ਵਿਚ ਇੰਟਰਨੈਸ਼ਨਲ ਸਟਾਰ ਗਾਇਕ ਕੰਠ ਕਲੇਰ, ਫ਼ਿਰੋਜ਼ ਖ਼ਾਨ, ਜੈਲੀ , ਸੁਖਵਿੰਦਰ ਪੰਛੀ, ਸੁਰਿੰਦਰ ਲਾਡੀ, ਦਲਵਿੰਦਰ ਦਿਆਲਪੁਰੀ , ਕੁਲਦੀਪ ਚੁੰਬਰ , ਲੱਖਾ ਨਾਜ ਜੋੜੀ ਨੰਬਰ ਵਨ , ਬਲਦੇਵ ਰਾਹੀ , ਸੁਖਜੀਤ ਝਾਂਸਾਵਾਲਾ, ਰੱਤੂ ਰੰਧਾਵਾ, ਮਦਨ ਜਲੰਧਰੀ, ਕਮਲ ਤੱਲ੍ਹਣ, ਬਲਵਿੰਦਰ ਬਿੱਟੂ, ਰਾਜ ਦਦਰਾਲ, ਪ੍ਰੇਮ ਲਤਾ, ਐੱਸ ਐੱਸ ਆਜ਼ਾਦ, ਹੈਰੀ ਬੱਲ,ਪੰਮੀ ਲਾਲੋ ਮਜਾਰਾ, ਜਗਦੀਸ਼ ਜਾਡਲਾ, ਦਵਿੰਦਰ ਰੂਹੀ , ਦਿਨੇਸ਼ ਦੀਪ, ਧਰਮਵੀਰ ਬੰਗੜ ਕਨੇਡਾ, ਬਿੰਦਾ ਬੰਗੜ ਕੈਨੇਡਾ , ਪਰਮਿੰਦਰ ਚੋਪੜਾ, ਮੰਜੂ ਬਾਲਾ , ਭੁਪਿੰਦਰ ਹੀਰ , ਬਲਵੀਰ ਹੀਰ, ਮੋਹਨ ਬੈਂਸ , ਸੁਰਿੰਦਰ ਰੰਗਾ , ਐੱਚ ਐੱਸ ਤਾਜਪੁਰੀ , ਮੋਨੂੰ ਮਹਿਤਾਬ, ਰਿੱਕੀ ਮਨ, ਵਿੱਕੀ ਮੋਰਾਂਵਾਲੀਆ, ਸੁਰਜੀਤ ਬੈਂਸ ਕਨੇਡਾ, ਪ੍ਰਸਿੱਧ ਲੇਖਕ ਤੇ ਗੀਤਕਾਰ ਸੋਹਣ ਸਹਿਜਲ, ਰਾਜ ਗੁਲਜ਼ਾਰ , ਖੇਡ ਤੇ ਕਲਾ ਪ੍ਰਮੋਟਰ ਕੁਲਵੰਤ ਸਿੰਘ ਯੂ ਕੇ, ਡਾ ਹਰੀ ਸਿੰਘ ਦੁਬਈ, ਡਾ ਹਰਭਜਨ ਸਿੰਘ ਪਧਿਆਣਾ, ਕਰਨੈਲ ਬੱਧਣ, ਮਲਕੀਤ ਬੰਬੇਲੀ , ਆਰ ਡੀ ਸਾਗਰ, ਪ੍ਰੋਮੋਟਰ ਅਜੈ ਕੁਮਾਰ ਗਾਹਟ , ਪ੍ਰਮੋਟਰ ਗੋਪਾਲ ਲੋਹੀਆ ਕਨੇਡਾ, ਸ੍ਰੀ ਹੈਰੀ , ਰਿੱਕੀ ਬਸਰਾ, ਲੱਖਾ ਬੀ ਭਰੋਮਜਾਰਾ , ਐਸ ਬੰਗਾ , ਮੇਜਰ ਇਕਬਾਲ ਸਿੰਘ ਸ਼ਾਮ ਚੁਰਾਸੀ , ਉਂਕਾਰ ਜੱਸੀ, ਮਹਿੰਦਰ ਮਹੇੜੂ, ਸਤਪਾਲ ਸਾਹਲੋਂ, ਐੱਸ ਐੱਸ ਧੀਰ , ਪ੍ਰੀਆ ਬੰਗਾ, ਤਾਜ ਨਗੀਨਾ , ਕੁਲਵਿੰਦਰ ਕਿੰਦਾ, ਸਰਬਜੀਤ ਫੁੱਲ, ਅਮਨ ਪਾਬਲਾ, ਬੀ ਕੇ ਮਾਨ, ਸਰਬਜੀਤ ਮੱਟੂ , ਰਾਣੀ ਅਰਮਾਨ, ਅਨਮੋਲ ਵਿਰਕ, ਸੰਗੀਤਕਾਰ ਬੀ ਆਰ ਡਮਾਣਾ, ਸੰਗੀਤਕਾਰ ਕਮਲ ਕਲੇਰ ,ਜਸਵਿੰਦਰ ਬੱਲ , ਸੰਦੀਪ ਡਰੋਲੀ , ਰਣਜੀਤ ਕਲਸੀ, ਹਰੀ ਦੱਤ ਸ਼ਰਮਾ, ਪਰਮਜੀਤ ਸਰੋਏ ਮਨੋਹਰ ਧਾਰੀਵਾਲ , ਗੁਰਮੇਜ ਮੇਹਲੀ ਸਮੇਤ ਕਈ ਹੋਰਾਂ ਨੇ ਸਤਿਕਾਰਤ ਸ਼ਖ਼ਸੀਅਤ ਬਿੱਟੂ ਭਰੋਮਜਾਰਾ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੀ ਕਿਹਾ ਸੀ ਬਾਬੇ ਨਾਨਕ ਨੇ
Next articleਮਰਹੂਮ ਮੋਹਨ ਲਾਲ ਕਰੀਮਪੁਰੀ ਨੂੰ ਵੱਖ ਵੱਖ ਵਰਗਾਂ ਵੱਲੋਂ ਸ਼ਰਧਾਂਜਲੀਆਂ ਭੇਂਟ