ਸਵਰਨ ਭੰਗੂ.. ਇਕ ਸੰਸਥਾ ਹੈ….

ਬੁੱਧ ਸਿੰਘ ਨੀਲੋਂ

ਬੁੱਧ ਚਿੰਤਨ

(ਸਮਾਜ ਵੀਕਲੀ)- ਸਵਰਨ ਭੰਗੂ.. ਇਕ ਸੰਸਥਾ ਹੈ..ਕੱਲ੍ਹ ਉਹਦੇ ਕੋਲ ਜਾਣ ਦਾ ਮੌਕਾ ਮਿਲਿਆ ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ. ਪ੍ਰੋਫੈਸਰ ਅਰਵਿੰਦ ..ਡਾਕਟਰ ਕੁਲਦੀਪ ਸਿੰਘ ..ਪ੍ਰੋਫੈਸਰ ਬਾਵਾ ਸਿੰਘ ..ਡਾਕਟਰ ਚਰਨਜੀਤ ਸਿੰਘ ਨਾਭਾ ਫਿਲਮੀ ਅਦਾਕਾਰ.ਗੁਰਪ੍ਰੀਤ ਕੌਰ..ਮਲਕੀਅਤ ਰੋਣੀ..ਜੱਸਾ ਗਿੱਲ .ਦੀਆਂ ਦਾਰਸ਼ਨਿਕ ਗੱਲਾਂ ਸੁਨਣ ਦਾ ਤੇ
ਬਹੁਤ ਗੱਲਾਂ ਸਮਝਣ ਦਾ ਮੌਕਾ ਮਿਲਿਆ !
ਅਸੀਂ ਕਈ ਘੰਟੇ ਸ਼ਬਦ ਜੁਗਾਲੀ ਕਰਦੇ ਰਹੇ।

—–
ਪੰਜਾਬੀ ਯੂਨੀਵਰਸਿਟੀ ਦੇ ਵੀਸੀ.ਡਾਕਟਰ ਅਰਵਿੰਦ ਜੀ ਨੇ ਦੱਸਿਆ ਕਿ…ਤੁਹਾਡੀ ਅਸੀਂ ਗੱਲ ਮੰਨ ਲਈ ..ਹੁਣ Plegiarism
ਪਲੇਜਰਿਜ਼ਮ ਨੂੰ ਨੱਥ ਪਵੇਗੀ…ਹੁਣ ਗਾਈਡ ਲਿਖ ਕੇ ਦੇਵੇਗਾ ਕਿ ਇਸ ਥੀਸਿਸ ਦੇ ਵਿੱਚ ਨਕਲ ਨਹੀ….ਜੇ ਹੋਵੇਗੀ ਤਾਂ ਕਸੂਰਵਾਰ ਗਾਈਡ ਹੋਵੇਗਾ. ਖੋਜਾਰਥੀ ਨਹੀਂ …ਅਸੀ ਗਾਈਡ ਨੂੰ ਸਜ਼ਾ ਦੇ ਸਕਦੇ ਹਾਂ …ਤਨਖਾਹ ਕੱਟ ਸਕਦੇ ਹਾਂ ..
ਵਿਦਿਆਰਥੀ ਤਾਂ ਕਰ ਚਲੇ ਜਾਵੇਗਾ…

ਮੈਂ ਕਿਹਾ ਕਿ ਗਾਈਡ ਤਾਂ ਪਹਿਲਾਂ ਵੀ ਲਿਖ ਕੇ ਦੇਦਾ ਸੀ ਕਿ ਖੋਜ ਕਾਰਜ ਮੇਰੀ ਨਿਗਰਾਨੀ ਹੇਠਾਂ ਹੋਇਆ ਡਿਗਰੀ ਦੇ ਯੋਗ ਹੈ…?

ਪਰ ਹੁਣ ਨਾਲ ਲਿਖੇਗਾ ਇਹ ਨਕਲ ਰਹਿਤ ਹੈ..ਜੇ ਨਕਲ ਹੋਈ ਤਾਂ ਮੈ ਜੁੰਮੇਵਾਰ ਹੋਵੋਗਾ…..ਹੁਣ ਗਾਈਡ ਲਈ ਸੌਖਾ ਨਹੀ ਹੋਵੇਗਾ..ਜਦੋਂ ਪਤਾ ਹੈ ਕਿ ਤਨਖਾਹ ਕੱਟੀ ਜਾਵੇਗੀ…
ਪ੍ਰੋਫੈਸਰ ਅਰਵਿੰਦ ਜੀ ਨੇ ਜਦੋਂ ਇਹ ਦੱਸਿਆ ਮਨ ਬਹੁਤ ਖੁਸ਼ ਹੋਇਆ ਕਿ ਮੇਰੀ ਮਿਹਨਤ ਨੂੰ ਫਲ ਲੱਗ ਗਿਆ ….ਹੁਣ ਯੂਜੀਸੀ ਦੇ ਜਿਹੜੇ ਮੈਬਰ ਹਨ…ਉਹ ਵੀ ਇਹ ਕਾਨੂੰਨ ਬਨਾਉਣ ਤਾਂ ਕਿ ਨਕਲ ਰਹਿਤ ਡਿਗਰੀਆਂ ਹੋਣ.
ਬਾਕੀ ਯੂਨੀਵਰਸਿਟੀਆਂ ਵਾਲਿਆਂ ਨੂੰ ਚਾਹੀਦਾ ਹੈ…ਉਹ ਅਾਪਣੀ ਪੀੜ੍ਹੀ ਹੇਠ ਸੋਟਾ ਫੇਰਨ
—–
ਸਵਰਨ ਭੰਗੂ ਨੇ ਆਪਣੇ ਇਲਾਕੇ ਦੇ ਵਿੱਚ ਸਿੱਖਿਆ ਸੰਸਥਾ ਚਲਾ ਰਿਹਾ ਇਹ.ਸੰਸਥਾ . ਤੀਰਥ ਤੋਂ ਘੱਟ ਨਹੀਂ
ਸ੍ਰੀ ਚਮਕੌਰ ਸਾਹਿਬ ਦੇ ਲਾਗੇ ਪਿੰਡ ਬਸੀ ਗੁਜਰਾਂ ਦੇ ਵਿੱਚ ਹੈ..ਜਿਥੇ
ਵੱਡੇ ਇਨਸਾਨ ਜਾਣਾ ਆਪਣਾ ਧੰਨ ਭਾਗ ਸਮਝਦੇ ਹਨ
ਕੱਲ ਉਥੇ ਗਿਆ …ਬਹੁਤ ਕੁੱਝ ਸਿਖਣ ਨੂੰ ਮਿਲਿਆ ।

ਜੇ ਤੁਸੀਂ ਵੀ ਸਮਾਜ ਲਈ ਕੁੱਝ ਕਰਨਾ ਹੈ ਜਰੂਰ ਹੱਜ ਕਰੋ
ਖੁੱਲ੍ਹਾ ਸੱਦਾ ਹੈ….

ਤੁਹਾਡਾ ਸਵਾਗਤ ਕਰਨਗੇ…ਸਕੂਲ ਦੇ ਫੁੱਲ ਬੂਟੇ।

ਬੁੱਧ ਸਿੰਘ ਨੀਲੋੰ

Previous articleVishal Kalra Won ‘The Emerging Entrepreneur of the year in IT & ITES 2021 Award’
Next articleਮਹਾਂਮਾਰੀ ਨਾਲ ਪਿੰਡਾਂ ‘ਤੇ ਬਣਿਆ ਖਤਰਾ