* ਵੱਖ-ਵੱਖ ਸਮਾਜਿਕ, ਧਾਰਮਿਕ ਤੇ ਸਿਆਸੀ ਆਗੂਆਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ
ਡੇਰਾਬਸੀ (ਸਮਾਜ ਵੀਕਲੀ)ਸੰਜੀਵ ਸਿੰਘ ਸੈਣੀ, ਮੋਹਾਲੀ : ਦੰਦਾਂ ਦੇ ਮਾਹਿਰ ਡਾਕਟਰ ਸਵਰਗੀ ਗੁਰਪ੍ਰੀਤ ਸਿੰਘ ਦੀ ਯਾਦ ਵਿੱਚ ਅੱਜ “ਪ੍ਰੇਰਨਾ ਦਿਵਸ” ਮਨਾਇਆ ਗਿਆ। ਪਿੰਡ ਸ਼ੇਖਪੁਰ ਕਲਾਂ ਵਿਖੇ ਆਯੋਜਿਤ ਸਮਾਗਮ ਦੌਰਾਨ ਵੱਖ ਵੱਖ ਸਮਾਜਿਕ, ਧਾਰਮਿਕ ਤੇ ਸਿਆਸੀ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਨਿਰੰਕਾਰੀ ਮਿਸ਼ਨ ਦੇ ਕੇਂਦਰੀ ਪ੍ਰਚਾਰਕ ਸ੍ਰੀ ਵਿਜੇ ਸਰੂਪ ਜੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮਨੁੱਖਾ ਜੀਵਨ ਦਾ ਮੁੱਖ ਮੰਤਵ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰਨਾ ਹੈ ਜੋ ਬਿਨ੍ਹਾਂ ਗੁਰੂ ਦੀ ਕ੍ਰਿਪਾ ਬਗੈਰ ਨਹੀਂ ਹੋ ਸਕਦੀ, ਸਤਿਗੁਰੂ ਇਨਸਾਨ ਨੂੰ ਬ੍ਰਹਮ ਗਿਆਨ ਦੇ ਕੇ ਜਨਮਾਂ ਜਨਮਾਂ ਤੋਂ ਵਿਛੜੀ ਆਤਮਾ ਨੂੰ ਪਰਮਾਤਮਾ ਨਾਲ ਜੋੜ ਸਕਦਾ ਹੈ।
ਗੁਰਪ੍ਰੀਤ ਸਿੰਘ ਜੀ ਦੀ ਯਾਦ ਵਿਚ ਰੱਖੇ ਪ੍ਰੇਰਨਾ ਦਿਵਸ ਮੋਕੇ ਆਪਣੇ ਸੰਬੋਧਨ ਵਿੱਚ ਸਾਬਕਾ ਨਾਇਬ ਤਹਿਸੀਲਦਾਰ ਸ੍ਰੀ ਜਸਪਾਲ ਸਿੰਘ ਅਮਲੋਹ ਨੇ ਕਿਹਾ ਕਿ ਆਤਮਾ ਦਾ ਅਸਲ ਸਰੂਪ ਪਰਮਾਤਮਾ ਹੈ, ਜਿਸ ਦੀ ਪ੍ਰਾਪਤੀ ਗੁਰੂ ਦੀ ਕ੍ਰਿਪਾ ਬਗੈਰ ਨਹੀਂ ਹੋ ਸਕਦੀ, ਗੁਰੂ ਹਰ ਇਕ ਜਗਿਆਸੂ ਨੂੰ ਪਰਮਾਤਮਾ ਨਾਲ ਜੋੜਦਾ ਹੈ। ਧੀਆਂ ਖੁਸ਼ਪ੍ਰੀਤ ਤੇ ਖੁਸ਼ਬੂ ਨੇ ਕੁਲਜੀਤ, ਸੁਖਦੇਵ ਤੇ ਸਿਮਰਨ ਨਾਲ ਮਿਲ ਕੇ ਆਪਣੇ ਵਿਛੜੇ ਪਿਤਾ ਦੀ ਯਾਦ ਵਿੱਚ ਦਰਦ ਭਰਿਆ ਗੀਤ ਗਾ ਕੇ ਮਾਹੌਲ ਬੇਹੱਦ ਭਾਵੁਕ ਬਣਾ ਦਿੱਤਾ। ਪੰਡਾਲ ਵਿੱਚ ਜੁੜੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ।
ਇਸ ਮੌਕੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ, ਡੇਰਾਬੱਸੀ ਮੁੱਖੀ ਸੁਭਾਸ਼ ਚੋਪੜਾ, ਬਨੂੰੜ ਤੋਂ ਸੁਖਦੇਵ ਸਿੰਘ, ਰਾਜਪੁਰਾ ਤੋਂ ਰਾਧੇ ਸ਼ਾਮ ਤੋਂ ਇਲਾਵਾ ਸੁਰਜੀਤ ਸਿੰਘ ਲੁਹਾਰ ਮਾਜਰਾ, ਜਥੇਦਾਰ ਬਲਜੀਤ ਸਿੰਘ ਕਾਰਕੌਰ, ਦਿਲਵਾਰ ਸਿੰਘ ਚਡਿਆਲਾ, ਜਗਤਾਰ ਸਿੰਘ ਸ਼ੇਖਪੁਰ ਕਲਾਂ, ਕਰਨੈਲ ਸਿੰਘ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪੱਤਰਕਾਰ ਭੁਪਿੰਦਰ ਸਿੰਘ ਭਿੰਦਾ ਤੇ ਅਵਤਾਰ ਸਿੰਘ ਬਨੂੰੜ, ਪੱਤਰਕਾਰ ਸੰਜੀਵ ਕੁਮਾਰ ਸੈਣੀ, ਅਜੇ ਕੁਮਾਰ ਸੈਦਪੁਰਾ ਪ੍ਰਧਾਨ ਪ੍ਰੋਪਰਟੀ ਐਸੋਸੀਏਸ਼ਨ, ਕੌਂਸਲਰ ਹਰਵਿੰਦਰ ਸਿੰਘ ਪਿੰਕਾ, ਸਤਵੀਰ ਸਿੰਘ ਲੁਹਾਰ ਮਾਜਰਾ, ਧਰਮ ਸਿੰਘ ਚਡਿਆਲਾ, ਵਿਮਲ ਚੋਪੜਾ ਡੇਰਾਬਸੀ ਸਮੇਤ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly