ਗਾਇਕਾ ਰਾਜ ਗੁਲਜਾਰ ਨੇ ‘ਰੱਬ ਕਾਂਸ਼ੀ ਵਿਚ’ ਦਾ ਦਿੱਤਾ ਸੁਨੇਹਾ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੋਲੋ ਅਤੇ ਦੋਗਾਣਾ ਗਾਇਕੀ ਦੀ ਜਾਣ ਪਹਿਚਾਣੀ ਅਵਾਜ਼ ਗਾਇਕਾ ਰਾਜ ਗੁਲਜਾਰ ਰਹਿਬਰਾਂ ਦੇ ਮਿਸ਼ਨ ਨੂੰ ਗਾਉਣ ਵਿਚ ਵੀ ਹੁਣ ਪਿੱਛੇ ਨਹੀਂ ਰਹੀ। ਹਾਲ ਹੀ ਵਿਚ ਉਸ ਦਾ ਇਕ ਹੋਰ ਟਰੈਕ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ‘ਰੱਬ ਕਾਂਸ਼ੀ ਵਿਚ’ ਟਾਇਟਲ ਹੇਠ ਰਿਲੀਜ਼ ਹੋਇਆ ਹੈ।

ਇਸ ਤੋਂ ਪਹਿਲਾਂ ਆਏ ਟਰੈਕ ‘ਜਨਮ ਦਿਹਾੜਾ’ ਅਤੇ ਕਿਸਾਨੀ ਸੰਘਰਸ਼ ਵਿਚ ਗਾਇਆ ‘ਫਤਿਹ ਮੋਰਚਾ’ ਚਰਚਾ ਵਿਚ ਰਹੇ। ‘ਰੱਬ ਕਾਂਸ਼ੀ ਵਿਚ’ ਟਰੈਕ ਨੂੰ ਫੋਕ ਬ੍ਰਦਰ ਅਤੇ ਤਰਸੇਮ ਦੀਵਾਨਾ ਨੇ ਰਿਲੀਜ਼ ਕੀਤਾ ਹੈ। ਇਸ ਦੇ ਲੇਖਕ ਤਰਸੇਮ ਦੀਵਾਨਾ ਹਨ ਅਤੇ ਸੰਗੀਤ ਸੁਨੀਲ ਬਾਵਾ ਦਾ ਹੈ। ਰਿੰਕਾ ਨਸਰਾਲਾ ਵਲੋਂ ਸ਼ਾਨਦਾਰ ਵੀਡੀਓ ਦਾ ਫਿਲਮਾਂਕਣ ਕੀਤਾ ਗਿਆ ਹੈ ਜੋ ਆਪਣੇ ਆਪ ਵਿਚ ਬਾਕਮਾਲ ਭੂੁਮਿਕਾ ਅਦਾ ਕਰ ਰਿਹਾ ਹੈ।

Previous article‘ਭੇਜ ਕੋਈ ਮਸੀਹਾ ਕਾਂਸ਼ੀ ਵਾਲਿਆ’ ਲੈ ਕੇ ਹਾਜ਼ਰ ਹੋਇਆ ਵਿੱਕੀ ਮੋਰਾਂਵਾਲੀਆ
Next articleआर सी एफ की धार्मिक , समाजिक,समाजसेवी व दलित जत्थेबंदीयों की अहम बैठक आयोजित