ਸਰਬਜੀਤ ਚੀਮਾ ਨੇ ਆਪਣੇ ਬੇਟੇ ਗੁਰਵਰ ਚੀਮਾ ਦੇ ਜਨਮਦਿਨ ‘ਤੇ ਵਧਾਈਆਂ ਦੇਣ ਵਾਲੇ ਪ੍ਰਸ਼ੰਸਕਾਂ ਦਾ ਦਿਲੋਂ ਕੀਤਾ ਧੰਨਵਾਦ

ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਪੰਜਾਬੀ ਗਾਇਕ ਸਰਬਜੀਤ ਚੀਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਅੱਜ ਉਨ੍ਹਾਂ ਦੇ ਬੇਟੇ ਗੁਰਵਰ ਚੀਮਾਦਾ ਬਰਥਡੇਅ ਹੈ । ਉਨ੍ਹਾਂ ਨੇ ਪਿਆਰੀ ਜਿਹੀ ਪੋਸਟ ਪਾ ਕੇ ਸਭ ਦੇ ਨਾਲ ਇਹ ਖੁਸ਼ੀ ਸਾਂਝੀ ਕੀਤੀ ਹੈ ।

ਸਰਬਜੀਤ ਚੀਮਾ ਨੇ ਲਿਖਿਆ ਹੈ- ‘ਆਪ ਸਭ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਗੁਰਵਰ  ਦੇ ਜਨਮ ਦਿਨ ‘ਤੇ ਢੇਰ ਸਾਰੀਆਂ ਸ਼ੁੱਭ ਕਾਮਨਾਮਾਂ ਭੇਜ ਰਹੇ ਹੋ ’। ਉਨ੍ਹਾਂ ਨੇ ਨਾਲ ਹੀ ਆਪਣੇ ਬੇਟੇ ਦੀ ਤਸਵੀਰ ਵੀ ਸਾਂਝੀ ਕੀਤੀ ਹੈ । ਪ੍ਰਸ਼ੰਸਕ ਵੀ ਕਮੈਂਟ ਕਰਕੇ ਗੁਰਵਰ ਚੀਮਾ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।

ਜੇ ਗੱਲ ਕਰੀਏ ਸਰਬਜੀਤ ਚੀਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਸੰਗੀਤ ਜਗਤ ਨੂੰ ਕਈ ਬਿਹਤਰੀਨ ਗੀਤ ਦੇ ਚੁੱਕੇ ਨੇ । ਦੱਸ ਦਈਏ ਏਨੀਂ ਦਿਨੀਂ ਉਹ ਕੈਨੇਡਾ ਤੋਂ ਇੰਡੀਆ ਆਏ ਹੋਏ ਨੇ । ਉਹ ਸਪੈਸ਼ਲ ਕਿਸਾਨੀ ਅੰਦੋਲਨ ‘ਚ ਸ਼ਾਮਿਲ ਹੋਏ ਲਈ ਆਏ ਨੇ। ਉਹ ਆਪਣੇ ਬੇਟੇ ਦੇ ਨਾਲ ਮਿਲਕੇ ਕਿਸਾਨੀ ਮੋਰਚੇ ‘ਚ ਆਪਣੀ ਸੇਵਾਵਾਂ ਨਿਭਾ ਰਹੇ ਨੇ ।

Previous articleआर सी एफ, ने की कोविड वैकसीनेशन की शुरूआत
Next articleसंतोख राम जनागल ने 57वॉं जन्म दिन ट्यूशन सैंटर में पढ़ रहे बच्चों के साथ मनाया